ਫਾਜ਼ਿਲਕਾ, 17 ਅਕਤੂਬਰ 2024 : ਫਾਜ਼ਿਲਕਾ ਦੇ ਭਾਰਤ-ਪਾਕਿਸਤਾਨ ਸਰਹੱਦੀ ਖੇਤਰ 'ਚ ਡਰੋਨ ਰਾਹੀਂ ਭੇਜਿਆ ਗਿਆ ਆਈਈਡੀ ਬੰਬ ਬਰਾਮਦ ਕੀਤਾ ਗਿਆ ਹੈ। ਆਰਡੀਐਕਸ ਨਾਲ ਭਰੀ ਇਸ ਖੇਪ ਵਿੱਚ ਬੰਬ ਦੇ ਨਾਲ ਬੈਟਰੀਆਂ ਅਤੇ ਟਾਈਮਰ ਵੀ ਹਨ। ਜਦੋਂ ਬੀਐਸਐਫ ਵੱਲੋਂ ਬੰਬ ਲੱਭਿਆ ਗਿਆ ਤਾਂ ਇਸ ਨੂੰ ਬਰਾਮਦ ਕਰਨ ਤੋਂ ਬਾਅਦ ਸਟੇਟ ਸਪੈਸ਼ਲ ਸੈੱਲ ਨੂੰ ਸੌਂਪ ਦਿੱਤਾ ਗਿਆ। ਇਸ ਤੋਂ ਬਾਅਦ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ। ਜਾਣਕਾਰੀ ਦਿੰਦੇ ਸਟੇਟਸ ਸਪੈਸ਼ਲ ਸੇਲ ਦੇ ਅਧਿਕਾਰੀਆ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕਰ ਰਹੇ ਹਨ। ਇਸਦੀ ਜਾਣਕਾਰੀ ਬੀਐਸਐਫ ਨੂੰ ਮਿਲੀ ਤਾਂ ਬੀਐਸਐਫ ਨੇ ਜਦੋਂ ਇਲਾਕੇ ਦੀ ਛਾਣਬੀਣ ਕੀਤੀ ਤਾਂ ਸਰਹੱਦ ਨੇੜਿਓਂ ਆਈਡੀ (ਇਮਪ੍ਰੋਵਾਈਜ਼ਡ ਐਕਸਪਲੋਸਿਵ ਡਿਵਾਈਸ) ਬੰਬ ਬਰਾਮਦ ਹੋਇਆ।ਜੋ ਇੱਕ ਟੀਨ ਦੇ ਡਿਬੇ 'ਚ ਮਿਲਿਆ ਹੈ। ਜੋ ਕਿ ਲਗਪਗ ਇੱਕ ਕਿੱਲੇ ਆਰਡੀਐਕਸ ਨਾਲ ਭਰਿਆ ਹੈ। ਜਿਸ ਨਾਲ ਬੈਟਰੀਆਂ ਅਤੇ ਟਾਈਮਰ ਵੀ ਹਨ। ਬੀਐਸਐਫ ਵਲੋਂ ਬਰਾਮਦਗੀ ਤੋਂ ਬਾਅਦ ਆਰਡੀਐਕਸ ਦੇ ਟੀਨ ਨੂੰ ਫਾਜ਼ਿਲਕਾ ਸਟੇਟਸ ਸਪੇਸ਼ਲ ਸੈਲ ਥਾਨੇ ਨੂੰ ਸੌੰਪ ਦਿੱਤਾ ਗਿਆ।ਉਹ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ ਕਿ ਆਖਿਰਕਾਰ ਇਹ ਬੰਬ ਪਾਕਿਸਤਾਨ ਨੇ ਭਾਰਤ ਨੂੰ ਕਿਉਂ ਭੇਜਿਆ ਸੀ।