ਲੁਧਿਆਣਾ : ਸੂਬੇ ਵਿੱਚ ਮੁੱਖ ਮੰਤਰੀ ਪੰਜਾਬ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋ ਵੱਖ-ਵੱਖ ਵਿਭਾਗਾਂ ਦੇ ਨਵਨਿਯੁਕਤ ਚੇਅਰਮੈਨਾਂ ਸ. ਅਮਨਦੀਪ ਸਿੰਘ ਮੋਹੀ, ਸ੍ਰੀ ਸੁਰੇਸ਼ ਗੋਇਲ, ਸ. ਤਰਸੇਮ ਸਿੰਘ ਭਿੰਡਰ ਦਾ ਵਿਸ਼ੇਸ਼ ਸਨਮਾਨ ਸਮਾਰੋਹ ਸਥਾਨਕ ਮੋਤੀ ਨਗਰ ਕਮਿਊਨਿਟੀ ਸੈਂਟਰ ਵਿਖੇ ਰੱਖਿਆ ਗਿਆ। ਇਸ ਮੌਕੇ ਵਿਧਾਨ ਸਭਾ ਹਲਕਾ ਲੁਧਿਆਣਾ ਦਖਣੀ ਤੋਂ ਵਿਧਾਇਕਾ ਬੀਬੀ ਰਾਜਿੰਦਰ ਪਾਲ ਕੌਰ ਛੀਨਾ, ਹਲਕਾ ਆਤਮ ਨਗਰ ਤੋਂ ਵਿਧਾਇਕ ਸ.ਕੁਲਵੰਤ ਸਿੰਘ ਸਿੱਧੂ, ਹਲਕਾ ਕੇਂਦਰੀ ਤੋਂ ਵਿਧਾਇਕ ਸ੍ਰੀ ਅਸ਼ੋਕ ਪਰਾਸ਼ਰ ਪੱਪੀ ਵੱਲੋਂ ਵਿਸ਼ੇਸ਼ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ ਗਈ। ਵਿਧਾਇਕਾਂ ਸ. ਦਲਜੀਤ ਸਿੰਘ ਭੋਲਾ ਗਰੇਵਾਲ ਅਤੇ ਸ. ਹਰਦੀਪ ਸਿੰਘ ਮੁੰਡੀਆ ਵੱਲੋਂ ਸ.ਕੁਲਵਿੰਦਰ ਸਿੰਘ ਗਰੇਵਾਲ ਤੇ ਸ. ਜੋਰਾਵਰ ਸਿੰਘ ਨੇ ਹਾਜ਼ਰੀ ਲਗਵਾਈ। ਵਿਧਾਇਕਾਂ ਵੱਲੋਂ ਚੇਅਰਮੈਨ ਮੋਹੀ ਨੂੰ ਅੱਜ ਜਨਮ ਦਿਨ ਦੀਆਂ ਮੁਬਾਰਕਾਂ ਦਿੰਦਿਆਂ ਕਿਹਾ ਕਿ ਸੂਬੇ ਵਿੱਚ ਮੁੱਖ ਮੰਤਰੀ ਪੰਜਾਬ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਨੌਜਵਾਨਾਂ ਨੂੰ ਵੱਡੀਆਂ ਜਿੰਮੇਵਾਰੀਆਂ ਦੇਣ ਲਈ ਲਈ ਵਚਨਬੱਧ ਹੈ ਤਾਂ ਜੋ ਉਹ ਵੱਖ-ਵੱਖ ਖੇਤਰਾਂ ਵਿੱਚ ਆਪਣਾ ਮੋਹਰੀ ਰੋਲ ਅਦਾ ਕਰ ਸਕਣ। ਸਮਾਗਮ ਮੌਕੇ ਸ਼ਿਰਕਤ ਕਰਨ ਵਾਲੀਆਂ ਪ੍ਰਮੁੱਖ ਸ਼ਖਸ਼ੀਅਤਾਂ ਅਤੇ ਭਾਗੀਦਾਰਾਂ ਦਾ ਜ਼ਿਲ੍ਹਾ ਪ੍ਰਧਾਨ ਸ.ਸ਼ਰਨਪਾਲ ਮੱਕੜ ਤੇ ਸ੍ਰੀ ਵਿਸ਼ਾਲ ਅਵਸਥੀ ਵੱਲੋਂ ਜ਼ੋਰਦਾਰ ਸਵਾਗਤ ਤੇ ਧੰਨਵਾਦ ਕੀਤਾ ਗਿਆ। ਮੀਡੀਆ ਨਾਲ ਗੱਲਬਾਤ ਕਰਦਿਆਂ ਸ੍ਰੀ ਅਜੇ ਮਿੱਤਲ ਨੇ ਕਿਹਾ ਕਿ ਪੰਜਾਬ ਸਰਕਾਰ ਨੌਜਵਾਨਾਂ ਨੂੰ ਵੱਡੀਆਂ ਜਿੰਮੇਵਾਰੀਆਂ ਦੇਣ ਲਈ ਵਚਨਬੱਧ ਹੈ ਜਿਸਦਾ ਸਬੂਤ ਅਮਨਦੀਪ ਸਿੰਘ ਮੋਹੀ ਹੈ। ਚੇਅਰਮੈਨ ਸ.ਅਮਨਦੀਪ ਸਿੰਘ ਮੋਹੀ ਦੇ ਪੁਰਾਣੇ ਸਾਥੀ ਬਲਬੀਰ ਚੌਧਰੀ ਨੇ ਦੱਸਿਆ ਕਿ ਅੱਜ ਦਾ ਦਿਨ ਇਸ ਕਰਕੇ ਵੀ ਖਾਸ ਹੈ ਕਿ ਅੱਜ ਮੋਹੀ ਦਾ ਜਨਮਦਿਨ ਵੀ ਹੈ ਅਤੇ ਸਮਾਗਮ ਦੌਰਾਨ ਅਮਨਦੀਪ ਮੋਹੀ ਨੇ ਸਾਰੇ ਹੀ ਸਾਥੀਆਂ ਜਿਨ੍ਹਾਂ ਵਿੱਚ ਮਾਸਟਰ ਹਰੀ ਸਿੰਘ, ਡਾ. ਦੀਪਕ ਬਾਂਸਲ, ਤਸ਼ਿਤ ਗੁਪਤਾ, ਹਰਜੀਤ ਪਰਵਾਨਾ, ਰਵੀ ਸੱਚਦੇਵਾ, ਬੀਰ ਸੁਖਪਾਲ, ਮੰਤਰੀ ਪਾਂਡੇ, ਸੰਜੀਵ ਗੁੱਜਰ, ਨਿਧੀ ਗੁਪਤਾ, ਗੂੜਵਿਨ, ਦੁਪਿੰਦਰ ਸਿੰਘ, ਅਮਰਜੀਤ ਸਿੰਘ, ਨੂਰ ਅਹਿਮਦ, ਮਿਗਲਾਨੀ, ਅੰਕੁਰ ਗੁਲਾਟੀ ਸ਼ਾਮਲ ਸਨ, ਦੇ ਨਾਲ ਰਲ ਕੇ ਕੇਕ ਕੱਟਿਆ।