ਪਟਿਆਲਾ : ਅਪ੍ਰੈਂਟਿਸ ਲਾਈਨਮੈਨ ਯੂਨੀਅਨ ਪੰਜਾਬ ਨੇ ਪਾਵਰਕਾਮ ਦੇ ਮੁੱਖ ਦਫ਼ਤਰ ਦੇ ਸਾਹਮਣੇ ਲਗਾਤਾਰ ਧਰਨਾ ਚਲ ਰਿਹਾ ਹੈ । ਉਨ੍ਹਾਂ ਦੇ 6 ਮੈਂਬਰ ਪਿੰਡ ਭੇਡਪੂਰਾ ਕੋਲ 400000 ਹਾਈਵੋਲਟਜ 400 ਕੇਵੀ ਵਾਲੇ ਬਿਜਲੀ ਵਾਲੇ ਟਾਵਰ ਤੇ ਚੜ੍ਹ ਕੇ ਨਾਅਰੇਬਾਜੀ ਕੀਤੀ ਗਈ। ਉਕਤ ਮੁਲਾਜਮਾਂ ਨੂੰ ਟਾਵਰ ਚੜ੍ਹ ਕੇ ਪ੍ਰਦਰਸ਼ਨ ਕਰਦਿਆਂ ਨੂੰ 3 ਦਿਨ ਦਾ ਸਮਾਂ ਹੋ ਗਿਆ ਹੈ, ਪਰ ਸਰਕਾਰ ਟੱਸ ਤੋਂ ਮੱਸ ਨਹੀਂ ਹੋ ਰਹੀ।
ਇਸ ਮੌਕੇ ਸੂਬਾ ਪ੍ਰਧਾਨ ਰਾਕੇਸ਼ ਕੁਮਾਰ ਨੇ ਕਿਹਾ ਕਿ ਅਪ੍ਰੈਂਟਿਸ ਲਾਈਨਮੈਨ ਯੂਨੀਅਨ ਪੰਜਾਬ ਵੱਲੋਂ 1690 +310 = 2000 ਪੋਸਟਾਂ ਦਾ ਪੇਪਰ ਰੱਦ ਕਰਕੇ ਪਹਿਲਾਂ ਦੀ ਤਰਾਂ ਅਪ੍ਰੈਂਟਿਸ ਮੈਰਿਟ ਦੇ ਆਧਾਰ ਤੇ ਨਵੀਂ ਭਰਤੀ ਕੀਤੀ ਜਾਵੇ ਅਤੇ ਸੀ.ਆਰ. ਏ. 299/22 ਅਨੁਸਾਰ ਭਰਤੀ ਕੀਤੇ ਜਾਣ ਵਾਲੇ ਸਹਾਇਕ ਲਾਈਨਮੈਨਾਂ ਦੀ ਨਿਯੁਕਤੀ ਲਈ ਲਿਖਤੀ ਟੈਸਟ ਦੀ ਸ਼ਰਤ ਹਟਾਈ ਜਾਵੇ। ਜਦੋਂ ਪੰਜਾਬ ਰਾਜ ਬਿਜਲੀ ਬੋਰਡ ਨੂੰ ਭੰਗ ਕਰਕੇ ਕਾਰਪੋਰੇਸ਼ਨਾਂ ਬਣਾਈਆਂ ਗਈਆਂ ਤਾਂ 16/04/ 2010 ਨੂੰ ਤਿੰਨ ਧਿਰੀ ਸਮਝੌਤਾ ਪੰਜਾਬ ਸਰਕਾਰ,ਮੈਨੇਜਮੈਂਟ ਅਤੇ ਮੁਲਾਜ਼ਮ ਜਥੇਬੰਦੀਆਂ ਵਿਚਕਾਰ ਹੋਇਆ ਸੀ। ਇਸ ਸਮਝੌਤੇ ਦੀ ਮੁੱਖ ਮੰਗ ਸੀ ਕਿ ਕਾਰਪੋਰੇਸ਼ਨ ਬਣਨ ਨਾਲ ਮੁਲਾਜ਼ਮਾਂ ਦੀਆਂ ਸੇਵਾ ਸ਼ਰਤਾਂ ਵਿੱਚ ਕੋਈ ਬਦਲਾਅ ਨਹੀਂ ਹੋਵੇਗਾ। ਉਸ ਸਮੇਂ ਆਈ.ਟੀ.ਆਈ+ਅਪ੍ਰੈਟਿੰਸਸ਼ਿਪ ਵਾਲੇ ਉਮੀਦਵਾਰਾਂ ਨੂੰ ਲਾਈਨਮੈਨ ਦੀ ਅਸਾਮੀ ਲਈ ਭਰਤੀ ਕੀਤਾ ਜਾਂਦਾ ਸੀ ਪਰ ਪੀਐੱਸਪੀਸੀਐੱਲ ਵੱਲੋਂ ਹੁਣ ਪਿਛਲੇ ਸਮੇਂ ਤੋਂ ਇਹ ਯੋਗਤਾ ਰੱਖਣ ਵਾਲੇ ਉਮੀਦਵਾਰਾਂ ਨੂੰ (ਸੀ. ਆਰ. ਏ. 267/ 11= 5000) (ਸੀ.ਆਰ.ਏ. 281/13=1000) (ਸੀ.ਆਰ.ਏ. 289/16=2800) ਸੀ.ਆਰ.ਏ. 295/19 = 3500) ਰਾਹੀਂ ਲਾਈਨਮੈਨ ਤੇ ਸਹਾਇਕ ਲਾਈਨਮੈਨ ਭਰਤੀ ਕੀਤੇ ਗਏ। ਇੱਥੇ ਮੌਜੂਦਾ (ਸੀ.ਆਰ.ਏ.299/22) ਵਿੱਚ ਭਰਤੀ ਸਮੇਂ ਇਨਾਂ ਅਸਾਮੀਆਂ ਤੇ ਟੈਸਟ ਦੀ ਸ਼ਰਤ ਲਗਾਉਣ ਕਾਰਨ ਉਮੀਦਵਾਰ ਲਗਾਤਾਰ ਰੋਸ ਪੋਮੈਸਟ ਕਰ ਰਹੇ ਹਨ। ਮੁਲਾਜ਼ਮ ਜਥੇਬੰਦੀਆਂ ਅੰਦਰ ਵੀ ਤਿੰਨ ਧਿਰੀ ਸਮਝੌਤੇ ਦੀ ਉਲੰਘਣਾ ਹੋਣ ਕਾਰਨ ਰੋਸ ਹੈ ਅਤੇ ਦੂਜਾ ਬਹੁਤੇ ਉਮੀਦਵਾਰਾਂ ਦੀ ਉਮਰ ਦੀ ਹੱਦ ਨੇੜੇ ਹੋਣ ਕਰਕੇ ਭਰਤੀ ਦਾ ਸਮਾਂ ਲੰਘ ਜਾਣ ਕਾਰਨ ਉਨਾਂ ਲਈ ਟੈਸਟ ਪਾਸ ਕਰਨਾ ਅਤਿ ਮੁਸ਼ਕਿਲ ਹੈ ਤੇ ਪਾਵਰ ਕਾਰਪੋਰੇਸ਼ਨ ਅਦਾਰੇ ਵਿੱਚ ਅਪ੍ਰੈਂਟਿੰਸਸ਼ਿਪ ਕੀਤੇ ਨੋਜਵਾਨਾਂ ਨੂੰ ਪਹਿਲ ਦੇ ਅਧਾਰ ਤੇ ਨੌਕਰੀ ਦਿੱਤੀ ਜਾਵੇ,ਫਿਰ ਹੋਰ ਅਦਾਰਿਆ ਤੋਂ ਅਪ੍ਰੈਂਟਿੰਸਸ਼ਿਪ ਕੀਤੇ ਨੋਜਵਾਨਾਂ ਨੂੰ ਵਿਚਾਰਿਆ ਜਾਵੇ। ਇਸ ਲਈ ਅਪ੍ਰੈਂਟਿਸ ਲਾਈਨਮੈਨ ਯੂਨੀਅਨ ਪੰਜਾਬ ਜਥੇਬੰਦੀ ਵੱਲੋਂ ਮੰਗ ਕੀਤੀ ਜਾਂਦੀ ਹੈ ਕਿ ਸਹਾਇਕ ਲਾਈਨਮੈਨ ਦੀਆਂ ਅਸਾਮੀਆਂ ਲਈ ਟੈਸਟ ਦੀ ਸ਼ਰਤ ਖਤਮ ਕਰਕੇ ਨਿਰੋਲ ਮੈਰਿਟ (ਆਈ.ਟੀ.ਆਈ+ਅਪ੍ਰੈਟਿਸਸ਼ਿਪ) ਦੇ ਆਧਾਰ ’ਤੇ ਰੈਗੂਲਰ ਭਰਤੀ ਕੀਤੀ ਜਾਵੇ। ਜ਼ਿਕਰਯੋਗ ਹੈ ਕਿ ਬਾਕੀ ਬੇਰੁਜ਼ਗਾਰਾਂ ਨੇ ਪੱਕੇ ਡੇਰੇ ਟਾਵਰਾਂ ਦੀਆਂ ਜੜ੍ਹਾਂ ਵਿੱਚ ਲਗਾ ਰੱਖੇ ਹਨ। ਉਨ੍ਹਾਂ ਕਿਹਾ ਕਿ ਇਸ ਰੋਸ਼ ਪ੍ਰਦਰਸ਼ਨ ਉਦੋਂ ਹੀ ਖ਼ਤਮ ਕੀਤਾ ਜਾਵੇਗਾ, ਜਦੋਂ ਉਨ੍ਹਾਂ ਦੀਆਂ ਮੰਗਾਂ ਮੰਨੀਆਂ ਜਾਣਗੀਆਂ। ਇਸ ਸਮੇਂ ਪਵਿੱਤਰ ਸਿੰਘ ਮੀਤ ਪ੍ਰਧਾਨ, ਜਗਸੀਰ ਸਿੰਘ, ਸਤਨਾਮ ਸਿੰਘ, ਗੁਰਪ੍ਰੀਤ ਸਿੰਘ, ਗੁਰਜੰਟ ਸਿੰਘ, , ਤੁਸ਼ਾਰ, ਨਵਜੀਤ ਸਿੰ੍ਹਘ, ਸੁਨੀਲ, ਹਰਪਿੰਦਰ, ਰਮੇਸ਼, ਜਸਵੀਰ ਆਦਿ ਵੱਡੀ ਗਿਣਤੀ ’ਚ ਅਪ੍ਰਰੈਟਿੰਸ ਲਾਈਨਮੈਨ ਯੂਨੀਅਨ ਦੇ ਮੈਂਬਰਾਂਨ ਹਾਜ਼ਰ ਸਨ।