ਰਾਏਗੜ੍ਹ 'ਚ ਬੱਸ ਪਲਟਣ ਕਾਰਨ ਦੋ ਪੁਰਸ਼ਾਂ ਅਤੇ ਤਿੰਨ ਔਰਤਾਂ ਸਮੇਤ ਪੰਜ ਲੋਕਾਂ ਦੀ ਮੌਤ

ਰਾਏਗੜ੍ਹ, 20 ਦਸੰਬਰ 2024 : ਮਹਾਰਾਸ਼ਟਰ ਦੇ ਰਾਏਗੜ੍ਹ ਜ਼ਿਲ੍ਹੇ ਵਿੱਚ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਸ਼ੁੱਕਰਵਾਰ ਸਵੇਰੇ ਇੱਕ ਵਿਆਹ ਸਮਾਗਮ ਤੋਂ ਲੋਕਾਂ ਨੂੰ ਲੈ ਕੇ ਜਾ ਰਹੀ ਇੱਕ ਤੇਜ਼ ਰਫ਼ਤਾਰ ਬੱਸ ਪਲਟ ਜਾਣ ਕਾਰਨ ਪੰਜ ਲੋਕਾਂ ਦੀ ਮੌਤ ਹੋ ਗਈ। 27 ਲੋਕ ਗੰਭੀਰ ਜ਼ਖਮੀ ਹੋ ਗਏ। ਪੁਲਿਸ ਨੇ ਇਸ ਹਾਦਸੇ ਦੀ ਜਾਣਕਾਰੀ ਦਿੱਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਹਾਦਸਾ ਸਵੇਰੇ ਕਰੀਬ 9.15 ਵਜੇ ਮਾਨਗਾਂਵ ਨੇੜੇ ਤਾਮਹਿਨੀ ਘਾਟ 'ਤੇ ਵਾਪਰਿਆ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਸ ਹਾਦਸੇ ਵਿੱਚ ਦੋ ਪੁਰਸ਼ਾਂ ਅਤੇ ਤਿੰਨ ਔਰਤਾਂ ਸਮੇਤ ਪੰਜ ਲੋਕਾਂ ਦੀ ਮੌਤ ਹੋ ਗਈ। 27 ਜ਼ਖਮੀਆਂ ਨੂੰ ਮਾਂਗਾਓਂ ਗ੍ਰਾਮੀਣ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਚਾਰ ਮ੍ਰਿਤਕਾਂ ਦੀ ਪਛਾਣ ਸੰਗੀਤਾ ਜਾਧਵ, ਗੌਰਵ ਦਰਾਡੇ, ਸ਼ਿਲਪਾ ਪਵਾਰ ਅਤੇ ਵੰਦਨਾ ਜਾਧਵ ਵਜੋਂ ਹੋਈ ਹੈ, ਜਦਕਿ ਇਕ ਵਿਅਕਤੀ ਦੀ ਪਛਾਣ ਹੋਣੀ ਬਾਕੀ ਹੈ।