ਭਾਰਤ ਦੇ ਸਟਾਰ ਐਥਲੀਟ ਨੀਰਜ ਚੋਪੜਾ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ। ਉਨ੍ਹਾਂ ਨੂੰ ਥਕਾਵਟ ਅਤੇ ਬੁਖਾਰ ਹੋਣ ਬਾਰੇ ਦੱਸਿਆ ਜਾ ਰਿਹਾ ਹੈ। ਹਾਲਾਂਕਿ ਇਸਤੋਂ ਪਹਿਲਾਂ ਪਾਣੀਪਤ ਵਿੱਚ ਸਵਾਗਤੀ ਸਮਾਗਮ ਤੋਂ ਪਹਿਲਾਂ ਉਨ੍ਹਾਂ ਦਾ ਕੋਵਿਡ ਟੈਸਟ ਨੈਗੇਟਿਵ ਆਇਆ ਸੀ। ਜ਼ਿਕਰਯੋਗ ਹੈ ਕਿ ਬੀਤੇ ਕੁੱਝ ਦਿਨਾਂ ਤੋਂ ਨੀਰਜ ਚੋਪੜਾ ਲਗਾਤਾਰ ਸਮਾਗਮਾਂ ਦਾ ਹਿੱਸਾ ਬਣ ਰਹੇ ਹਨ ਅਤੇ ਬੀਤੇ ਦਿਨ ਵੀ ਹਰਿਆਣਾ ਦੇ ਮੁੱਖ ਮੰਤਰੀ ਨਾਲ ਮਿਲੇ ਸਨ। ਉਪਰੰਤ ਉਹ ਆਪਣੇ ਸਵਾਗਤੀ ਸਮਾਗਮ ਨੂੰ ਅਚਾਨਕ ਵਿੱਚੋਂ ਛੱਡ ਕੇ ਜਾਣਾ ਪਿਆ। ਉਨ੍ਹਾਂ ਨੂੰ ਥੋੜ੍ਹੀ ਜਿਹੀ ਥਕਾਵਟ ਅਤੇ ਬੁਖਾਰ ਮਹਿਸੂਸ ਹੋ ਰਿਹਾ ਸੀ। ਭਾਰਤ ਲਈ ਓਲੰਪਿਕ ਵਿੱਚ ਸੋਨ ਤਮਗਾ ਜਿੱਤਣ ਵਾਲੇ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਨੂੰ ਪਾਣੀਪਤ ਦੇ ਇੱਕ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਦੱਸਿਆ ਜਾ ਰਿਹਾ ਹੈ ਨੀਰਜ ਚੋਪੜਾ ਦੀ ਸਿਹਤ ਵਿੱਚ ਆਰਾਮ ਕਰਨ ਤੋਂ ਬਾਅਦ ਸੁਧਾਰ ਹੋ ਰਿਹਾ ਹੈ। ਉਨ੍ਹਾਂ ਆਪਣਾ ਸਵਾਗਤੀ ਸਮਾਗਮ ਸਾਵਧਾਨੀ ਵੱਜੋਂ ਛੱਡ ਦਿੱਤਾ ਸੀ, ਤਾਂ ਜੋ ਬੁਖਾਰ ਅੱਗੇ ਨਾ ਵੱਧ ਸਕੇ।
ਹਾਲਾਂਕਿ ਹੁਣ ਨੀਰਜ ਚੋਪੜਾ ਦੀ ਸਿਹਤ ਵਿੱਚ ਸੁਧਾਰ ਦੱਸਿਆ ਜਾ ਰਿਹਾ ਹੈ।