ਚੰਡੀਗੜ੍ਹ, 28 ਜੂਨ : ਗਵਰਨਰ ਬਨਵਾਰੀ ਲਾਲ ਪੁਰੋਹਿਤ ਨੂੰ ਪੰਜਾਬ ਵਿਧਾਨ ਸਭਾ ਵੱਲੋਂ 20 ਜੂਨ ਨੂੰ ਪਾਸ ਕੀਤੇ ਗਏ ਸਿੱਖ ਗੁਰਦੁਆਰਾ (ਸੋਧ) ਬਿੱਲ ਤੇ ਪੰਜਾਬ ਪੁਲਿਸ (ਸੋਧ) ਬਿੱਲ ਭੇਜ ਦਿੱਤੇ ਹਨ। ਦੱਸ ਦਈਏ ਕਿ, ਜਿਹੜੇ ਬਿੱਲ ਗਵਰਨਰ ਨੂੰ ਭੇਜੇ ਗਏ ਹਨ, ਉਹ ਦੋਵੇਂ ਹੀ ਵਿਵਾਦਿਤ ਬਿੱਲ ਹਨ। SGPC ਪ੍ਰਧਾਨ ਹਰਜਿੰਦਰ ਸਿੰਘ ਧਾਮੀ ਪਹਿਲਾਂ ਹੀ ਰਾਜਪਾਲ ਨੂੰ ਮਿਲ ਕੇ ਗੁਰਦੁਆਰਾ ਸੋਧ ਬਿੱਲ ਨੂੰ ਮਨਜ਼ੂਰੀ ਨਾ ਦੇਣ ਦੀ ਅਪੀਲ ਕਰ ਚੁੱਕੇ ਹਨ। ਇਸ ਦੇ ਨਾਲ ਹੀ ਪੰਜਾਬ ਪੁਲਿਸ ਸੋਧ ਬਿੱਲ ਸੂਬੇ ਨੂੰ ਆਪਣਾ ਪੈਨਲ ਬਣਾ ਕੇ ਡੀਜੀਪੀ ਨਿਯੁਕਤ ਕਰਨ ਦਾ ਅਧਿਕਾਰ ਦਿੰਦਾ ਹੈ। ਹੁਣ ਸਵਾਲ ਇਥੇ ਇਹ ਹੈ ਕਿ, ਕੀ ਗਵਰਨਰ ਇਨ੍ਹਾਂ ਬਿੱਲਾਂ ਤੇ ਮੋਹਰ ਲਾਉਣਗੇ ਜਾਂ ਨਹੀਂ?