- ਪੰਜਾਬੀਆਂ ਨੂੰ ਅੱਤਵਾਦੀ ਜਾਂ ਕੱਟੜਪੰਥੀ ਕਹਿਣ ਅਤੇ ਫਿਰਕੂ ਵੰਡ ਨੂੰ ਉਤਸ਼ਾਹਿਤ ਦੇਣ ਦੀ ਇਜਾਜ਼ਤ ਨਹੀਂ ਦਿੱਤੀ ਜਾਣੀ ਚਾਹੀਦੀ : ਬਾਦਲ
ਚੰਡੀਗੜ੍ਹ, 07 ਜੂਨ : ਬੀਤੇ ਦਿਨ ਚੰਡੀਗੜ੍ਹ ਦੇਟ ਏਅਰਪੋਰਟ ਦੇ ਭਾਜਪਾ ਦੀ ਸੰਸਦ ਮੈਂਬਰ ਅਤੇ ਅਦਾਕਾਰਾ ਦੇ ਕੰਗਣਾ ਰਣੌਤ ਸੀਆਈਐਸਐਫ ਕਾਂਸਟੇਬਲ ਮਹਿਲਾ ਕੁਲਵਿੰਦਰ ਕੌਰ ਵੱਲੋਂ ਥੱਪੜ ਮਾਰੇ ਜਾਣ ਦੀ ਗੂੰਜ ਪੂਰੇ ਦੇਸ਼ ਵਿੱਚ ਹੈ, ਜਿਸ ਤੋਂ ਬਾਅਦ ਅਦਾਕਾਰਾ ਕੰਗਣਾ ਰਣੌਤ ਵੱਲੋਂ ਇੱਕ ਵੀਡੀਓ ਸ਼ੇਅਰ ਕਰਦਿਆਂ ਉਹ ਸੁਰੱਖਿਅਤ ਹੈ ਅਤੇ ਪੰਜਾਬ ਵਿੱਚ ਅੱਤਵਾਦ ਅਤੇ ਕੱਟੜਵਾਦ ਚਿੰਤਾ ਦਿਾ ਵਿਸ਼ਾ ਹੈ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਹਰੇਕ ਬੰਦੇ ਨੂੰ ਆਪਣੀ ਜੁਬਾਨ ਤੇ ਲਗਾਮ ਰੱਖਣੀ ਚਾਹੀਦੀ ਹੈ। ਤੁਸੀਂ ਇੱਕ ਅਹੁਦੇ ‘ਤੇ ਬੈਠੇ ਹੋ ਅੱਜ ਤਾਂ ਜਦੋਂ ਅਹੁਦੇ ‘ਤੇ ਨਹੀਂ ਵੀ ਸੀ ਤਾਂ ਤੁਸੀਂ ਕੁਝ ਅਜਿਹੇ ਕਿੱਤੇ ਵਿਚ ਸੀ ਜਿਥੇ ਤੁਹਾਨੂੰ ਸੁਣਨ ਵਾਲੇ ਬਹੁਤ ਸਨ। ਜੇ ਤੁਸੀਂ ਇਸ ਅਹੁਦੇ ‘ਤੇ ਬੈਠ ਕੇ ਕੁਝ ਨਫਰਤ ਫੈਲਾਉਂਦੇ ਹੋ ਤਾਂ ਉਸ ਦਾ ਨਤੀਜਾ ਤਾਂ ਸਾਹਮਣਏ ਆਏਗਾ ਹੀ। ਹਰਸਿਮਰਤ ਕੌਰ ਬਾਦਲ ਨੇ ਪੰਜਾਬੀਆਂ ਨੂੰ ਅੱਤਵਾਦੀ ਜਾਂ ਕੱਟੜਪੰਥੀ ਕਹਿਣ ‘ਤੇ ਸਖ਼ਤ ਇਤਰਾਜ਼ ਪ੍ਰਗਟਾਇਆ ਹੈ। ਉਨ੍ਹਾਂ ਕਿਹਾ ਕਿ ਕਿਸੇ ਨੂੰ ਵੀ ਪੰਜਾਬੀਆਂ ਬਾਰੇ ਅਜਿਹੀਆਂ ਗੱਲਾਂ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਣੀ ਚਾਹੀਦੀ। ਉਨ੍ਹਾਂ ਕਿਹਾ ਕਿ ਦੇਸ਼ ਭਗਤੀ ਦੇ ਜਜ਼ਬੇ ਵਿੱਚ ਪੰਜਾਬ ਸਭ ਤੋਂ ਅੱਗੇ ਹਨ ਅਤੇ ਉਹ ਸਰਹੱਦਾਂ ’ਤੇ ਦੇਸ਼ ਦੀ ਸੇਵਾ ਕਰਕੇ ਅਤੇ ਅੰਨਦਾਤਾ ਬਣ ਕੇ ਆਪਣੀ ਦੇਸ਼ ਭਗਤੀ ਨੂੰ ਪੂਰਾ ਕਰ ਰਹੇ ਹਨ। ਹਰਸਿਮਰਤ ਕੌਰ ਬਾਦਲ ਨੇ ਕੇਂਦਰ ਸਰਕਾਰ ਨੂੰ ਕਿਸਾਨਾਂ ਦੀਆਂ ਸਮੱਸਿਆਵਾਂ ਹੱਲ ਕਰਨ ਦੀ ਅਪੀਲ ਵੀ ਕੀਤੀ। ਹਰਸਿਮਰਤ ਕੌਰ ਬਾਦਲ ਨੇ ਟਵੀਟ ਕੀਤਾ, “ਮੈਂ ਕੇਂਦਰ ਸਰਕਾਰ ਨੂੰ ਕਿਸਾਨਾਂ ਦੀਆਂ ਸ਼ਿਕਾਇਤਾਂ ਵੱਲ ਧਿਆਨ ਦੇਣ ਅਤੇ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਦੀ ਅਪੀਲ ਕਰਦੀ ਹਾਂ। ਕਿਸੇ ਨੂੰ ਵੀ ਪੰਜਾਬੀਆਂ ਨੂੰ ਅੱਤਵਾਦੀ ਜਾਂ ਕੱਟੜਪੰਥੀ ਕਹਿਣ ਅਤੇ ਫਿਰਕੂ ਵੰਡ ਨੂੰ ਉਤਸ਼ਾਹਿਤ ਦੇਣ ਦੀ ਇਜਾਜ਼ਤ ਨਹੀਂ ਦਿੱਤੀ ਜਾਣੀ ਚਾਹੀਦੀ। ਪੰਜਾਬੀ ਸਭ ਤੋਂ ਵੱਡੇ ਦੇਸ਼ ਭਗਤ ਹਨ, ਜੋ ਸਰਹੱਦਾਂ ‘ਤੇ ਅਤੇ ਅੰਨਦਾਤਾ ਦੇ ਰੂਪ ਵਿਚ ਦੇਸ਼ ਦੀ ਸੇਵਾ ਕਰਦੇ ਹਨ। ਅਸੀਂ ਇਸ ਤੋਂ ਬਿਹਤਰ ਦੇ ਹੱਕਦਾਰ ਹਾਂ।”