ਫਾਜਿਲਕਾ 20 ਅਗਸਤ 2024 : ਨਗਰ ਨਿਗਮ ਕਮਿਸ਼ਨਰ-ਕਮ-ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਨੇ ਨਗਰ ਨਿਗਮ ਦੇ ਕੰਮਾਂ ਨੂੰ ਲੈ ਕੇ ਦੇ ਦਫਤਰ ਅਧਿਕਾਰੀਆਂ ਅਤੇ ਕਰਮਚਾਰੀਆਂ ਨਾਲ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਮੀਟਿਗ ਕੀਤੀ। ਇਸ ਮੌਕੇ ਨਗਰ ਨਿਗਮ ਦੇ ਮੇਅਰ ਸ੍ਰੀ ਵਿਮਲ ਠਠਈ ਵੀ ਹਾਜ਼ਰ ਸਨ। ਡਿਪਟੀ ਕਮਿਸ਼ਨਰ ਨੇ ਕਿਹਾ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸਾਫ-ਸਫਾਈ ਨੂੰ ਲੈ ਕੇ ਪੂਰੀ ਤਰ੍ਹਾਂ ਗੰਭੀਰ ਹੈ। ਇਸੇ ਲੜੀ ਤਹਿਤ 19 ਤੋਂ 23 ਅਗਸਤ 2024 ਤੱਕ ਨਗਰ ਨਿਗਮਾਂ ਵਿਖੇ ਵਿਸ਼ੇਸ਼ ਸਫਾਈ ਮੁਹਿੰਮ ਚਲਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਨਗਰ ਨਿਗਮ ਅਬੋਹਰ ਸ਼ਹਿਰ ਵਿਖੇ ਸਾਫ-ਸਫਾਈ ਮੁਹਿੰਮ ਨੂੰ ਇੰਨ-ਬਿੰਨ ਲਾਗੂ ਕਰਨਾ ਯਕੀਨੀ ਬਣਾਇਆ ਜਾਵੇ। ਉਨ੍ਹਾ ਨਗਰ ਨਿਗਮ ਵਿਖੇ ਵੱਖ-ਵੱਖ ਕੰਮਾਂ ਜਿਵੇ ਕਿ ਸੀਵਰੇਜ ਦੀ ਸਮਸਿਆਵਾ, ਅਬੋਹਰ ਦੇ ਡਿਵੈਲਪਮੈਂਟ ਪ੍ਰੋਜੈਕਟਾਂ, ਫਾਜਿਲਕਾ ਚੁੰਗੀ ਤੋਂ ਸ੍ਰੀ ਗੰਗਾਨਗਰ ਰੋਡ ਸਟਰੀਟ ਲਾਈਟਾ, ਕੁੱਤਿਆ ਨੂੰ ਟੀਕੇ, ਪਾਰਕਾਂ ਵਿਖੇ ਜਿਮ, ਹੱਡਾ ਰੋੜੀ, ਅਬੋਹਰ ਦੇ ਵੱਖ-ਵੱਖ ਥਾਵਾਂ ਤੇ ਬੂਟੇ ਲਗਾਉਣ, ਆਈਈਸੀ ਐਕਟੀਵਿਟੀ, ਆਡਿਟ ਪੈਰਾ, ਕੋਰਟ ਕੇਸਾ,ਪੇਮੈਂਟ ਕਲੈਕਸ਼ਨ ਆਦਿ ਬਾਰੇ ਅਧਿਕਾਰੀਆ ਅਤੇ ਕਰਮਚਾਰੀਆ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਵਾਟਰ ਸਪਲਾਈ, ਸੀਵਰੇਜ ਬੋਰਡ,ਕਿਰਾਏ ਦੀਆਂ ਦੁਕਾਨਾਂ/ਪ੍ਰੋਪਰਟੀ ਦਾ ਬਕਾਇਆ ਨਗਰ ਨਿਗਮ ਦਫਤਰ ਵਿਖੇ ਜਮ੍ਹਾਂ ਨਾ ਕਰਵਾਇਆ ਗਿਆ ਤਾ ਉਨ੍ਹਾਂ ਦੀ ਪ੍ਰੋਪਰਟੀ ਸੀਲ ਕਰਨ ਦੇ ਆਦੇਸ਼ ਦਿੱਤੇ। ਉਨ੍ਹਾਂ ਪਸ਼ੂ ਪਾਲਕਾਂ ਨੂੰ ਅਪੀਲ ਕੀਤੀ ਕਿ ਗਉਵੰਸ਼ ਨੂੰ ਸੜਕਾਂ *ਤੇ ਬੇਸਹਾਰਾ ਨਾ ਛੱਡਦੇ ਹੋਏ ਸੰਭਾਲ ਕੇ ਰੱਖਿਆ ਜਾਵੇ ਤਾਂ ਜ਼ੋ ਕਿਸੇ ਵੀ ਨਾਗਰਿਕ ਦਾ ਸੜਕਾਂ *ਤੇ ਚਲਦੇ ਸਮੇਂ ਜਾਨ—ਮਾਲ ਦਾ ਨੁਕਸਾਨ ਨਾ ਹੋਵੇ। ਉਨ੍ਹਾਂ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਬੇਸਹਾਰਾ ਪਸ਼ੂਆ ਨੂੰ ਗਊਸ਼ਾਲਾ ਵਿਖੇ ਭੇਜਿਆ ਜਾਵੇ।