ਅਬੋਹਰ, 08 ਅਪ੍ਰੈਲ : ਅਬੋਹਰ ਦੇ ਬੱਲੂਆਣਾ ਤੋਂ ਏਲਨਾਬਾਦ ਨੂੰ ਜਾਂਦੀ ਸੜਕ ਤੇ ਸਥਿਤ ਪਿੰਡ ਸੀਤੋ ਵਿਖੇ ਵਾਪਰੇ ਇੱਕ ਸੜਕ ਹਾਦਸੇ ਵਿੱਚ ਦਿਓਰ ਤੇ ਭਾਬੀ ਦੀ ਮੌਤ ਹੋ ਜਾਣ ਦੀ ਖਬਰ ਹੈ। ਜਦੋਂ ਕਿ ਇੱਕ ਤਿੰਨ ਸਾਲਾ ਬੱਚਾ ਵਾਲ ਵਾਲ ਬਚ ਗਿਆ। ਇਹ ਹਾਦਸਾ ਸੜਕ ਤੇ ਅਚਾਨਕ ਆਏ ਅਵਾਰਾ ਪਸ਼ੂ ਕਾਰਨ ਮੋਟਰਸਾਈਕਲ ਦਾ ਸੰਤੁਲਨ ਵਿਗੜਨ ਕਾਰਨ ਵਾਪਰਿਆ। ਜਾਣਕਾਰੀ ਅਨੁਸਾਰ ਪਿੰਡ ਢਾਣੀ ਦੇਸਰਾਜ ਦਾ ਵਸਨੀਕ ਭੋਲਾ ਸਿੰਘ ਤੇ ਉਸਦੀ ਭਾਬੀ ਰਾਜ ਕੌਰ ਪਤਨੀ ਫੁਲਾਰਾਮ ਤੇ ਇੱਕ ਤਿੰਨ ਸਾਲਾ ਬੱਚਾ ਅਮਨਜੋਤ ਤਿੰਨੋ ਮੋੇਟਰਸਾਈਕਲ ਤੇ ਸਵਾਰ ਹੋ ਕੇ ਏਲਨਾਬਾਦ ਵਿੱਚ ਹੋਈ ਕਿਸੇ ਮਰਗ ਤੇ ਹਾ ਰਹੇ ਸਨ ਕਿ ਜਦੋਂ ਉਹ ਪਿੰਡ ਸੀਤੋ ਨਜ਼ਦੀਕ ਪੁੱਜੇ ਤਾਂ ਇਹ ਹਾਦਸਾ ਵਾਪਰ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਏਐਸਆਈ ਕਾਂਸ਼ੀਰਾਮ ਨੇ ਦੱਸਿਆ ਕਿ ਇਹ ਹਾਦਸਾ ਸੜਕ ਤੇ ਅਚਾਨਕ ਆਏ ਅਵਾਰਾ ਪਸ਼ੂ ਕਾਰਨ ਵਾਪਰਿਆ, ਜਿਸ ਕਾਰਨ ਮੋਟਰਸਾਈਕਲ ਚਾਲਕ ਤੇ ਸਵਾਰ ਸੜਕ ਤੇ ਡਿੱਗ ਕੇ ਬੁਰੀ ਤਰ੍ਹਾਂ ਜਖ਼ਮੀ ਹੋ ਗਏ, ਜਦੋਂ ਕਿ ਬੱਚੇ ਨੂੰ ਮਾਮੂਲੀ ਸੱਟਾਂ ਲੱਗੀਆਂ, ਉਨ੍ਹਾਂ ਨੂੰ ਮੌਕੇ ਤੇ ਮੌਜ਼ੂਦ ਲੋਕਾਂ ਨੇ ਸੂਚਿਤ ਕੀਤਾ, ਜਖ਼ਮੀਆਂ ਨੂੰ ਤੁਰੰਤ ਹਸਪਤਾਲ ‘ਚ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ, ਉਨ੍ਹਾਂ ਦੱਸਿਆ ਕਿ ਦੋਵੇਂ ਮ੍ਰਿਤਕ ਰਿਸ਼ਤੇ ਵਿੱਚ ਦਿਓਰ-ਭਾਬੀ ਸਨ।