ਆਯੁਸ਼਼ਮਾਨ ਅਰੋਗਤਾ ਕੇਂਦਰ ਵਿਖੇ ਪੰਚਾਇਤ ਵੱਲੋਂ ਕਰਵਾਈ ਸ਼ੈੱਡ ਦੀ ਸੇਵਾ

ਮਹਿਲ ਕਲਾਂ, 3 ਮਈ 2025 : ਸਿਹਤ ਬਲਾਕ ਮਹਿਲ ਕਲਾਂ ਹੇਠ ਪੈਂਦੇ ਪਿੰਡ ਰਾਏਸਰ ਦੇ ਆਯੂਸ਼ਮਾਨ ਆਰੋਗਿਆ ਕੇਂਦਰ ਵਿਖੇ ਪਿੰਡ ਰਾਏਸਰ ਪੰਜਾਬ ਦੀ ਪੰਚਾਇਤ ਵੱਲੋਂ ਸ਼ਲਾਘਾਯੋਗ ਉਪਰਾਲਾ ਕਰਦਿੰਆਂ ਹੋਇਆਂ ਸਿਹਤ ਸੇਵਾਵਾਂ ਲੈਣ ਲਈ ਆਉਣ ਵਾਲੇ ਮਰੀਜ਼ਾਂ ਦੀਆਂ ਸਮੱਸਿਆਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਸ਼ੈੱਡ ਦੀ ਸੇਵਾ ਕਰਵਾਈ ਗਈ। ਇਸ ਮੌਕੇ ਐਸ ਐਮ ਓ ਮਹਿਲ ਕਲਾਂ ਡਾ ਗੁਰਤੇਜਿੰਦਰ ਕੌਰ ਨੇ ਪਿੰਡ ਦੀ ਪੰਚਾਇਤ ਦਾ ਧੰਨਵਾਦ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮਲਟੀਪਰਪਜ਼ ਹੈਲਥ ਵਰਕਰ ਮਨਪ੍ਰਰੀਤ ਸਿੰਘ ਨੇ ਦੱਸਿਆ ਸਿਹਤ ਕੇਂਦਰ ਵਿਖੇ ਆਉਣ ਵਾਲੇ ਮਰੀਜ਼ਾਂ ਨੂੰ ਗਰਮੀ ਅਤੇ ਧੁੱਪ ਵਿੱਚ ਬੈਠਣਾ ਪੈਂਦਾ ਸੀ ਜਿਸ ਕਰਕੇ ਮਰੀਜ਼ਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ। ਪਰ ਹੁਣ ਪਿੰਡ ਦੀ ਪੰਚਾਇਤ ਦੇ ਸਹਿਯੋਗ ਸਦਕਾ ਸ਼ੈੱਡ ਦੀ ਸਹੂਲਤ ਹੋਣ ਕਾਰਨ ਉਹਨਾਂ ਨੂੰ ਬੈਠਣਾ ਆਸਾਨ ਹੋ ਜਾਵੇਗਾ। ਉਨ੍ਹਾਂ ਪਿੰਡ ਦੀ ਪੰਚਾਇਤ ਦਾ ਧੰਨਵਾਦ ਕੀਤਾ ਅਤੇ ਭਵਿੱਖ ਵਿੱਚ ਵੀ ਇਸ ਤਰਾਂ ਦੇ ਸਹਿਯੋਗ ਦੀ ਉਮੀਦ ਕੀਤੀ । ਇਸ ਮੌਕੇ ਸਰਪੰਚ ਬਲਵੀਰ ਸਿੰਘ ਤੇ ਬਾਕੀ ਸਾਰੇ ਪੰਚਾਇਤ ਮੈਂਬਰ ਅਤੇ ਆਯੁਸ਼ਮਾਨ ਅਰੋਗਿਆ ਕੇਂਦਰ ਰਾਏਸਰ ਦਾ ਸਮੂਹ ਸਟਾਫ਼ ਹਾਜ਼ਰ ਸਨ।