ਨਵੀਂ ਦਿੱਲੀ : ਭਾਰਤ ਸਰਕਾਰ ਵੱਲੋਂ ਅਮਰੀਕਾ ਵਿੱਚ ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ ਦਾ ਸੇਵਾ ਕਾਲ ਜਨਵਰੀ 2024 ਦੇ ਅੰਤ ਤੱਕ ਇੱਕ ਸਾਲ ਲਈ ਵਧਾ ਦਿੱਤਾ ਗਿਆ ਹੈ। ਉਨ੍ਹਾਂ ਨੇ ਜਨਵਰੀ 2023 ਵਿੱਚ ਸੇਵਾਮੁਕਤ ਹੋਣਾ ਸੀ। 28 ਨਵੰਬਰ ਨੂੰ ਭਾਰਤ ਦੇ ਗਜ਼ਟ ਵਿੱਚ ਪ੍ਰਕਾਸ਼ਿਤ ਇੱਕ ਨੋਟੀਫਿਕੇਸ਼ਨ ਵਿੱਚ ਕਿਹਾ ਗਿਆ ਹੈ ਕਿ ਭਾਰਤ ਦੇ ਰਾਸ਼ਟਰਪਤੀ ਤਰਨਜੀਤ ਸਿੰਘ ਸੰਧੂ (ਆਈ ਐਫ ਐਸ: 1988), ਆਈ ਐਫ ਐਸ ਦੇ ਗ੍ਰੇਡ 1 ਦੇ ਅਫਸਰ, ਨੂੰ ਅਮਰੀਕਾ ਵਿੱਚ ਭਾਰਤ ਦੇ ਰਾਜਦੂਤ ਵਜੋਂ Re-employ ਕਰ ਰਹੇ ਹਨ। ਉਹ ਅਮਰੀਕਾ ਵਿਚ 01.02.2023 ਤੋਂ 31.01.2024 ਤੱਕ ਜਾਂ ਅਗਲੇ ਹੁਕਮਾਂ ਤੱਕ 01 ਸਾਲ ਦੀ ਮਿਆਦ ਲਈ ਕੰਮ ਕਰਨਗੇ। ਸੰਧੂ, ਜੋ ਕਿ ਜਨਵਰੀ 2023 ਵਿੱਚ ਸੇਵਾਮੁਕਤ ਹੋਣ ਵਾਲੇ ਸਨ, ਇੱਕ ਤਜਰਬੇਕਾਰ Diplomat ਹਨ। ਉਨ੍ਹਾਂ ਵਾਸ਼ਿੰਗਟਨ ਡੀਸੀ ਵਿੱਚ ਤਿੰਨ ਵਾਰ ਸੇਵਾ ਕੀਤੀ ਹੈ. 2020 ਤੋਂ ਓਹ ਅਮਰੀਕਾ ਵਿੱਚ ਰਾਜਦੂਤ ਵਜੋਂ ਤਾਇਨਾਤ ਹਨ।