ਰਾਮਪੁਰਾ ਫੂਲ (ਅਮਨਦੀਪ ਸਿੰਘ ਗਿਰ) : ਖੂਨਦਾਨ ਮਹਾਂਦਾਨ ਹੈ, ਅਸੀਂ ਆਪਣੇ ਖੂਨ ਦਾ ਕਤਰਾ ਕਤਰਾ ਦਾਨ ਕਰਕੇ ਅਨੇਕਾਂ ਕੀਮਤੀ ਜਾਨਾਂ ਬਚਾ ਸਕਦੇ ਹਾਂ, ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਮਾਜ ਕੀ ਸੇਵਾ ਵੈਲਫੇਅਰ ਸੁਸਾਇਟੀ (ਰਜਿ) ਪ੍ਰਧਾਨ ਦੇਵ ਰਾਜ ਗਰਗ ਕੀਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸੰਸਥਾ ਵੱਲੋਂ ਜਿੱਥੇ ਸਮੇਂ ਸਮੇਂ ਕੈਂਪ ਲਗਾਏ ਜਾਂਦੇ ਹਨ, ਉੱਥੇ ਉਨ੍ਹਾਂ ਦੀ ਸੰਸਥਾ ਵੱਲੋਂ ਲੋੜ ਪੈਣ ’ਤੇ ਡੋਨਰ ਭੇਜ ਕੇ ਖੂਨਦਾਨ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਬਠਿੰਡਾ ਵਿੱਚ ਹਰਿੰਦਰ ਪਾਲ ਦੀ ਪ੍ਰੇਰਨਾ ਨਾਲ ਗੋਇਲ ਬਲੱਡ ਬੈਂਕ ਬਠਿੰਡਾ ਦੇ ਓਨਰ ਅਜੈ ਸ਼ਰਮਾਂ ਨੇ ਬੀ ਪਾਜੇਟਿਵ ਬਲੱਡ ਡੋਨੇਟ ਕੀਤਾ, ਫਰੀਦਕੋਟ ਵਿੱਚ ਦੇਵਰਾਜ ਗਰਗ ਦੀ ਪ੍ਰੇਰਨਾ ਨਾਲ ਜਗਤਾਰ ਸਿੰਘ ਤਾਰੀ ਨੇ ਏ ਪਾਜੇਟਿਵ ਬਲੱਡ ਮੈਡੀਕਲ ਕਾਲਜ ਫਰੀਦਕੋਟ ਵਿੱਚ ਡੋਨੇਟ ਕੀਤਾ ਇਸੇ ਤਰ੍ਹਾਂ ਮਾਨਸਾ ਜ਼ਿਲ੍ਹੇ ਵਿੱਚ ਖੁਸਹਾਲ ਸਿੰਗਲਾ ਅਤੇ ਹਰਮੰਦਰ ਸਿੰਘ ਦੀ ਪ੍ਰੇਰਨਾ ਨਾਲ ਮੋਹਿਤ ਨੇ ਏ ਪਾਜੇਟਿਵ ਖੂਨ ਸਿਵਲ ਹਸਪਤਾਲ ਮਾਨਸਾ ਵਿਖੇ ਡੋਨੇਟ ਕੀਤਾ ਸੋਸਾਇਟੀ ਦੇ ਪ੍ਰਧਾਨ ਦੇਵ ਰਾਜ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਖੂਨਦਾਨ ਕਰਕੇ ਲੋੜਵੰਦਾਂ ਦੀ ਜਾਨ ਬਚਾਉਣ ਲਈ ਆਪਣਾ ਬਣਦਾ ਯੋਗਦਾਨ ਪਾਉਣਾ ਚਾਹੀਦਾ ਹੈ ਤਾਂ ਜੋ ਕਿਸੇ ਵੀ ਦੇਸ਼ ਵਾਸੀ ਨੂੰ ਖੂਨ ਦੀ ਕਮੀ ਕਾਰਨ ਆਪਣੀ ਜਾਨ ਨਾ ਗਵਾਉਣੀ ਪਵੇ।