ਗੜਸ਼ੰਕਰ, 9 ਨਵੰਬਰ, 2024 : ਗੜ੍ਹਸ਼ੰਕਰ ਦੇ ਪਿੰਡ ਮੋਰਾਂਵਾਲੀ ਵਿਚ ਵੱਡੀ ਵੱਡੀ ਵਾਰਦਾਤ ਵਾਪਰ ਗਈ। ਇਥੇ 2 ਧਿਰਾਂ ਵਿਚ ਖ਼ੂਨੀ ਝੜਪ ਹੋਈ ਜਿਸ ਵਿਚ 3 ਲੋਕਾਂ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਪੁਰਾਣੀ ਰੰਜ਼ਸ਼ ਕਾਰਨ ਇਹ ਝਗੜਾ ਹੋਇਆ ਸੀ। ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਮੌਕੇ ਉੱਤੇ ਪੁਲਿਸ ਪਹੁੰਚ ਗਈ। ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮੁੱਢਲੀ ਜਾਂਚ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਪਹਿਲਾਂ ਹਿਮਾਚਲ ਵਿਚ ਇਨ੍ਹਾਂ ਵੱਲੋਂ ਨਸ਼ਾ ਛੁਡਾਊ ਕੇਂਦਰ ਚਲਾਇਆ ਜਾਂਦਾ ਸੀ ਅਤੇ ਬਾਅਦ ਵਿਚ ਦੋਹਾਂ ਧਿਰਾਂ ਵਿਚਾਲੇ ਝਗੜਾ ਹੋ ਗਿਆ। ਹੁਣ ਆਪਸੀ ਰੰਜਿਸ਼ ਕਰਕੇ ਹੀ ਇਕ ਦੂਜੇ 'ਤੇ ਹਮਲਾ ਕਰਕੇ ਤਿੰਨ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਮ੍ਰਿਤਕਾਂ ਦੀ ਪਛਾਣ ਮਣੀ, ਮੁਖਤਿਆਰ ਸਿੰਘ ਸੁੱਖਾ ਅਤੇ ਸ਼ਰਨ ਵਜੋਂ ਹੋਈ ਹੈ। ਦੋਵੇਂ ਧਿਰਾਂ ਇਸੇ ਪਿੰਡ ਦੀਆਂ ਵਸਨੀਕ ਹਨ।