ਰਾਏਕੋਟ (ਚਰਨਜੀਤ ਬੱਬੂ) : ਸਥਾਨਕ ਸਰਕਾਰ ਵਿਭਾਗ ਪੰਜਾਬ ਚੰਡੀਗੜ੍ਹ ਅਤੇ ਮਾਣਯੋਗ ਵਧੀਕ ਡਿਪਟੀ ਕਮਿਸ਼ਨਰ ਸਹਿਰੀ ਵਿਕਾਸ ਲੁਧਿਆਣਾ ਜੀ ਦੇ ਹੁਕਮਾ ਅਨੁਸਾਰ ਅੱਜ ਨੂੰ ਸਹੀਦ ਸਰਦਾਰ ਭਗਤ ਸਿੰਘ ਜੀ ਦਾ 115th ਜਨਮ ਦਿਨ ਮਨਾਇਆ ਜਾਣਾ ਹੈ ਜਿਸ ਤਹਿਤ ਨਗਰ ਕੌਂਸਲ ਰਾਏਕੋਟ ਦੇ ਕਾਰਜ ਸਾਧਕ ਅਫਸਰ ਸ. ਚਰਨਜੀਤ ਸਿੰਘ ਜੀ ਅਤੇ ਪ੍ਰਧਾਨ ਸ੍ਰੀ ਸੁਦਰਸ਼ਨ ਕੁਮਾਰ ਜੋਸੀ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸੈਨੀਟੇਸ਼ਨ ਸੁਪਰਡੰਟ ਸ. ਹਰਪ੍ਰੀਤ ਸਿੰਘ ਅਤੇ ਸੈਨੀਟਰੀ ਇੰਸਪੈਕਟਰ ਸ. ਜਸਪਾਲ ਸਿੰਘ ਜੀ ਦੀ ਦੇਖ ਰੇਖ ਵਿੱਚ ਅਜੀਤਸਰ ਸਰਕਾਰੀ ਸ.ਸ. ਸਕੂਲ (ਕੁੜੀਆ) ਵਿੱਚ ਅਤੇ ਨਗਰ ਕੌਂਸਲ ਰਾਏਕੋਟ ਦਫਤਰ ਵਿੱਚ ਮਨਾਇਆ ਗਿਆ। ਜਿਸ ਦੋਰਾਨ ਸਕੂਲ ਦੇ ਵਿਦਿਆਰਥੀਆ ਅਤੇ ਨਗਰ ਕੌਂਸਲ ਰਾਏਕੋਟ ਦਫਤਰ ਦੇ ਅਧਿਕਾਰੀਆ/ਕਰਮਚਾਰੀਆ ਅਤੇ ਸਫਾਈ ਕਰਮਚਾਰੀਆ ਨੂੰ ਸਹੀਦ ਸਰਦਾਰ ਭਗਤ ਸਿੰਘ ਜੀ ਦੀ ਜੀਵਨੀ ਅਤੇ ਦੇਸ਼ ਪ੍ਰਤੀ ਦਿੱਤੀ ਕੁਰਬਾਨੀ ਬਾਰੇ ਵਿਸਥਾਰ ਨਾਲ ਦੱਸਿਆ ਗਿਆ ਅਤੇ ਉਹਨਾ ਦੁਆਰਾ ਦਰਸਾਏ ਗਏ ਸਿਧਾਤਾ ਤੇ ਚੱਲਣ ਲਈ ਪ੍ਰੇਰਿਤ ਕੀਤਾ ਗਿਆ। ਇਸ ਮੋਕੇ ਨਗਰ ਕੌਂਸਲ ਰਾਏਕੋਟ ਦੇ ਪ੍ਰਧਾਨ ਸ੍ਰੀ ਸੁਦਰਸ਼ਨ ਕੁਮਾਰ ਜੋਸੀ, ਕਾਰਜ ਸਾਧਕ ਅਫਸਰ ਸ. ਚਰਨਜੀਤ ਸਿੰਘ, ਸੈਨੀਟੇਸ਼ਨ ਸੁਪਰਡੰਟ ਸ. ਹਰਪ੍ਰੀਤ ਸਿੰਘ ਅਤੇ ਸੈਨੀਟਰੀ ਇੰਸਪੈਕਟਰ ਸ. ਜਸਪਾਲ ਸਿੰਘ, ਜੁਨੀਅਰ ਸਹਾਇਕ ਸੁਖਜਿੰਦਰਪਾਲ ਭੋਲਾ, ਸਫਾਈ ਮੇਟ ਧਰਮਿੰਦਰ, ਸਫਾਈ ਮੇਟ ਰਜਿੰਦਰ ਕੁਮਾਰ, ਸੇਵਾਦਾਰ ਗੁਰਦੀਪ ਕੋਰ, ਰਾਜ ਕੁਮਾਰੀ, ਅਜੀਤਸਰ ਸਕੂਲ ਦੇ ਪ੍ਰੀਸੀਪਲ ਸ. ਕੁਲਵਿੰਦਰ ਸਿੰਘ ਅਤੇ ਅਦਿਆਪਕ ਸਹਿਬਾਨ, ਮੋਟੀਵੇਟਰ ਰਣਜੀਤ ਸਿੰਘ, ਮੋਟੀਵੇਟਰ ਜਸਪ੍ਰੀਤ ਕੋਰ ਅਦਿ ਹਾਜਰ ਸਨ।