ਬਠਿੰਡਾ, 03 ਦਸੰਬਰ : ਬਾਬਾ ਦੀਪ ਸਿੰਘ ਨਗਰ ਬਠਿੰਡਾ ਦੇ ਪਟਿਆਲਾ ਫਾਟਕ ਤੇ ਰੇਲਗੱਡੀ ਦੇ ਇੰਜਣ ਦੀ ਲਪੇਟ ਵਿੱਚ ਆਉਣ ਵਾਲਾ ਇੱਕ ਪਿਤਾ ਅਤੇ ਮਾਸ਼ੂਮ ਪੁੱਤ ਦੀ ਮੌਤ ਹੋ ਜਾਣ ਦੀ ਖਬਰ ਹੈ। ਮਿਲੀ ਜਾਣਕਾਰੀ ਅਨੁਸਾਰ ਬੀਤੀ ਸ਼ਾਮ ਇੱਕ ਨੌਜਵਾਨ ਮਨੀ (29) ਆਪਣੇ ਕਯਾਸ਼ ਕੁਮਾਰ (3) ਮਾਸੂਮ ਪੁੱਤ ਨਾਲ ਲਾਇਨ ਪਾਰ ਕਰ ਰਿਹਾ ਸੀ ਕਿ ਉਹ ਅਚਾਨਕ ਇੰਜਣ ਨਾਲ ਟਕਰਾ ਗਏ ਮਨੀ ਦੀ ਮੌਕੇ ਤੇ ਹੀ ਮੌਤ ਹੋ ਗਈ, ਜਦੋਂ ਕਿ ਮਾਸ਼ੂਮ ਬੱਚਾ ਤੜਫ ਰਿਹਾ ਸੀ, ਜਦੋਂ ਉਸਨੂੰ ਇਲਾਜ ਲਈ ਐਬੂਲੈਂਸ ਰਾਹੀ ਹਸਪਤਾਲ ਲਿਜਾਇਆ ਗਿਆ, ਪਰ ਉਸਦੀ ਹਾਲਤ ਜਿਆਦਾ ਸੀਰੀਅਸ ਹੋਣ ਕਰਕੇ ਏਮਜ਼ ਹਸਪਤਾਲ ਲਈ ਰੈਫਰ ਕਰਦਿੱਤਾ ਗਿਆ। ਜਿੱਥੇ ਦੇਰ ਰਾਤ ਬੱਚਾ ਵੀ ਦਮਤੋੜ ਗਿਆ। ਇਸ ਘਟਨਾਂ ਦੀ ਜਾਂਚ ਕਰ ਰਹੇ ਅਮਨਦੀਪ ਸਿੰਘ ਨੇ ਦੱਸਿਆ ਕਿ ਉਕਤ ਮ੍ਰਿਤਕ ਨੌਜਵਾਨ ਮਨੀ ਦੇ ਸਹੁਰੇ ਦੇ ਬਿਆਨਾਂ ਤੇ ਉਕਤ ਮਾਮਲੇ ‘ਚ 174 ਦੀ ਕਾਰਵਾਈ ਅਮਲ ‘ਚ ਲਿਆਂਦੀ ਗਈ ਹੈ।