- ਕਿਹਾ, ਕਾਂਗਰਸ ਵੱਲੋਂ ਕੇਜਰੀਵਾਲ ਦੀ ਹਮਾਇਤ ਭਗਵੰਤ ਮਾਨ ਤੋਂ ਆਪਣੇ ਪੰਜਾਬ ਕਾਂਗਰਸ ਦੇ ਆਗੂਆਂ ਦੇ ਅਪਮਾਨ ਕਰਵਾਉਣ ਦਾ ਸਬੂਤ
- ਸੁਖਪਾਲ ਖਹਿਰਾ ਤੇ ਹੋਰ ਕਾਂਗਰਸੀਆਂ ਨੂੰ ਮਿਲ ਰਹੀਆਂ ਆਪ ਦੀਆਂ ਖੁੱਲੀਆਂ ਧਮਕੀਆਂ ਵਿਚ ਕਾਂਗਰਸ ਦਾ ਸਮਰੱਥਨ ਹਾਸੋਹੀਣਾ
- ਪੰਜਾਬ ਦੇ ਕਈ ਆਗੂਆਂ ਤੇ ਵਰਕਰਾਂ ਦਾ ਭਾਰਤੀ ਜਨਤਾ ਪਾਰਟੀ ਵਿੱਚ ਸਵਾਗਤ
ਚੰਡੀਗੜ੍ਹ, 31 ਮਾਰਚ : ਭਾਜਪਾ ਦੇ ਪੰਜਾਬ ਪ੍ਰਧਾਨ ਨੇ ਕਿਹਾ ਕਿ ਅੱਜ ਜਦ ਕਾਂਗਰਸ ਦੀ ਚੋਟੀ ਦੀ ਲੀਡਰਸਿ਼ਪ ਆਮ ਆਦਮੀ ਪਾਰਟੀ ਨਾਲ ਮੰਚ ਸਾਂਝਾ ਕਰ ਰਹੀ ਹੈ ਤਾਂ ਇਸ ਪਾਰਟੀ ਦਾ ਅਸਲ ਚਿਹਰਾ ਲੋਕਾਂ ਸਾਹਮਣੇ ਬੇਨਕਾਬ ਹੋ ਗਿਆ ਹੈ। ਅਜਿਹਾ ਕਰਕੇ ਕਾਂਗਰਸ ਇਸ ਪਾਸੇ ਭ੍ਰਿਸ਼ਟਾਚਾਰ ਦਾ ਸਮਰੱਥਨ ਕਰ ਰਹੀ ਹੈ ਉਥੇ ਹੀ ਇਹ ਆਪ ਦੀ ਪੰਜਾਬ ਸਰਕਾਰ ਹੱਥੋਂ ਇਸ ਪਾਰਟੀ ਦੇ ਪੰਜਾਬ ਦੇ ਆਗੂਆਂ ਨੂੰ ਦਿੱਤੀ ਜਾ ਰਹੀ ਜਲਾਲਤ ਨੂੰ ਸਵਿਕਾਰ ਕਰਕੇ ਆਪਣੇ ਹੀ ਆਗੂਆਂ ਤੇ ਵਰਕਰਾਂ ਦੀ ਬੇਇੱਜਤੀ ਕਰ ਰਹੀ ਹੈ, ਜੋ ਆਪ ਸਰਕਾਰ ਦੀ ਬਦਲਾਖੋਰੀ ਦੇ ਪੰਜਾਬ ਵਿਚ ਪਿੱਛਲੇ ਦੋ ਸਾਲਾਂ ਤੋਂ ਭੁਗਤ ਭੋਗੀ ਬਣੇ ਹੋਏ ਹਨ। ਜਾਖੜ ਨੇ ਕਿਹਾ ਕਿ ਜਿਸ ਆਪ ਪਾਰਟੀ ਦੇ ਆਗੂਆਂ ਦੇ ਭ੍ਰਿਸ਼ਟਾਚਾਰ ਦੇ ਕਿਸੇ ਜਗ ਜਾਹਿਰ ਹੋ ਗਏ ਹਨ ਉਸਦੀ ਹਮਾਇਤ ਵਿਚ ਰਾਮਲੀਲਾ ਮੈਦਾਨ ਵਿਚ ਆਉਣ ਤੋਂ ਪਹਿਲਾਂ ਕਾਂਗਰਸ ਲੀਡਰਸਿ਼ਪ ਨੇ ਜਰਾ ਵੀ ਨਹੀਂ ਸੋਚਿਆ। ਉਨ੍ਹਾਂ ਨੇ ਕਿਹਾ ਕਿ ਸਾਇਦ ਕਾਂਗਰਸ ਨੇ ਖੁਦ ਲਈ ਸੋਚਣਾ ਹੀ ਬੰਦ ਕਰ ਦਿੱਤਾ ਹੈ। ਜਾਖੜ ਨੇ ਕਿਹਾ, ਮੈਨੂੰ ਤਰਸ ਆਉਂਦਾ ਹੈ ਸੁਖਪਾਲ ਖਹਿਰਾ ਵਰਗੇ ਪੰਜਾਬ ਕਾਂਗਰਸ ਦੇ ਲੀਡਰਾਂ ਨੂੰ, ਜਿਨ੍ਹਾਂ ਨੂੰ ਪੰਜਾਬ ਦੇ ਮੁੱਖ ਮੰਤਰੀ ਦੀ ਬਦਲਾਖੋਰੀ ਕਾਰਨ ਜੇਲ੍ਹ ਦਾ ਸਾਹਮਣਾ ਕਰਨਾ ਪਿਆ, ਉਨ੍ਹਾਂ ਨਾਲ ਰਾਹੁਲ ਗਾਂਧੀ ਅਤੇ ਖੜਗੇ ਜੀ ਅੱਜ ਸਟੇਜ ਸਾਂਝਾ ਕਰ ਰਹੇ ਹਨ ਅਤੇ ਮੁਸਕਰਾਉਂਦੇ ਅਤੇ ਹੱਸਦੇ ਹੋਏ ਨਜ਼ਰ ਆ ਰਹੇ ਹਨ। ਜਾਖੜ ਨੇ ਕਿਹਾ ਕਿ ਅੱਜ ਦੇ ਰੋਸ ਪ੍ਰਦਰਸ਼ਨ ਵਿੱਚ ਹਿੱਸਾ ਲੈ ਕੇ ਕਾਂਗਰਸ ਦੀ ਕੌਮੀ ਲੀਡਰਸਿ਼ਪ ਨੇ ਭਗਵੰਤ ਮਾਨ ਅਤੇ ਪੰਜਾਬ ਵਿੱਚ ਇਸ ਦੇ ਨੇਤਾਵਾਂ ਦੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿਰੁੱਧ ਸਟੈਂਡ ਲਿਆ ਹੈ, ਜਿਸ ਵਿੱਚ ਇਸ ਦੇ ਮੌਜੂਦਾ ਸੀਐਲਪੀ ਨੇਤਾ, ਸਾਬਕਾ ਮੁੱਖ ਮੰਤਰੀ ਅਤੇ ਇਸ ਦੇ ਕਈ ਸਾਬਕਾ ਕੈਬਨਿਟ ਮੰਤਰੀਆਂ ਦਾ ਵੀ ਨਾਂਅ ਆਉਂਦਾ ਹੈ। ਜਾਖੜ ਨੇ ਸਵਾਲ ਕੀਤਾ ਕਿ ਭਗਵੰਤ ਮਾਨ ਵੱਲੋਂ ਕਿਸ ਸੀਨਿਅਰ ਕਾਂਗਰਸੀ ਆਗੂ ਤੇ ਨਿੱਜੀ ਤੌਰ ਤੇ ਨਿਸ਼ਾਨਾ ਨਹੀਂ ਲਗਾਇਆ ਗਿਆ ਜਾਂ ਧਮਕੀ ਜਾਂ ਅਪਮਾਨ ਨਹੀਂ ਕੀਤਾ ਗਿਆ। ਜ਼ਦ ਕਿ ਅੱਜ ਕਾਂਗਰਸ ਨੇ ਭਗਵੰਤ ਮਾਨ ਨਾਲ ਖੜ੍ਹ ਕੇ ਅੱਜ ਇਹ ਸਵੀਕਾਰ ਕਰ ਲਿਆ ਹੈ ਕਿ ਉਸ ਦੇ ਆਪਣੇ ਹੀ ਆਗੂ ਭਗਵੰਤ ਮਾਨ ਦੇ ਦਾਅਵੇ ਅਨੁਸਾਰ ਭ੍ਰਿਸ਼ਟ ਹਨ ਅਤੇ ਸਿਰਫ਼ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਹੀ ਸਾਫ਼ ਹਨ। ਜਾਖੜ ਅੱਜ ਇੱਥੇ ਕੌਮੀ ਰਾਜਧਾਨੀ ਵਿੱਚ ਭਾਜਪਾ ਦਫ਼ਤਰ ਵਿੱਚ ਪੰਜਾਬ ਦੇ ਕਈ ਆਗੂਆਂ ਨੂੰ ਭਾਜਪਾ ਵਿੱਚ ਸ਼ਾਮਲ ਕਰਨ ਮਗਰੋਂ ਗੱਲਬਾਤ ਕਰ ਰਹੇ ਸਨ। ਇਸ ਮੌਕੇ ਭਾਜਪਾ ਸਰਕਾਰ ਦੀਆਂ ਪ੍ਰਾਪਤੀਆਂ ਤੋਂ ਪ੍ਰਭਾਵਿਤ ਹੋ ਕੇ ਪੰਜਾਬ ਵਿੱਚ ਭਾਜਪਾ ਪਰਿਵਾਰ ਦਿਨੋ—ਦਿਨ ਵਧਦਾ ਜਾ ਰਿਹਾ ਹੈ। ਕਮਲਜੀਤ ਸਿੰਘ ਭਾਟੀਆ (ਪੰਜਾਬ ਫੂਡ ਬੋਰਡ ਦੇ ਵਾਈਸ ਚੇਅਰਮੈਨ, ਜਲੰਧਰ ਦੇ ਸਾਬਕਾ ਸੀਨੀਅਰ ਡਿਪਟੀ ਮੇਅਰ ਅਤੇ ਨਗਰ ਨਿਗਮ ਜਲੰਧਰ ਦੇ ਚਾਰ ਵਾਰ ਕੌਂਸਲਰ) ਅਤੇ ਉਨ੍ਹਾਂਂ ਦੀ ਪਤਨੀ ਕੌਂਸਲਰ ਜਸਪਾਲ ਕੌਰ, ਡਾ: ਸੁਨੀਤਾ (ਨਗਰ ਨਿਗਮ ਜਲੰਧਰ ਦੇ ਵਾਰਡ ਨੰ. 52 ਦੀ ਦੋ ਵਾਰ ਕੌਂਸਲਰ), ਸ੍ਰੀਮਤੀ ਰਾਧਿਕਾ ਪਾਠਕ (ਕੌਂਸਲਰ ਵਾਰਡ ਨੰ. 51, ਨਗਰ ਨਿਗਮ ਜਲੰਧਰ, ਜਿ਼ਲ੍ਹਾ ਪ੍ਰਧਾਨ ਮਹਿਲਾ ਵਿੰਗ ਆਪ ਜਲੰਧਰ), ਹਰਜਿੰਦਰ ਸਿੰਘ ਲਾਡਾ, (ਪ੍ਰਧਾਨ ਜਿਲਾ ਬੀ.ਸੀ. ਸੈਲ ਜਲੰਧਰ) ਅਤੇ ਉਹਨਾਂ ਦੀ ਧਰਮ ਪਤਨੀ ਸ੍ਰੀਮਤੀ ਚੰਦਰਜੀਤ ਕੌਰ ਸੰਧਾ (ਕੌਂਸਲਰ, ਵਾਰਡ ਨੰ. 73, ਨਗਰ ਨਿਗਮ ਜਲੰਧਰ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਐਡਵੋਕੇਟ ਅਮਿਤ ਸਿੰਘ ਸੰਧਾ ਦੀ ਧਰਮ ਪਤਨੀ) ਸ. ਬਬੀਤਾ ਰਾਣੀ (ਕੌਂਸਲਰ ਵਾਰਡ ਨੰ. 43, ਜਲੰਧਰ ਨਗਰ ਨਿਗਮ) ਅਤੇ ਉਨ੍ਹਾਂ ਦੇ ਪਤੀ ਐਡਵੋਕੇਟ ਸੰਦੀਪ ਵਰਮਾ, ਕਵਿਤਾ ਸੇਠ (ਵਾਰਡ ਨੰ. 74 ਦੀ ਇੰਚਾਰਜ), ਸੋਰਾਬ ਸੇਠ (ਬਲਾਕ 1 ੋਆਪੋ ਜਲੰਧਰ ਪੱਛਮੀ ਪ੍ਰਧਾਨ), ਸ. ਬਲਬੀਰ ਸਿੰਘ ਬੀਰਾ ((ਰਾਸ਼ਟਰੀ ਹਾਕੀ ਖਿਡਾਰੀ, ਵਾਰਡ ਨੰ. 33 ਆਪ ਜਲੰਧਰ ਇੰਚਾਰਜ) ਅਤੇ ਉਹਨਾਂ ਦੀ ਮਾਤਾ ਸ੍ਰੀਮਤੀ ਕੁਲਦੀਪ ਕੌਰ (ਸਾਬਕਾ ਅਕਾਲੀ ਦਲ ਕੌਂਸਲਰ), ਸ. ਜੱਸਾ ਸਿੰਘ ਫਿਰੋਜ਼ਪੁਰੀਆ (ਵਾਰਡ ਨੰ. 78 ੋਆਪੋ ਜਲੰਧਰ ਦੇ ਇੰਚਾਰਜ), ਨਵੀਨ ਸੋਨੀ (ਆਪ ਜਲੰਧਰ ਬਲਾਕ 2 ਦੇ ਪ੍ਰਧਾਨ) ਸ. ਮਨਜੀਤ ਸਿੰਘ ਟੀਟੂ (ਸਾਬਕਾ ਕੌਂਸਲਰ, ਸਾਬਕਾ ਪ੍ਰਧਾਨ ਟਰੇਡਰਜ਼ ਸੈੱਲ ਜਲੰਧਰ ਅਤੇ ਅਕਾਲੀ ਦਲ), ਸ਼੍ਰੀ ਜਸਵੰਤ ਸਿੰਘ ਜੱਸਾ (ਕਿਸਾਨ ਮੋਰਚਾ ਕਨਵੀਨਰ ਜਲੰਧਰ ਪੱਛਮੀ ੋਆਪੋ), ਸ੍ਰੀ ਸੁਨੀਲ ਮੋਂਟੂ (ਮੀਤ ਪ੍ਰਧਾਨ ਐਸ.ਸੀ. ਮੋਰਚਾ ਪੰਜਾਬ ਆਮ ਆਦਮੀ ਪਾਰਟੀ ਜਲੰਧਰ), ਸ਼੍ਰੀ ਰਾਜੇਸ਼ ਅਗਨੀਹੋਤਰੀ। ਭੋਲਾ.(ਸਾਬਕਾ ਮੀਤ ਪ੍ਰਧਾਨ ਯੂਥ ਕਾਂਗਰਸ ਜਲੰਧਰ), ਜੀਵਨ ਜੋਤੀ ਟੰਡਨ (ਸੀਨੀਅਰ ਆਗੂ ੋਆਪੋ ਜਲੰਧਰ, ਸਾਬਕਾ ਜਿ਼ਲ੍ਹਾ ਜਨਰਲ ਸਕੱਤਰ ਕਾਂਗਰਸ) ਭਾਜਪਾ ਵਿੱਚ ਸ਼ਾਮਲ ਹੋ ਗਏ। ਇਸ ਮੌਕੇ ਸੰਸਦ ਮੈਂਬਰ ਸ੍ਰੀ ਸੁਸ਼ੀਲ ਕੁਮਾਰ ਰਿੰਕੂ, ਦਿੱਲੀ ਭਾਜਪਾ ਦੇ ਪ੍ਰਧਾਨ ਵਰਿੰਦਰ ਸਚਦੇਵਾ, ਭਾਜਪਾ ਦੇ ਕੌਮੀ ਸਕੱਤਰ ਮਨਜਿੰਦਰ ਸਿੰਘ ਸਿਰਸਾ, ਵਿਧਾਇਕ ਸ੍ਰੀ ਸ਼ੀਤਲ ਅੰਗੁਰਾਲ, ਜਿ਼ਲ੍ਹਾ ਭਾਜਪਾ ਜਲੰਧਰ ਸ੍ਰੀ ਸੁਸ਼ੀਲ ਸ਼ਰਮਾ, ਜਿ਼ਲ੍ਹਾ ਜਨਰਲ ਸਕੱਤਰ ਸ੍ਰੀ ਅਸ਼ੋਕ ਸਰੀਨ ਅਤੇ ਸੂਬਾ ਕਾਰਜਕਾਰਨੀ ਮੈਂਬਰ ਭਾਜਪਾ ਪੰਜਾਬ ਸ੍ਰੀ ਅਮਿਤ ਤਨੇਜਾ ਵੀ ਹਾਜ਼ਰ ਸਨ। ਭਾਜਪਾ ਵਿੱਚ ਉਨ੍ਹਾਂ ਦਾ ਸਵਾਗਤ ਕਰਦੇ ਹੋਏ ਜਾਖੜ ਨੇ ਉਨ੍ਹਾਂ ਨੂੰ ਕਿਸੇ ਵੀ ਸਿਆਸੀ ਸੰਗਠਨ ਲਈ ਬਿਲਡਿੰਗ ਬਲਾਕ ਦੱਸਿਆ ਕਿਉਂਕਿ ਉਹ ਹੀ ਪਾਰਟੀ ਨੂੰ ਜ਼ਮੀਨੀ ਪੱਧਰ ਤੇ ਜਿੱਤ ਵੱਲ ਲੈ ਜਾਂਦੇ ਹਨ। ਜਾਖੜ ਨੇ ਆਸ ਪ੍ਰਗਟ ਕੀਤੀ ਕਿ ਉਨ੍ਹਾਂ ਦੇ ਸ਼ਾਮਲ ਹੋਣ ਨਾਲ ਪੰਜਾਬ ਭਾਜਪਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਸਰਬਪੱਖੀ ਵਿਕਾਸ ਦੇ ਤਹਿਤ ਸਾਰੀਆਂ 13 ਸੀਟਾਂ ਜਿੱਤਣ ਦੇ ਆਪਣੇ ਟੀਚੇ ਨੂੰ ਹੋਰ ਮਜ਼ਬੂਤ ਕਰੇਗੀ। ਬਾਅਦ ਵਿੱਚ ਮੀਡੀਆ ਦੇ ਇੱਕ ਸਵਾਲ ਦਾ ਜਵਾਬ ਦਿੰਦਿਆਂ ਜਾਖੜ ਨੇ ਕਿਹਾ ਕਿ ਈਡੀ ਨੂੰ ਉਦੋਂ ਹੀ ਕੇਜਰੀਵਾਲ ਖਿਲਾਫ ਕਾਰਵਾਈ ਕਰਨੀ ਚਾਹੀਦੀ ਸੀ ਜਦੋਂ ਉਹ ਪਹਿਲੇ ਸੰਮਨ ਤੇ ਨਹੀਂ ਆਇਆ ਅਤੇ ਉਸ ਦੀ ਗ੍ਰਿਫਤਾਰੀ ਦਾ ਸਮਾਂ ਗਲਤ ਹੋਣ ਦਾ ਵਿਰੋਧੀ ਧਿਰ ਦਾ ਦੋਸ਼ ਵੀ ਨਹੀਂ ਉੱਠਣਾ ਸੀ। ਜਾਖੜ ਨੇ ਕਿਹਾ, ਵਿਰੋਧੀ ਨੇਤਾ ਗ੍ਰਿਫਤਾਰੀ ਤੇ ਸਵਾਲ ਨਹੀਂ ਉਠਾ ਰਹੇ ਕਿਉਂਕਿ ਉਹ ਜਾਣਦੇ ਹਨ ਕਿ ਕੇਜਰੀਵਾਲ ਨੇ ਆਬਕਾਰੀ ਨੀਤੀ ਰਾਹੀਂ ਭ੍ਰਿਸ਼ਟਾਚਾਰ ਦੀ ਸਾਜਿਸ਼ ਰਚੀ ਹੈ, ਉਹ ਸਿਰਫ ਗ੍ਰਿਫਤਾਰੀ ਦੇ ਸਮੇਂ ਤੇ ਸਵਾਲ ਕਰ ਰਹੇ ਹਨ, ਜਿਸ ਨੂੰ ਉਦੋਂ ਈਡੀ ਨੇ ਲਾਗੂ ਕੀਤਾ ਸੀ, ਜਦੋਂ ਸੁਪਰੀਮ ਕੋਰਟ ਨੇ ਕਿਸੇ ਵੀ ਮੁੱਖ ਮੰਤਰੀ ਨੂੰ ਕੋਈ ਰਾਹਤ ਦੇਣ ਤੋੰ ਇਨਕਾਰ ਕਰ ਦਿੱਤਾ ਸੀ।