ਚੰਡੀਗੜ੍ਹ, 1 ਜੂਨ : ਪੰਜਾਬ ਸਮੇਤ ਉੱਤਰ ਭਾਰਤ ਦੇ 7 ਰਾਜਾਂ ਅਤੇ 1 ਕੇਂਦਰ ਸਸ਼ਿਤ ਪ੍ਰਦੇਸ਼ ਵਿਚ ਸ਼ਾਮ 6 ਵਜੇ ਵੋਟਾਂ ਪੈਣ ਦਾ ਕੰਮ ਖ਼ਤਮ ਹੋ ਗਿਆ। 7ਵੇ ਪੜਾਅ ਦੇ ਇਸ ਰਾਊਂਡ ਨਾਲ 2024 ਦੀਆਂ ਲੋਕ ਸਭਾ ਚੋਣਾਂ ਮੁਕੰਮਲ ਹੋ ਗਈਆਂ ਹਨ। ਇਹਨਾਂ ਚੋਣਾਂ ਦੇ ਨਤੀਜੇ 4 ਜੂਨ ਨੂੰ ਆਉਣਗੇ। ਵੋਟਾਂ ਦੌਰਾਨ ਕਈ ਜਗ੍ਹਾ ‘ਤੇ ਹਲਕੀ ਤਕਰਾਰਬਾਜ਼ੀ ਹੋਈ ਪਰ ਕੁਲ ਮਿਲਾ ਨੇ ਵੋਟਾਂ ਸ਼ਾਂਤੀਪੂਰਵਕ ਢੰਗ ਨਾਲ ਮੁਕੰਮਲ ਹੋ ਗਈਆਂ ਹਨ। ਜੇਕਰ ਪੰਜਾਬ ਦੀ ਗੱਲ ਕਰੀਏ ਤਾ ਲੁਧਿਆਣਾ ਵਿਖੇ ਰਾਜਾ ਵੜਿੰਗ ਅਤੇ ਅਸ਼ੋਕ ਪਰਾਸ਼ਰ ਪੱਪੀ ਦੇ ਸਮਰਥਕਾਂ ਵਿਚਕਾਰ ਵਿਵਾਦ ਹੋਇਆ ਜਿਸਨੂੰ ਬਾਅਦ ‘ਚ ਵੜਿੰਗ ਨੇ ਆਪ ਜਾ ਕੇ ਸੁਲਝਾਉਣ ਦੀ ਕੋਸ਼ਿਸ਼ ਕੀਤੀ ਅਤੇ ਭਾਈਚਾਰਾ ਬਣਾਏ ਰੱਖਣ ਦੀ ਅਪੀਲ ਕੀਤੀ। ਅਜਨਾਲਾ ਦੇ ਪਿੰਡ ਲੱਖੋਵਾਲ ‘ਚ ਵੀ ਲੋਕਾਂ ਵੱਲੋ ਇਕ ਮਾਮਲੇ ‘ਚ ਰੋਸ ਵਿਖਾਵਾ ਕੀਤਾ ਗਿਆ। ਬਾਅਦ ‘ਚ ਪ੍ਰਸਾਸ਼ਨ ਨੇ ਲੋਕਾਂ ਨੂੰ ਵੋਟ ਪ੍ਰਕਿਰਿਆ ‘ਚ ਹਿੱਸਾ ਲੈਣ ਦੀ ਅਪੀਲ ਕੀਤੀ। ਇਸਤੋਂ ਇਲਾਵਾ ਵੋਟਾਂ ਪੂਰੇ ਪੰਜਾਬ ‘ਚ ਅਮਨ ਅਮਾਨ ਨਾਲ ਮੁਕੰਮਲ ਹੋ ਗਈਆਂ ਹਨ। ਸ਼ਾਮ 5 ਵਜੇ ਤੱਕ ਪੰਜਾਬ ਵਿਚ 55.20% ਵੋਟਾਂ ਪਈਆਂ ਹਨ। ਵੋਟਾਂ ਦੇ ਫਾਈਨਲ ਪ੍ਰਤੀਸ਼ਤ ਬਾਰੇ ਇਲੈਕਸ਼ਨ ਕਮਿਸ਼ਨ ਵੱਲੋ ਅੰਕੜਾ ਆਉਣਾ ਅਜੇ ਬਾਕੀ ਹੈ।