ਚੰਡੀਗੜ੍ਹ, 8 ਫਰਵਰੀ : ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ 'ਚ ਗ੍ਰਿਫਤਾਰ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਪੁੱਛਗਿੱਛ ਦੌਰਾਨ ਵਿਜੀਲੈਂਸ ਨੂੰ ਕਈ ਖੁਲਾਸੇ ਕੀਤੇ ਹਨ। ਧਰਮਸੋਤ ਦੀਆਂ ਚਾਰ ਰਿਹਾਇਸ਼ੀ ਜਾਇਦਾਦਾਂ, ਪ੍ਰਾਈਮ ਲੋਕੇਸ਼ਨ 'ਤੇ ਪਲਾਟ, 157 ਕਿਲੇ, ਖੇਤੀ ਵਾਲੀ ਜ਼ਮੀਨ ਅਤੇ ਬੇਨਾਮੀ ਜਾਇਦਾਦ ਏਆਈਜੀ ਪੱਧਰ ਦੇ ਅਧਿਕਾਰੀ ਨੂੰ ਸੌਂਪੀ ਗਈ ਹੈ। ਮੁੱਢਲੀ ਜਾਂਚ ਵਿੱਚ ਇਹ ਜਾਇਦਾਦਾਂ ਚੰਡੀਗੜ੍ਹ ਸਮੇਤ ਟ੍ਰਾਈਸਿਟੀ ਵਿੱਚ ਹਨ। ਜਾਂਚ ਅਧਿਕਾਰੀਆਂ ਨੇ ਸਬੰਧਤ ਜਾਇਦਾਦਾਂ ਦੇ ਦਸਤਾਵੇਜ਼ ਤਲਬ ਕਰ ਲਏ ਹਨ ਤਾਂ ਜੋ ਉਨ੍ਹਾਂ ਦੀ ਤਸਦੀਕ ਕੀਤੀ ਜਾ ਸਕੇ।