ਸ੍ਰੀ ਆਨੰਦਪੁਰ ਸਾਹਿਬ : ਸ੍ਰੀ ਆਨੰਦਪੁਰ ਸਾਹਿਬ, ਸ੍ਰੀ ਕੇਸਗੜ੍ਹ ਸਾਹਿਬ ਦੇ ਦਰਸ਼ਨਾ ਲਈ ਤੇ ਹੋਲਾ ਮਹਲਾ ਮਨਾਉਣ ਵਾਲੀਆਂ ਸੰਗਤਾਂ ਲਈ ਤੇਜ਼ ਗਤੀ ਦੀ ਟ੍ਰੇਨ ਅੱਜ ਤੱਕ ਨਹੀਂ ਸੀ। ਸਿੱਖ ਪੰਥ ਦੀ ਚਿਰੋਕਣੀ ਮੰਗ ਸੀ ਕਿ ਸ਼ਤਾਬਦੀ ਗੱਡੀ ਸ਼ਰਧਾਲੂਆਂ ਵਾਸਤੇ ਲਗਾਈ ਜਾਵੇ। ਇਹ ਬਹੁਤ ਖੁਸ਼ੀ ਦੀ ਗੱਲ ਹੈ ਕਿ ਨਵੀਂ ਦਿੱਲੀ ਤੋਂ ਉਨਾ (ਹਿਮਾਚਲ ਪ੍ਰਦੇਸ਼) ਤੱਕ ਵੰਦੇ ਭਾਰਤ ਰੇਲਗੱਡੀ ਲਾ ਕੇ ਜੋ ਹਰਿਆਣਾ, ਚੰਡੀਗੜ੍ਹ, ਪੰਜਾਬ ਅਤੇ ਹਿਮਾਚਲ ਵਿੱਚ ਸਿਰਫ ਇੱਕ-ਇੱਕ ਰੇਲਵੇ ਸਟੇਸ਼ਨ 'ਤੇ ਹੀ ਰੁਕਣੀ ਹੈ, ਉਹ ਵੀ ਸਿਰਫ ਜਿਲ੍ਹਾ ਹੈਡੱਕੁਆਰਟਰਾਂ 'ਤੇ , ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਰਧਾ ਰੱਖਦੇ ਹੋਏ ਅਤੇ ਸਿੱਖ ਇਤਿਹਾਸ ਦੇ ਜਾਣੂ ਪ੍ਰਧਾਨਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਨੇ ਵੰਦੇ ਭਾਰਤ ਰੇਲਗੱਡੀ ਆਉਣ ਤੇ ਜਾਣ ਲਈ ਸ੍ਰੀ ਅਨੰਦਪੁਰ ਸਾਹਿਬ ਰੁਕਣ ਦਾ ਸਟੇਸ਼ਨ ਬਣਾ ਦਿੱਤਾ ਹੈ ਜਿਸ ਨਾਲ ਦੇਸ਼-ਵਿਦੇਸ਼ ਤੋਂ ਆਈਆਂ ਸੰਗਤਾਂ ਸਵੇਰੇ ਚੱਲ ਕੇ ਗੁਰੂ ਸਾਹਿਬ ਦੇ ਨਤਮਸਤਿਕ ਹੋ ਕੇ ਸ਼ਾਮ ਤੱਕ ਵਾਪਿਸ ਜਾ ਸਕਦੀਆਂ ਹਨ। ਇਸ ਗੱਡੀ ਦੀ ਗਤੀ ਲਗਭਗ 180 ਕਿਲੋਮੀਟਰ ਪ੍ਰਤੀ ਘੰਟਾ ਹੋਵੇਗੀ। ਇਸ ਪੰਥਕ ਸੇਵਾ ਲਈ ਪ੍ਰਧਾਨਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਤੇ ਰੇਲਮੰਤਰੀ ਸ੍ਰੀ ਅਸ਼ਵਨੀ ਵੈਸ਼ਨਵ ਜੀ ਦਾ ਬਹੁਤ ਬਹੁਤ ਧੰਨਵਾਦ। ਰੇਲ ਗੱਡੀ ਦੇ ਸਫਰ ਦੌਰਾਨ ਪੰਜਾਬ ਦੀਆਂ ਅਨੇਕਾਂ ਮੰਗਾਂ ਬਾਰੇ ਚਰਚਾ ਰੇਲਮੰਤਰੀ ਜੀ ਨਾਲ ਕਰਨ ਦਾ ਮੌਕਾ ਮਿਲਿਆ ਤੇ ਉਹਨਾਂ ਨੂੰ ਅਜਿਹੀ ਵੰਦੇ ਭਾਰਤ ਰੇਲਗੱਡੀ ਸ੍ਰੀ ਅੰਮ੍ਰਿਤਸਰ ਸਾਹਿਬ ਤੇ ਬਠਿੰਡਾ ਨੂੰ ਵੀ ਲਗਾਉਣ ਲਈ ਬੇਨਤੀ ਕੀਤੀ ਤਾਂ ਜੋ ਸ੍ਰੀ ਅਕਾਲ ਤਖ਼ਤ ਸਾਹਿਬ ਅੰਮ੍ਰਿਤਸਰ ਅਤੇ ਸ੍ਰੀ ਦਮਦਮਾ ਸਾਹਿਬ, ਸਾਬੋ ਕੀ ਤਲਵੰਡੀ ਦੇ ਸਿੱਖ ਸ਼ਰਧਾਲੂਆਂ ਨੂੰ ਵੀ ਇਸ ਤਰਾਂ ਦੀ ਸਹੂਲਤ ਮਿਲ ਸਕੇ। ਇਸ ਸਫਰ ਵਿੱਚ ਮੇਰੇ ਨਾਲ ਕੇਂਦਰੀ ਮੰਤਰੀ ਸ੍ਰੀ ਸੋਮਪ੍ਰਕਾਸ਼ ਜੀ, ਸ਼੍ਰੀ ਅਸ਼ਵਨੀ ਸ਼ਰਮਾ ,ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਖੱਟਰ, ਹਰਿਆਣਾ ਦੇ ਗ੍ਰਹਿ ਮੰਤਰੀ ਸ੍ਰੀ ਅਨਿਲ ਵਿਜ ਵੀ ਸਨ।