- ਖੇਡ ਮੁਕਾਬਲਿਆਂ ਵਿੱਚ ਭਾਗ ਲੈਣ ਲਈ eservices.punjab.gov.in ਪੋਰਟਲ ਤੇ ਕੀਤੀ ਜਾਵੇ ਰਜਿਸਟਰੇਸ਼ਨ
ਨਵਾਂ ਸ਼ਹਿਰ, 27 ਅਗਸਤ 2024 : ਖੇਡਾਂ ਵਤਨ ਪੰਜਾਬ ਦੀਆਂ 2024 ਸੀਜ਼ਨ-3 ਦੇ ਤਹਿਤ ਬਲਾਕ ਪੱਧਰੀ ਖੇਡਾਂ 01.09.2024 ਤੋਂ 10.09.2024 ਤੱਕ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਵੱਖ -ਵੱਖ ਬਲਾਕਾਂ ਬੰਗਾ, ਔਡ਼, ਸੜੋਆ, ਬਲਾਚੌਰ ਅਤੇ ਨਵਾਂਸ਼ਹਿਰ ਵਿਖੇ ਸ਼ੁਰੂ ਰੋ ਰਹੀਆਂ ਹਨ। ਜਿਸ ਵਿੱਚ ਉਮਰ ਵਰਗ ਅੰਡਰ-14, 17, 21, 21-30, 31-40, 41-50, 51-60, 61-70 ਅਤੇ 70 ਤੋਂ ਉਪਰ (ਲੜਕੇ-ਲੜਕੀਆ) ਵਿੱਚ ਕਰਵਾਏ ਜਾਣਗੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀਮਤੀ ਵੰਦਨਾ ਚੌਹਾਨ, ਜਿਲ੍ਹਾ ਖੇਡ ਅਫਸਰ ਨੇ ਦੱਸਿਆ ਕਿ ਇਨ੍ਹਾਂ ਖੇਡਾਂ ਵਿੱਚ ਖੋ-ਖੋ, ਐਥਲੈਟਿਕਸ, ਕਬੱਡੀ (ਨੈਸ਼ਨਲ ਅਤੇ ਸਰਕਲ), ਫੁੱਟਬਾਲ, ਵਾਲੀਬਾਲ (ਸੂਟਿੰਗ ਅਤੇ ਸਮੈਸ਼ਿੰਗ) ਦੇ ਖੇਡ ਮੁਕਾਬਲੇ ਕਰਵਾਏ ਜਾਣਗੇ। ਉਨ੍ਹਾਂ ਅੱਗੇ ਦੱਸਿਆ ਕਿ ਬਲਾਕ ਨਵਾਂਸ਼ਹਿਰ ਵਿੱਚ ਮਿਤੀ 02 ਤੋਂ 03 ਸਤੰਬਰ ਤੱਕ ਆਈ.ਟੀ.ਆਈ. ਗਰਾਊਂਡ ਵਿਖੇ ਐਥਲੈਟਿਕਸ, ਖੋ-ਖੋ, ਵਾਲੀਬਾਲ (ਸੁਟਿੰਗ ਅਤੇ ਸਮੈਸਿੰਗ) ਅਤੇ ਫੁੱਟਬਾਲ ਦੇ ਮੁਕਾਬਲੇ ਖਾਲਸਾ ਸਕੂਲ ਵਿਖੇ ਕਰਵਾਏ ਜਾਣਗੇ। ਬਲਾਕ ਬੰਗਾ ਵਿੱਚ ਮਿਤੀ 04 ਤੋਂ 05 ਸਤੰਬਰ ਤੱਕ ਸਿੱਖ ਨੈਸ਼ਨਲ ਕਾਲਜ ਬੰਗਾ ਵਿਖੇ ਫੁੱਟਬਾਲ ਅਤੇ ਤਾਈ ਸੰਗਤ ਸਿੰਘ ਖਾਲਸਾ ਕਾਲਜ ਬੰਗਾ ਵਿਖੇ ਐਥਲੈਟਿਕਸ, ਕਬੱਡੀ (ਨੈਸ਼ਨਲ ਅਤੇ ਸਰਕਲ), ਵਾਲੀਬਾਲ, ਖੋ- ਖੋ ਦੇ ਮੁਕਾਬਲੇ ਕਰਵਾਏ ਜਾਣਗੇ। ਬਲਾਕ ਔਡ਼ ਵਿੱਚ ਮਿਤੀ 06 ਤੋਂ 07 ਸਤੰਬਰ ਤੱਕ ਸ. ਨਿਰੰਜਣ ਸਿੰਘ ਖੇਡ ਸਟੇਡੀਅਮ ਜਗਤਪੁਰ ਵਿੱਖੇ ਕਬੱਡੀ (ਨੈਸ਼ਨਲ ਅਤੇ ਸਰਕਲ) ਅਤੇ ਐਥਲੈਟਿਕਸ, ਖੋ-ਖੋ ਅਤੇ ਸਰਕਾਰੀ ਹਾਈ ਸਕੂਲ ਜਗਤਪੁਰ ਵਿਖੇ ਫੁੱਟਬਾਲ ਅਤੇ ਵਾਲੀਬਾਲ ਦੇ ਮੁਕਾਬਲੇ ਹੋਣਗੇ। ਬਲਾਕ ਬਲਾਚੌਰ ਵਿੱਚ ਮਿਤੀ 09 ਤੋਂ 10 ਸਤੰਬਰ ਤੱਕ ਬੀ.ਏ.ਬੀ. ਸਕੂਲ ਬਲਾਚੌਰ ਵਿਖੇ ਖੋ-ਖੋ ਅਤੇ ਫੁੱਟਬਾਲ, ਸਰਕਾਰੀ ਸੀ.ਸੈ. ਸਕੂਲ ਥੋਪੀਆ ਵਿਖੇ ਐਥਲੈਟਿਕਸ, ਵਾਲੀਬਾਲ ਅਤੇ ਕਬੱਡੀ (ਨੈਸ਼ਨਲ ਅਤੇ ਸਰਕਲ) ਦੇ ਮੁਕਾਬਲੇ ਕਰਵਾਏ ਜਾਣਗੇ। ਬਲਾਕ ਸੜੋਆ ਵਿੱਚ ਮਿਤੀ 09 ਤੋਂ 10 ਸਤੰਬਰ ਤੱਕ ਪਿੰਡ ਬਕਾਪੁਰ ਵਿਖੇ ਫੁੱਟਬਾਲ ਅਤੇ ਸਰਕਾਰੀ ਹਾਈ ਸਕੂਲ, ਛਿਦੌਤੀ ਵਿਖੇ ਐਥਲੈਟਿਕਸ, ਖੋ-ਖੋ, ਕਬੱਡੀ (ਨੈਸ਼ਨਲ ਅਤੇ ਸਰਕਲ) ਅਤੇ ਵਾਲੀਬਾਲ ਦੇ ਮੁਕਾਬਲੇ ਕਰਵਾਏ ਜਾਣਗੇ। ਇਨ੍ਹਾਂ ਖੇਡ ਮੁਕਾਬਲਿਆਂ ਵਿੱਚ ਭਾਗ ਲੈਣ ਲਈ eservices.punjab.gov.in ਪੋਰਟਲ ਤੇ ਜਾ ਕੇ ਰਜਿਸਟਰੇਸ਼ਨ ਕੀਤੀ ਜਾ ਸਕਦੀ ਹੈ।