
ਮੋਰਿੰਡਾ, 26 ਦਸੰਬਰ 2024 : ਨਿਊ ਚੰਡੀਗੜ੍ਹ ਵਿੱਚ ਅੰਗੀਠੀ ਦਾ ਧੂੰਆਂ ਚੜਨ ਕਾਰਨ ਇੱਕ ਛੋਟੇ ਬੱਚੇ ਅਤੇ ਉਸਦੀ ਮਾਂ ਦੀ ਮੌਤ ਹੋ ਜਾਣ ਦੀ ਦੁੱਖਦਾਈ ਖਬਰ ਹੈ। ਮਿਲੀ ਜਾਣਕਾਰੀ ਅਨੁਸਾਰ ਉਕਤ ਪਰਿਵਾਰ ਇੱਕ ਕੋਠੀ ਵਿੱਚ ਬਣੇ ਕੁਆਟਰ ਵਿੱਚ ਰਹਿੰਦਾ ਸੀ, ਠੰਡ ਜਿਆਦਾ ਹੋਣ ਕਾਰਨ ਬੀਤੀ ਰਾਤ ਦੀਪਕ ਆਪਣੇ ਪਰਿਵਾਰ ਨਾਲ ਆਪਣੇ ਕੁਆਟਰ ਵਿੱਚ ਕੋਲਿਆਂ ਵਾਲੀ ਅੰਗੀਠੀ ਬਾਲ ਕੇ ਸੁੱਤਾ, ਸਵੇਰੇ ਸਮੇਂ ਜਦੋਂ ਉਹ ਨਾ ਉੱਠਿਆ ਤਾਂ ਮਾਕਨ ਮਾਲਕ ਨੇ ਫੋਨ ਕੀਤਾ, ਕੋਈ ਜਵਾਬ ਨੇ ਮਿਲਣ ਤੇ ਜਦੋਂ ਮਾਲਕ ਕੁਆਟਰ ਵੱਲ ਗਿਆ ਤਾਂ ਦਰਵਾਜ਼ਾ ਖੜਕਾਉਣ ਮਗਰੋਂ ਅੰਦਰੋਂ ਕੋਈ ਜਵਾਬ ਨਹੀਂ ਮਿਲਿਆ। ਉਨ੍ਹਾਂ ਪੁਲਿਸ ਨੂੰ ਫੋਨ ਕੀਤਾ ਅਤੇ ਆ ਕੇ ਜਦੋਂ ਦਰਵਾਜ਼ਾ ਤੋੜ ਕੇ ਅੰਦਰ ਦੇਖਿਆ ਤਾਂ ਮਾਂ ਤੇ ਬੱਚਾ ਦੋਵੇਂ ਮਰੇ ਪਏ ਸਨ ਅਤੇ ਦੀਪਕ ਦੇ ਸਾਹ ਚੱਲ ਰਹੇ ਸਨ। ਪੁਲਿਸ ਨੇ ਉਸ ਨੂੰ ਚੰਡੀਗੜ੍ਹ ਦੇ ਸੈਕਟਰ-16 ਸਥਿਤ ਹਸਪਤਾਲ ਵਿਚ ਦਾਖ਼ਲ ਕਰਵਾਇਆ, ਜਿੱਥੇ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ। ਏਐੱਸਆਈ ਦਲਵਿੰਦਰ ਸਿੰਘ ਤੇ ਜਸਵਿੰਦਰ ਸਿੰਘ ਅਨੁਸਾਰ ਮਾਂ-ਪੁੱਤ ਦੋਵਾਂ ਦੀਆਂ ਲਾਸ਼ਾਂ ਖਰੜ ਦੇ ਸਰਕਾਰੀ ਹਸਪਤਾਲ ਦੇ ਮੁਰਦਾ ਘਰ ਵਿਚ ਰਖਵਾ ਦਿੱਤੀਆਂ ਗਈਆਂ ਹਨ। ਇਸ ਸਬੰਧੀ ਅਗਲੇਰੀ ਕਾਰਵਾਈ ਜਾਰੀ ਹੈ।