ਸਾਡਾ ਵਿਰੋਧ ਸਾਡੀਆਂ ਪ੍ਰੰਪਰਾਵਾਂ ਦੇ ਕੀਤੇ ਜਾ ਰਹੇ ਘਾਣ ਦੇ ਖਿਲਾਫ ਹੈ : ਜੱਥੇਦਾਰ ਹਰਪ੍ਰੀਤ ਸਿੰਘ

ਨਕੋਦਰ, 12 ਮਾਰਚ 2025 : ਨਕੋਦਰ ਵਿਖੇ ਇੱਕ ਸਮਾਗਮ ਦੌਰਾਨ ਸੰਬੋਧਨ ਕਰਦਿਆਂ ਸਾਬਕਾ ਜੱਥੇਦਾਰ ਹਰਪ੍ਰੀਤ ਸਿੰਘ ਨੇ ਕਿਹਾ ਕਿ ਪਿਛਲੇ ਦੋ ਤਿੰਨ ਦਿਨਾਂ ਤੋਂ ਹਰ ਸਿੱਖ ਸ੍ਰੀ ਅਕਾਲ ਤਖ਼ਤ ਕੇਸਗੜ੍ਹ ਸਾਹਿਬ ਸ੍ਰੀ ਆਨੰਦਪੁਰ ਸਾਹਿਬ, ਵਿਖੇ ਜੋ ਪ੍ਰੰਪਰਾ ਦਾ ਘਾਟ ਹੋਇਆ ਹੈ, ਉਸ ਪ੍ਰਤੀ ਚਿਤੰਤ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਕਿਸੇ ਨਾਲ ਕੋਈ ਵਿਰੋਧ ਨਹੀਂ ਹੈ। ਸਿੱਖ ਦਾ ਸਿੱਖ ਨਾ ਕੀ ਵਿਰੋਧ ਹੈ। ਗੁਰੂ ਦੀ ਬਾਣੀ ਦਾ ਪ੍ਰਚਾਰ ਕਰਨ ਵਾਲੇ ਹਾਂ। ਵਿਰੋਧ ਉਸ ਤਰੀਕੇ ਦਾ ਹੈ ਜੋ ਸਾਡੀਆਂ ਪ੍ਰੰਪਰਾਵਾਂ ਦਾ ਪਿਛਲੇ ਦਿਨੀਂ ਘਾਣ ਕੀਤਾ ਗਿਆ ਹੈ। ਜੱਥੇਦਾਰ ਹਰਪ੍ਰੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਸਾਲ 2018 ਵਿੱਚ ਦਾਸ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜੱਥੇਦਾਰ ਵਜੋਂ ਸੇਵਾ ਸੌਂਪੀ ਗਈ ਸੀ। ਉਨ੍ਹਾਂ ਕਿਹਾ ਕਿ ਉਹ ਗੁਰੂ ਪਾਤਸ਼ਾਹ ਜੀ ਦੀ ਹਜ਼ੂਰੀ ਵਿੱਚ ਕਹਿੰਦਾ ਹਾਂ ਕਿ ਇਸ ਸੇਵਾ ਬਾਰੇ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਸੀ ਨਾ ਕਿਸੇ ਨੇ ਉਨ੍ਹਾਂ ਨੂੰ ਦੱਸਿਆ ਸੀ। ਜੱਥੇਦਾਰ ਗਿਆਨੀ ਰਘਬੀਰ ਸਿੰਘ, ਜੋ ਉਸ ਸਮੇਂ ਜੱਥੇਦਾਰ ਸ੍ਰੀ ਕੇਸਗੜ੍ਹ ਸਾਹਿਬ ਦੇ ਸੇਵਾਦਾਰ ਵਜੋਂ ਸੇਵਾ ਨਿਭਾਅ ਰਹੇ ਸਨ। ਉਨ੍ਹਾਂ ਕਿਹਾ ਕਿ ਜੱਥੇਦਾਰ ਸਾਹਿਬ ਦੀ ਰਿਹਾਇਸ ਅੰਮ੍ਰਿਤਸਰ ਸਾਹਿਬ ਵਿਖੇ ਹੋਣ ਕਰਕੇ ਉਨ੍ਹਾਂ ਨੂੰ ਸੇਵਾ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸੇਵਾ ਸੌਂਪ ਦਿਓ। ਜੱਥੇਦਾਰ ਹਰਪ੍ਰੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਕਿਸੇ ਪੱਤਰਕਾਰ ਰਾਹੀਂ ਪਤਾ ਲੱਗਾ ਸੀ ਕਿ ਉਨ੍ਹਾਂ ਨੂੰ ਤਖ਼ਤ ਸ੍ਰੀ ਅਕਾਲ ਸਾਹਿਬ ਅੰਮ੍ਰਿਤਸਰ ਸਾਹਿਬ ਦੀ ਸੇਵਾ ਸੌਪੀ ਗਈ ਸੀ। ਜਿਸ ਬਾਰੇ ਉਨ੍ਹਾਂ ਨੇ ਐਸਜੀਪੀਸੀ ਪ੍ਰਧਾਨ ਜੱਥੇਦਾਰ ਗੋਬਿੰਦ ਸਿੰਘ ਲੌਂਗੋਵਾਲ ਨੂੰ ਕਿਹਾ ਸੀ ਕਿ ਉਨ੍ਹਾਂ ਦੀ ਸੇਵਾ ਦਮਦਮਾ ਸਾਹਿਬ ਵਿਖੇ ਹੀ ਠੀਕ ਸੀ। ਉਨ੍ਹਾਂ ਕਿਹਾ ਕਿ ਸਾਬਕਾ ਜੱਥੇਦਾਰ ਗਿਆਨੀ ਗੁਰਬਚਨ ਸਿੰਘ ਦੇ ਸੇਵਾ ਕਾਲ ਸਮੇਂ ਸੌਦਾ ਸਾਧ ਨੂੰ ਮੁਆਫੀ ਦਿੱਤੀ ਗਈੌ, ਜਿਸ ਕਾਰਨ ਇਸ ਸਨਮਾਨਿਕ ਆਹੁਦੇ ਦਾ ਵਕਾਰ ਦਾਅ ਦੇ ਲੱਗਾ ਹੋਇਆ ਸੀ ਤੇ ਸੰਗਤਾਂ ਦੇ ਮਨਾ ਵਿੱਚ ਨਿਰਾਸ਼ਾ ਬਹੁਤ ਸੀ, ਤੇ ਉਸ ਸਮੇਂ ਦੇ ਐਸਜੀਪੀਸੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਤੁਸੀਂ ਸੇਵਾ ਸੰਭਾਲ ਲਵੋ। ਤਾਂ ਉਨ੍ਹਾਂ ਕਿਹਾ ਸੀ ਕਿ ਇੱਕ ਸਮਾਗਮ ਹੋਣਾ ਚਾਹੀਦਾ ਹੈ ਅਤੇ ਜੋ ਮਰਿਆਦਾ ਹੈ, ਉਸ ਅਨੁਸਾਰ ਕੀਤਾ ਜਾਣਾ ਚਾਹੀਦਾ ਹੈ। ਸਮਾਗਮ ਵਿੱਚ ਸਾਰੀਆਂ ਜੱਥੇਬੰਦੀਆਂ ਨੂੰ ਸੱਦਾ ਦੇ ਕੇ ਕੀਤਾ ਗਿਆ ਸੀ। 30 ਅਕਤੂਬਰ 2018 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਅੰਮ੍ਰਿਤਸਰ ਸਾਹਿਬ ਵਿਖੇ ਸਮਾਗਮ ਹੋiੋੲਆ ਸੀ, ਉਸ ਸਮੇਂ ਪਹਿਲੀ ਦਸਤਾਰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਵੱਲੋਂ ਦਿੱਤੀ ਗਈ ਸੀ, ਉਨ੍ਹਾਂ ਤੋਂ ਬਾਅਦ ਤਖ਼ਤਾਂ ਦੇ ਜੱਥੇਦਾਰ ਸਾਹਿਬਾਨ, ਐਸਜੀਪੀਸੀ, ਨਿਹੰਗ ਸਿੰਘ ਜੱਥੇਬੰਦੀਆਂ, ਸੰਪਰਦਾਵਾਂ, ਸਮਾਜ ਸੇਵੀਆਂ ਨੇ ਦਸਤਾਰ ਭੇਂਟ ਕੀਤੀ। ਉਨ੍ਹਾਂ ਕਿਹਾ ਕਿ ਇਹ ਸਾਡੀ ਪ੍ਰੰਪਰਾ ਹੈ, ਉਨ੍ਹਾਂ ਕਿਹਾ ਕਿ ਪਹਿਲਾਂ ਜਦੋਂ ਜੱਥੇਦਾਰ ਸਾਹਿਬ ਨਿਯੁਕਤ ਕੀਤਾ ਜਾਂਦਾ ਸੀ ਤਾਂ ਜੱਥੇਬੰਦੀਆਂ, ਸੰਪਰਦਾਵਾਂ ਨੂੰ ਚਿੱਠੀਆਂ ਲਿਖਕੇ ਸਿੰਘ ਸਾਹਿਬ ਜੱਥੇਦਾਰ ਲਗਾਉਣ ਲਈ ਨਾਮ ਵੀ ਭੇਜੇ ਜਾਂਦੇ ਸਨ। ਜਿਸ ਤੋਂ ਬਾਅਦ ਜੱਥੇਦਾਰ ਨੂੰ ਸੇਵਾ ਸੌਂਪੀ ਜਾਂਦੀ ਸੀ। ਜੱਥੇਦਾਰ ਹਰਪ੍ਰੀਤ ਸਿੰਘ ਨੇ ਕਿਹਾ ਕਿ ਪਿਛਲੇ 30 ਸਾਲਾਂ ਤੋਂ ਸਿੰਘ ਸਾਹਿਬ ਦੇ ਜੱਥੇਦਾਰ ਦੀ ਨਿਯੁਕਤੀ ਕਰ ਦਿੱਤੀ ਜਾਂਦੀ ਸੀ ਤੇ ਦਸਤਾਰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਵੱਲੋਂ ਦਿੱਤੀ ਗਈ ਸੀ, ਉਨ੍ਹਾਂ ਤੋਂ ਬਾਅਦ ਤਖ਼ਤਾਂ ਦੇ ਜੱਥੇਦਾਰ ਸਾਹਿਬਾਨ, ਐਸਜੀਪੀਸੀ, ਨਿਹੰਗ ਸਿੰਘ ਜੱਥੇਬੰਦੀਆਂ, ਸੰਪਰਦਾਵਾਂ, ਸਮਾਜ ਸੇਵੀਆਂ ਨੇ ਦਸਤਾਰ ਭੇਂਟ ਕਰਵਾ ਲਈ ਜਾਂਦੀ ਸੀ ਤੇ ਮਰਿਆਦਾ ਰੱਖੀ ਜਾਂਦੀ ਸੀ ਤੇ ਜੱਥੇਦਾਰ ਨੂੰ ਮਾਨਤਾ ਦਿੱਤੀ ਜਾਣ ਲੱਗੀ। ਤੇ ਹੁਣ ਪ੍ਰਵਾਨਗੀ ਲੈਣ ਦੀ ਲੋੜ ਵੀ ਖਤਮ ਕਰ ਦਿੱਤੀ, ਸਿੱਧਾ ਹੀ ਕੰਮ ਚੱਕਤਾ, ਉਨ੍ਹਾਂ ਕਿਹਾ ਕਿ ਜੇਕਰ ਹੁਣ ਪੰਥ ਨਾ ਬੋਲਿਆ ਤਾਂ ਤਖ਼ਤਾਂ ਦੇ ਜੱਥੇਦਾਰਾਂ ਨੁੰ ਪੱਗ ਵੀ ਘਰ ਸੱਦ ਕੇ ਦੇ ਦਿਆਂ ਕਰਨਗੇ ਅਤੇ ਜੱਥੇਦਾਰ ਨਿਯੁਕਤ ਕਰਦਿਆ ਦੇਣਗੇ। ਉਨ੍ਹਾਂ ਕਿਹਾ ਕਿ ਠੀਕ ਹੈ ਐਸਜੀਪੀਸੀ ਪੰਥ ਦੀ ਸਿਰਮੌਰ ਸੰਥਥਾ ਹੈ, ਪਰ ਨਿਹੰਗ ਸਿੰਘ ਜੱਥੇਬੰਦੀਆਂ, ਸੰਪਰਦਾਵਾਂ, ਸਮਾਜ ਸੇਵੀਆਂ ਐਸਜੀਪੀਸੀ ਦੀਆਂ ਬਾਹਵਾਂ ਹਨ। ਉਨ੍ਹਾਂ ਕਿਹਾ ਕਿ ਜੇਕਰ ਤੁਸੀਂ ਬਾਹਵਾਂ ਨੁੰ ਤੋੜ ਲਵੋਗੇ ਤਾਂ ਚੱਲੋਗੇ ਕਿਵੇਂ, ਇਹ ਸੰਸਥਾਵਾਂ ਐਸਜੀਪੀਸੀ ਦਾ ਸ਼ਿੰਗਾਰ ਹਨ, ਤੁਸੀਂ ਇਨ੍ਹਾਂ ਨੂੰ ਤੋੜ ਰਹੇ ਹੋ। ਉਨ੍ਹਾਂ ਕਿਹਾ ਕਿ 2 ਦਸੰਬਰ ਦੀਆਂ ਮਤਾ ਨੂੰ ਹਟਾਉਣ ਲਈ ਇਹ ਸਭ ਕੁੱਝ ਕੀਤਾ ਜਾ ਰਿਹਾ ਹੈ। ਜੱਥੇਦਾਰ ਹਰਪ੍ਰੀਤ ਸਿੰਘ ਨੇ ਕਿਹਾ ਕਿ ਪਹਿਲਾਂ ਉਨ੍ਹਾਂ ਦੀ ਕਿਰਦਾਸ਼ਕੁਸ਼ੀ ਕਰਕੇ ਪਾਸੇ ਕੀਤਾ, ਫਿਰ ਮਾਣਯੋਗ ਸਿੰਘ ਸਾਹਿਬ ਰਘਬੀਰ ਸਿੰਘ ਤੇ ਜੱਥੇਦਾਰ ਸੁਲਤਾਨ ਸਿੰਘ ਨੂੰ ਆਹੁਦੇ ਤੋਂ ਹਟਾਇਆ। ਉਨ੍ਹਾਂ ਕਿਹਾ ਕਿ ਜੇਕਰ 2 ਦਸੰਬਰ ਦੀਆਂ ਮਤਾ ਨੂੰ ਹਟਾ ਦਿੱਤਾ ਜਾਂਦਾ ਹੈ ਤਾਂ ਹੁਕਮਨਾਵਾਂ ਸਾਰਾ ਹੀ ਖਤਮ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦਾ ਹੁਕਮ ਰਾਜਸੀ ਨਾਲੋਂ ਬਹੁਤ ਉੱਚਾ ਹੈ। ਉਨ੍ਹਾਂ ਕਿਹਾ ਕਿ 18 ਮਾਰਚ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਸ਼ੁਰੂ ਹੋਣੀ ਹੈ, ਜਿਸ ਤੋਂ ਪਹਿਲਾਂ ਪਹਿਲਾਂ ਕੁੱਝ ਵੀ ਹੋ ਸਕਦਾ ਹੈ। ਜੱਥੇਦਾਰ ਹਰਪ੍ਰੀਤ ਸਿੰਘ ਨੇ ਕਿਹਾ ਕਿ ਹੁਕਮਨਾਵਾਂ ਬਦਲ ਦਿੱਤਾ ਗਿਆ। ਉਨ੍ਹਾਂ ਕਿਹਾ ਕਿ 2 ਦਸੰਬਰ ਦਾ ਹੁਕਮਨਾਵਾਂ ਪੰਥ ਨੇ ਮੰਨ ਲਿਆ ਹੈ ਜੇਕਰ ਉਸਦੀਆਂ ਕੁੱਝ ਮਤਾ ਨੂੰ ਬਦਲਣ ਦੀ ਕੋਸ਼ਿਸ਼ ਕੀਤੀ ਗਈ ਤਾਂ ਸਾਰਾ ਹੁਕਮ ਢਹਿ ਢੇਰੀ ਹੋੋਇਆ ਤਾਂ ਇਹ ਵੀ ਇਤਿਹਾਸ ਦਾ ਹਿੱਸਾ ਬਣੇਗਾ। ਉਨ੍ਹਾਂ ਕਿਹਾ ਕਿ ਵੈਸੇ ਤਾਂ ਔਖਾ ਹੈ, ਪਰ ਜਿਸ ਤਰ੍ਹਾਂ ਦੇ ਸਲਾਹ ਕਾਰ ਹਨ, ਪਰ ਫਿਰ ਕੁੱਝ ਵੀ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਥੋੜ੍ਹੀ ਵੀ ਸਿਆਣਪ ਹੋਈ ਤਾਂ ਨਹੀਂ ਹੋਵੇਗਾ। ਜੱਥੇਦਾਰ ਹਰਪ੍ਰੀਤ ਸਿੰਘ ਨੇ ਕਿਹਾ ਕਿ ਪੰਥ ਮਨੇ ਬਹੁਤ ਲੜਾਈਆਂ ਲੜੀਆਂ ਹਨ। ਤੇ ਪੰਥ ਨੇ ਡਟ ਕੇ ਮੁਕਾਬਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਬਾਰੇ ਸਾਡੇ ਸਿਧਾਂਤ ਨੂੰ ਡੇਗਣ ਦੇ ਯਤਨ ਕੀਤੇ ਜਾ ਰਹੇ ਹਨ, ਤੇ ਕੀਤਾ ੳਨ੍ਹਾਂ ਵੱਲੋਂ ਜਾ ਰਿਹਾ ਹੈ, ਜਿੰਨ੍ਹਾਂ ਨੂੰ ਰਾਖੀ ਸੌਂਪੀ ਗਈ ਸੀ।

https://www.facebook.com/singhsahibgianiharpreetsingh/videos/1202120918092265