ਮੋਹਾਲੀ, 29 ਸਤੰਬਰ : ਪੁਲਿਸ ਜ਼ਿਲ੍ਹਾ ਐਸ.ਏ.ਐਸ ਨਗਰ ਸੀਨੀਅਰ ਕਪਤਾਨ ਡਾ. ਸੰਦੀਪ ਕੁਮਾਰ ਗਰਗ, ਆਈ.ਪੀ.ਐਸ, ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਜਾਬ ਸਰਕਾਰ ਵੱਲੋ ਜਾਰੀ ਦਿਸ਼ਾ ਨਿਰਦੇਸ਼ਾ ਅਤੇ ਮਾਣਯੋਗ ਡੀ.ਜੀ.ਪੀ ਸਾਹਿਬ ਦੀਆ ਹਦਾਇਤਾ ਮੁਤਾਬਿਕ ਬਿਨ੍ਹਾ ਲਾਈਸੰਸ ਚੱਲ ਰਹੀਆ ਫਰਜੀ ਇੰਮੀਗ੍ਰੇਸ਼ਨ ਏਜੰਸੀਆਫ਼ਟਰੈਵਲ ਏਜੰਟਾਂ ਦੇ ਖਿਲਾਫ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਸ਼੍ਰੀ ਅਮਨਦੀਪ ਸਿੰਘ ਬਰਾੜ, ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ), ਐਸ.ਏ.ਐਸ ਨਗਰ ਅਤੇ ਸ: ਗੁਰਸ਼ੇਰ ਸਿੰਘ ਸੰਧੂ, ਉਪ ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ), ਐਸ.ਏ.ਐਸ ਨਗਰ ਦੀ ਅਗਵਾਈ ਹੇਠ ਇੰਸ. ਸ਼ਿਵ ਕੁਮਾਰ ਇੰਚਾਰਜ ਸੀ.ਆਈ.ਏ ਸਟਾਫ ਮੋਹਾਲੀ ਵੱਲੋ ਮਿਤੀ 22-09-2023 ਨੂੰ ਇੱਕ ਦੋਸ਼ੀ ਸਰਬਜੀਤ ਸਿੰਘ ਸੰਧੂ ਜੋ ਕਿ ਰੋਹਬਦਾਰ ਅਹੁਦੇ ਤੇ ਲਗਜਰੀ ਗੱਡੀਆਂ ਅਤੇ ਗੰਨਮੈਂਨਾ (ਸਕਿਓਰਿਟੀ) ਦੇ ਪ੍ਰਭਾਵ ਰਾਹੀਂ ਆਪਣੇ ਸਾਥੀਆ ਨਾਲ ਮਿਲ ਕੇ ਜਾਅਲ਼ੀ ਇੰਮੀਗ੍ਰੇਸ਼ਨ ਕਰਦਾ ਹੈ ਅਤੇ ਇਸ ਨੇ ਵਿਦੇਸ਼ ਭੇਜਣ ਦੇ ਝਾਸੇ ਹੇਠ ਭੋਲੇ ਭਾਲੇ ਲੋਕਾ ਨਾਲ ਕਰੀਬ 35 ਕਰੋੜ ਦੀ ਠੱਗੀ ਮਾਰੀ ਹੈ, ਨੂੰ ਗ੍ਰਿਫਤਾਰ ਕਰਨ ਵਿੱਚ ਅਹਿਮ ਸਫਲਤਾ ਹਾਸਲ ਕੀਤੀ ਹੈ। ਡਾ: ਗਰਗ ਨੇ ਅੱਗੇ ਜਾਣਕਾਰੀ ਦਿੰਦੇ ਦੱਸਿਆ ਕਿ ਦੋਸ਼ੀ ਸਰਬਜੀਤ ਸਿੰਘ ਸੰਧੂ ਜੋ ਕਿ ਆਪਣੇ ਸਾਥੀਆ ਨਾਲ ਮਿਲ ਕੇ ਜਾਅਲ਼ੀ ਇੰਮੀਗ੍ਰੇਸ਼ਨ ਦਾ ਕੰਮ ਕਰਦਾ ਹੈ ਅਤੇ ਕਦੇ ਇਹ ਜਾਅਲ਼ੀ ਹੋਮ ਸੈਕਟਰੀ ਆਫ ਹਰਿਆਣਾ ਬਣ ਜਾਂਦਾ ਹੈ, ਕਦੇ ਇਹ ਪੰਜਾਬ ਪੁਲਿਸ ਦਾ ਇੰਸਪੈਕਟਰ ਅਤੇ ਕਦੇ ਇਹ ਵਿਧਾਨ ਸਭਾ ਦਾ ਵਿਧਾਇਕ ਬਣ ਕੇ ਭੋਲੇ ਭਾਲੇ ਲੋਕਾ ਨੁੰ ਆਪਣੇ ਝਾਂਸੇ ਵਿੱਚ ਲੈ ਕੇ ਉਹਨਾ ਪਾਸੋ ਪਾਸਪੋਰਟ ਹਾਸਿਲ ਕਰਕੇ ਭਾਰੀ ਰਕਮ ਦੀ ਡੀਲ ਕਰਦਾ ਸੀ ਕਿ ਉਹ ਉਹਨਾ ਨੂੰ ਫ੍ਰਛ ਅਤੇ ਵੀਜਾ ਲਗਵਾ ਕੇ ਦੇਵੇਗਾ, ਫਿਰ ਇਹ ਆਪਣੇ ਸਾਥੀ ਦੋਸ਼ੀ ਰਾਹੁਲ ਪਾਸੋ ਉਹਨਾ ਦੇ ਪਾਸਪੋਰਟਾ ਤੇ ਜਾਅਲ਼ੀ ਵੀਜਾ ਸਟੀਕਰ, ਜਾਅਲੀ ੍ਰਫਛ ਬਾਹਰਲੇ ਦੇਸ਼ਾਂ ਅਤੇ ਹੋਰ ਜਾਅਲੀ ਦਸਤਾਵੇਜ ਤਿਆਰ ਕਰਕੇ ਦੇ ਦਿੰਦਾ ਸੀ। ਦੋਸ਼ੀ ਸਰਬਜੀਤ ਸਿੰਘ ਸੰਧੂ ਆਪਣੇ ਸਾਥੀ ਰਾਹੁਲ ਨੂੰ ਇੱਕ ਵਿਅਕਤੀ ਦੇ ਜਾਅਲੀ ਦਸਤਾਵੇਜ ਤਿਆਰ ਕਰਨ ਲਈ 1 ਤੋ 2 ਲੱਖ ਰੁਪਏ ਦਿੰਦਾ ਸੀ। ਦੋਸ਼ੀ ਸਰਬਜੀਤ ਸਿੰਘ ਸੰਧੂ ਦੇ ਬੈਂਕ ਅਕਾਊਟਾ ਦੀ ਦੇਖ ਰੇਖ ਰਾਹੁਲ ਹੀ ਕਰਦਾ ਸੀ। ਇਹ ਸਾਰੀ ਠੱਗੀ ਦੀ ਰਕਮ ਕਰੀਬ 61 ਬੈਂਕ ਅਕਾਊਟਾ ਵਿੱਚ ਟ੍ਰਾਸਫਰ ਕੀਤੀ ਜਾਂਦੀ ਸੀ, ਉਸ ਤੋ ਬਾਅਦ ਜੇਕਰ ਕੋਈ ਆਪਣੇ ਪੈਸੇ ਵਾਪਸ ਮੰਗ ਕਰਦਾ ਸੀ ਤਾਂ ਸਰਬਜੀਤ ਸਿੰਘ ਸੰਧੂ ਉਕਤ ਆਪਣੇ ਰੋਹਬਦਾਰ ਅਹੁਦੇ ਅਤੇ ਸਕਿਓਰਿਟੀ ਦਾ ਡਰਾਵਾ ਦੇ ਕੇ ਉਹਨਾ ਨੂੰ ਭਜਾ ਦਿੰਦਾ ਸੀ। ਤਫਤੀਸ਼ ਦੋਰਾਨ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਸਰਬਜੀਤ ਸਿੰਘ ਸੰਧੂ ਵੱਲੋ ਸੈਕਟਰ 82, ਮੋਹਾਲੀ ਵਿਖੇ ਆਪਣਾ ਲਗਜਰੀ ਦਫਤਰ ਅਤੇ ਡੇਰਾਬਸੀ ਵਿਖੇ ਡੋਲਰ ਕਲੱਬ, ਜਿਸ ਉੱਪਰ ਸੰਧੂ ਟਰਾਸਪੋਰਟ ਨਾਮ ਦੀ ਦਫਤਰ ਬਣਾਇਆ ਹੋਇਆ ਹੈ। ਜਿਨ੍ਹਾ ਵਿੱਚ ਕਰੀਬ 70 ਲੱਖ ਦਾ ਫਰਨੀਚਰ ਹੀ ਲੱਗਾ ਹੋਇਆ ਹੈ। ਉਕਤ ਦੋਸ਼ੀ ਦੇ ਖਿਲਾਫ ਹੇਠ ਲਿਖੇ ਅਨੁਸਾਰ ਮੁਕੱਦਮਾ ਦਰਜ ਕਰਕੇ ਤਫਤੀਸ਼ ਅਮਲ ਵਿੱਚ ਲਿਆਦੀ ਜਾ ਰਹੀ ਹੈ।