ਮੋਗਾ, 4 ਅਕਤੂਬਰ 2024 : ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਰਾਣੀਵਾਲਾ ਦੇ ਵਸਨੀਕ ਨੇ ਪਿੰਡ ਰਾਊਕੇ (ਮੋਗਾ) ਵਿਖੇ ਵਿਅਕਤੀ ਨੇ ਘਰੇਲੂ ਝਗੜੇ ਦੇ ਕਾਰਨ ਰਿਸ਼ਤੇਦਾਰ ਦੇ ਘਰ ਆਪਣੇ ਬੱਚੇ ਨੂੰ ਜ਼ਹਿਰੀਲੀ ਚੀਜ਼ ਪਿਲਾ ਕੇ ਖ਼ੁਦ ਵੀ ਨਿਗਲ ਲਈ। ਬੱਚੇ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਵਿਅਕਤੀ ਨੂੰ ਇਲਾਜ ਲਈ ਸਿਵਲ ਹਸਪਤਾਲ ਲਿਆਂਦਾ ਗਿਆ। ਜਿਥੇ ਉਸ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ। ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਗੁਰਬਾਜ਼ ਸਿੰਘ(37) ਨੇ ਪਹਿਲਾੰ ਆਪਣੇ ਪੁੱਤ ਮਨਕੀਰਤ ਸਿੰਘ (6 ਸਾਲ) ਨੂੰ ਸਲਫਾਸ ਖਵਾ ਦਿੱਤੀ ਤੇ ਫਿਰ ਆਪ ਸਲਫਾਸ ਖਾ ਕੇ ਜੀਵਨ ਲੀਲਾ ਸਮਾਪਤ ਕਰ ਲਈ। ਪਤਾ ਲੱਗਾ ਹੈ ਕਿ ਪਤੀ ਪਤਨੀ ਦਾ ਆਪਸੀ ਕਲੇਸ਼ ਚੱਲਦਾ ਸੀ। ਪੁੱਤ ਦੀ ਮੌਕੇ ਤੇ ਮੌਤ ਹੋ ਗਈ ਜਦੋਂ ਕਿ ਪਿਓ ਨੇ ਹਸਪਤਾਲ ਜਾਂਦੇ ਦਮ ਤੋੜ ਦਿੱਤਾ। ਪੁਲਿਸ ਮਾਮਲੇ ਦੇ ਜਾਂਚ ਕਰ ਰਹੀ ਹੈ।