ਚੰਡੀਗੜ੍ਹ : ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਦੀ ਆਮ ਆਦਮੀ ਪਾਰਟੀ ਸਰਕਾਰ ਨੂੰ ਸੰਵਿਧਾਨਕ ਹੋਸ਼ ਵਿਚ ਲਿਆਉਣ ਲਈ ਸ਼ਲਾਘਾ ਕੀਤੀ ਹੈ, ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਇਸ ਵਿੱਚ ਜਾਂ ਤਾਂ ਉਨ੍ਹਾਂ ਵਿੱਚ ਘਾਟ ਹੈ ਜਾਂ ਫਿਰ ਇਸਨੂੰ ਦਿੱਲੀ ਵਿਚ ਬੈਠੇ ਆਪਣੇ ਆਕਾਵਾਂ ਨੂੰ ਸਮਰਪਿਤ ਕਰ ਦਿੱਤਾ ਗਿਆ ਹੈ। ਇੱਥੇ ਜਾਰੀ ਇੱਕ ਬਿਆਨ ਵਿੱਚ ਵੜਿੰਗ ਨੇ ਕਿਹਾ ਕਿ ਨਹੀਂ ਤਾਂ ‘ਆਪ ਸਰਕਾਰ’ ਦੇ ਨਾਲ ਨਾਲ ਇਸਦੇ ਮੰਤਰੀ ਅਤੇ ਵਿਧਾਇਕ ਜਾਂ ਤਾਂ ਪੂਰੀ ਤਰ੍ਹਾਂ ਭੁੱਲ ਚੁੱਕੇ ਸਨ ਜਾਂ ਪੂਰੀ ਤਰ੍ਹਾਂ ਅਣਜਾਣ ਸਨ ਕਿ ਦੇਸ਼ ਵਿੱਚ ਸੰਵਿਧਾਨ ਵੀ ਇੱਕ ਚੀਜ਼ ਹੈ ਅਤੇ ਇੱਥੇ ਕਾਨੂੰਨ ਦਾ ਸ਼ਾਸਨ ਚੱਲਦਾ ਹੈ। ਉਮੀਦ ਹੈ ਕਿ ਹੁਣ ਇਹ ਸਮਝ ਗਏ ਹੋਣਗੇ ਕਿ ਸਰਕਾਰ ਕੁਝ ਲੋਕਾਂ ਦੀ ਸਨਕ ਤੇ ਨਹੀਂ ਚੱਲਦੀ। ਸੂਬਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਉਹ ਪਹਿਲੇ ਦਿਨ ਤੋਂ ਹੀ ਪੁੱਛਦੇ ਆ ਰਹੇ ਹਨ ਕਿ ਰਾਜਪਾਲ ਵੱਲੋਂ ਮੰਗੀ ਗਈ ਸੂਚਨਾ ਦਾ ਜਵਾਬ ਦੇਣ ਅਤੇ ਸੈਸ਼ਨ ਸੱਦਣ ਦੇ ਏਜੰਡੇ ਬਾਰੇ ਜਾਣਕਾਰੀ ਦੇਣ ਵਿੱਚ ਕੀ ਦਿੱਕਤ ਹੈ। ਉਨ੍ਹਾਂ ਕਿਹਾ ਕਿ ਸਾਡੇ ਤੇ ਭਾਜਪਾ ਨਾਲ ਮਿਲੀਭੁਗਤ ਦੇ ਦੋਸ਼ ਲਾਏ ਜਾ ਰਹੇ ਸਨ ਅਤੇ ਹੁਣ ਸਰਕਾਰ ਨੇ ਉਨ੍ਹਾਂ ਵੱਲੋਂ ਮੰਗੀ ਗਈ ਸਾਰੀ ਜਾਣਕਾਰੀ ਰਾਜਪਾਲ ਨੂੰ ਦੇ ਦਿੱਤੀ ਹੈ। ਇਨ੍ਹਾਂ ਦੇ ਦਿਮਾਗ ਵਿੱਚ ਅਜਿਹੀ ਤਬਦੀਲੀ ਕਿਉਂ ਆਈ ਦਾ ਇਹ ਜ਼ਰੂਰੀ ਸੀ ਕਿ ਕੋਈ ਇਨ੍ਹਾਂ ਨੂੰ ਨਿਯਮ ਦੀ ਕਿਤਾਬ ਪੜ੍ਹਾਏ। ਵੜਿੰਗ ਨੇ ਆਸ ਪ੍ਰਗਟਾਈ ਕਿ ਆਪ ਸਰਕਾਰ ਇਸ ਨਾਕਾਮੀ ਤੋਂ ਸਬਕ ਸਿੱਖੇਗੀ ਅਤੇ ਸੰਵਿਧਾਨਕ ਅਤੇ ਕਾਨੂੰਨੀ ਮਾਮਲਿਆਂ ’ਚ ਝੂਠੇ ਹੰਕਾਰ ਤੇ ਜ਼ੋਰ ਦੇ ਕੇ ਮਿਲੇ ਅਪਮਾਨ ਤੋਂ ਬਚੇੇਗੀ।