ਨਵੀਂ ਦਿੱਲੀ : ਲੜਕੀ ‘ਤੇ ਤੇਜ਼ਾਬ ਸੁੱਟਣ ਦੇ ਮਾਮਲੇ ਵਿਚ ਪੁਲਿਸ ਨੇ ਵੱਡਾ ਖੁਲਾਸਾ ਕੀਤਾ ਹੈ। ਤੇਜ਼ਾਬ ਦੇ ਹਮਲੇ ਵਿਚ 12ਵੀਂ ਦੀ ਵਿਦਿਆਰਥਣ ਬੁਰੀ ਤਰ੍ਹਾਂ ਝੁਲਸ ਗਈ ਜਿਸ ਦੇ ਬਾਅਦ ਉਸ ਨੂੰ ਇਲਾਜ ਲਈ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਦਿੱਲੀ ਦੇ ਦਵਾਰਕਾ ਮੋੜ ਇਲਾਕੇ ਵਿਚ ਹੋਈ ਘਟਨਾ ਨੂੰ ਸਵੇਰੇ ਸਾਢੇ 9 ਵਜੇ ਅੰਜਾਮ ਦਿੱਤਾ ਗਿਆ ਸੀ। ਦਿੱਲੀ ਪੁਲਿਸ ਵੱਲੋਂ ਪੀੜਤ ਵਿਦਿਆਰਥੀ ਨੂੰ ਸਫਦਰਜੰਗ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਪੁਲਿਸ ਸੂਤਰਾਂ ਮੁਤਾਬਕ ਤੇਜ਼ਾਬ ਸੁੱਟਣ ਵਾਲਾ ਦੋਸ਼ੀ ਲੜਕਾ ਲੜਕੀ ਦਾ ਜਾਣਕਾਰ ਹੈ। ਮਾਮਲੇ ਦੀ ਤਫਤੀਸ਼ ਵਿਚ ਜੁੱਟੀ ਪੁਲਿਸ ਦੀ ਟੀਮ ਨੇ ਦੱਸਿਆ ਕਿ ਹਸਪਤਾਲ ਵਿਚ ਪੀੜਤਾ ਨੂੰ ਬੇਹਤਰ ਮੈਡੀਕਲ ਸਹੂਲਤ ਦਿੱਤੀ ਜਾ ਰਹੀ ਹੈ। ਘਟਨਾ ਦਾ ਮੁੱਖ ਦੋਸ਼ੀ ਸਚਿਨ ਜਦੋਂ ਕਿ ਦੂਜਾ ਦੋਸ਼ੀ ਹਰਸ਼ਿਤ ਤੇ ਤੀਜਾ ਦੋਸ਼ੀ ਵੀਰੇਂਦਰ ਹੈ। ਦੋਸ਼ੀਆਂ ਵਿਚੋਂ ਸਚਿਨ ਨੇ ਈ ਕਾਮਰਸ ਸਾਈਟ ਤੋਂ ਐਸਿਡ ਮੰਗਵਾਇਆ ਸੀ। ਇਹ ਕਿੰਨਾ ਇਫੈਕਟਿਵ ਹੈ ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਜੋ ਜਾਣਕਾਰੀ ਮਿਲ ਰਹੀ ਹੈ ਉਸ ਮੁਤਾਬਕ ਸਚਿਨ ਤੇ ਪੀੜਤਾ ਦੋਵੇਂ ਦੋਸਤ ਸਨ ਤੇ ਇਕ ਮਹੀਨੇ ਪਹਿਲਾਂ ਦੋਵਾਂ ਦੀ ਦੋਸਤੀ ਟੁੱਟ ਗਈ ਸੀ। ਪੀੜਤਾ ਹੁਣ ਲੜਕੇ ਨਾਲ ਗੱਲ ਨਹੀਂ ਕਰਨਾ ਚਾਹੁੰਦੀ ਸੀ। ਐਸਿਡ ਅਟੈਕ ਤੋਂ ਪਹਿਲਾਂ ਸਚਿਨ ਨੇ ਹਰਸ਼ਿਤ ਤੇ ਵੀਰੇਂਦਰ ਦੇ ਨਾਲ ਪੂਰੀ ਪਲਾਨਿੰਗ ਕੀਤੀ ਸੀ। ਸਚਿਨ ਮੋਟਰਸਾਈਕਲ ‘ਤੇ ਪਿੱਛੇ ਬੈਠਿਆ ਸੀ। ਸਚਿਨ ਨੇ ਹੀ ਐਸਿਡ ਪੀੜਤਾ ‘ਤੇ ਸੁੱਟਿਆ ਸੀ ਜਦੋਂ ਕਿ ਉਹ ਮੋਟਰਸਾਈਕਲ ਹਰਸ਼ਿਤ ਚਲਾ ਰਿਹਾ ਸੀ। ਦੂਜੇ ਪਾਸੇ ਵੀਰੇਂਦਰ ਦਾ ਇਸ ਕਹਾਣੀ ਵਿਚ ਕਾਫੀ ਅਹਿਮ ਰੋਲ ਹੈ। ਵੀਰੇਂਦਰ ਸਚਿਨ ਦਾ ਮੋਬਾਈਲ ਤੇ ਉਸ ਦੀ ਸਕੂਟੀ ਲੈ ਕੇ ਕਿਸੇ ਦੂਜੇ ਲੋਕੇਸ਼ਨ ‘ਤੇ ਸੀ ਜਿਸ ਨਾਲ ਸਚਿਨ ਦੀ ਲੋਕੇਸ਼ਨ ਘਟਨਾ ਵਾਲੀ ਜਗ੍ਹਾ ‘ਤੇ ਨਾ ਆਏ, ਇਸ ਲਈ ਵੀਰੇਂਦਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਸਵੇਰੇ 9 ਵਜੇ ਪੀਸੀਆਰ ‘ਤੇ ਮੋਹਨ ਗਾਰਡ ਪੁਲਿਸ ਥਾਣੇ ਨੂੰ ਜਾਣਕਾਰੀ ਮਿਲੀ ਸੀ ਕਿ 17 ਸਾਲ ਦੀ ਕਿਸ਼ੋਰ ‘ਤੇ ਐਸਿਡ ਵਰਗਾ ਪਦਾਰਥ ਸੁੱਟਿਆ ਗਿਆ ਹੈ। ਦੋ ਨੌਜਵਾਨਾਂ ਨੇ ਸਵੇਰੇ 7 ਵਜੇ ਘਟਨਾ ਨੂੰ ਅੰਜਾਮ ਦਿੱਤਾ ਹੈ। ਘਟਨਾ ਦੌਰਾਨ ਲੜਕੀ ਦੀ ਛੋਟੀ ਭੈਣ ਵੀ ਉਸ ਨਾਲ ਸੀ। ਪੁਲਿਸ ਨੇ ਇਸ ਮਾਮਲੇ ਵਿਚ ਜਾਂਚ ਸ਼ੁਰੂ ਕਰ ਦਿੱਤੀ ਸੀ।