ਲੁਧਿਆਣਾ, 06 ਅਕਤੂਬਰ 2024 : ਲੁਧਿਆਣਾ ਦੇ ਸਿੱਖ ਗੋਬਿੰਦ ਗੋਦਾਮ ਮੰਦਰ ਨੇੜੇ ਕਰਵਾਏ ਜਾ ਰਹੇ ਜਗਤਾਰੇ ਵਿੱਚ ੳੇੁਸ ਸਮੇਂ ਹਫੜਾ ਦਫੜੀ ਮੱਚ ਗਈ, ਜਦੋਂ ਬੀਤੀ ਰਾਤ ਅਚਾਨਕ ਹਨੇਰੀ – ਤੂਫਾਨ ਆ ਗਿਆ ਅਤੇ ਸਟੇਜ ਤੇ ਲੱਗੀ ਇੱਕ ਗਰਿੱਲ ਡਿੱਗ ਗਈ, ਜਿਸ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਇੱਕ ਦਰਜ਼ਨ ਦੇ ਕਰੀਬ ਲੋਕ ਜਖ਼ਮੀ ਦੱਸੇ ਜਾ ਰਹੇ ਹਨ। ਜਾਣਕਾਰੀ ਅਨੁਸਾਰ ਪੰਡਾਲ ਵਿੱਚ ਬੈਠੀ ਸੰਗਤ ਮਾਤਾ ਦੀਆਂ ਭੇਟਾਂ ਵਿੱਚ ਲੀਨ ਸੀ ਕਿ ਅਚਾਨਕ ਆਈ ਤੇਜ਼ ਹਨੇਰੀ ਕਾਰਨ ਇਹ ਹਾਦਸਾ ਵਾਪਰ ਗਿਆ। ਜਖ਼ਮੀਆਂ ਵਿੱਚ ਬੱਚੇ ਵੀ ਸ਼ਾਮਲ ਹਨ, ਜਖ਼ਮੀਆਂ ਨੂੰ ਇਲਾਜ ਲਈ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਇਸ ਘਟਨਾਂ ਦੀ ਸੂਚਨਾਂ ਮਿਲਣ ਤੇ ਮੌਕੇ ਤੇ ਪੁੱਜੀ ਪੁਲਿਸ ਪਾਰਟੀ ਨੇ ਦੱਸਿਆ ਕਿ ਇਸ ਹਾਦਸੇ ਵਿੱਚ ਦੋ ਲੋਕਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਇਸ ਘਟਨਾਂ ਤੇ ਮੰਦਰ ਕਮੇਟੀ ਵੱਲੋਂ ਵੀ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ। ਇਸ ਸਬੰਧ ਵਿੱਚ ਜਦੋਂ ਥਾਣਾ ਪੀਏਯੂ ਦੇ ਐਸਐਚਓ ਨਾਲ ਗੱਲਬਾਤ ਕੀਤੀ ਉਹਨਾਂ ਕਿਹਾ ਕਿ ਇਹ ਬੀਤੀ ਰਾਤ ਦੀ ਘਟਨਾ ਹੈ ਜਦੋਂ ਤੇਜ਼ ਹਨੇਰੀ ਚੱਲਣ ਕਾਰਨ ਹਾਦਸਾ ਵਾਪਰਿਆ ਹੈ। ਉਹਨਾਂ ਕਿਹਾ ਕਿ ਇਸ ਮਾਮਲੇ ਵਿੱਚ 15 ਦੇ ਕਰੀਬ ਲੋਕ ਜ਼ਖਮੀ ਹੋਏ ਹਨ ਅਤੇ ਦੋ ਮਹਿਲਾਵਾਂ ਦੀ ਮੌਤ ਹੋਈ ਹੈ। ਉਹਨਾਂ ਕਿਹਾ ਕਿ ਫਿਲਹਾਲ ਇਸ ਨੂੰ ਲੈ ਕੇ ਪ੍ਰਬੰਧਕ ਕਮੇਟੀ ਦੇ ਨਾਲ ਵੀ ਗੱਲਬਾਤ ਚੱਲ ਰਹੀ ਹੈ। ਇਸਦੇ ਵਿੱਚ ਦੋਸ਼ੀ ਜੋ ਵੀ ਦੋਸ਼ੀ ਹੋਵੇਗਾ ਉਸ ਖਿਲਾਫ ਕਾਰਵਾਈ ਕੀਤੀ ਜਾਵੇਗੀ। ਹਾਲਾਂਕਿ ਇਸ ਹਾਮਦੇ ਦਾ ਮੁੱਖ ਕਾਰਨ ਇਹ ਤੇਜ਼ ਹਨੇਰੀ ਦੱਸਿਆ ਜਾ ਰਿਹਾ ਹੈ।