- ਪਿੰਡ ਫਰਵਾਹੀ, ਰਾਜਗੜ੍ਹ, ਧਨੌਲਾ(ਦਿਹਾਤੀ), ਕੋਠੇ ਰਜਿੰਦਰਪੁਰਾ, ਹੰਡਿਆਇਆ (ਦਿਹਾਤੀ) ਦੇ ਵਾਸੀ ਪੁੱਜੇ ਕੈਂਪ ‘ਚ
ਬਰਨਾਲਾ, 26 ਜੁਲਾਈ 2024 : ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਲੋਕਾਂ ਨੂੰ ਸਰਕਾਰੀ ਸਹੂਲਤਾਂ ਦਾ ਲਾਭ ਦੇਣ ਲਈ ਉਨ੍ਹਾਂ ਦੇ ਘਰ ਦੇ ਨੇੜੇ ਸਰਕਾਰ ਤੁਹਾਡੇ ਦੁਆਰ ਲੜੀ ਤਹਿਤ ਵਿਸ਼ੇਸ਼ ਕੈਂਪ ਲਗਾਏ ਜਾ ਰਹੇ ਹਨ ਜਿਸ ਤਹਿਤ ਪਿੰਡ ਫਰਵਾਹੀ ਵਿਖੇ ਅੱਜ ਵਿਸ਼ੇਸ਼ ਕੈਂਪ ਲਗਾਇਆ ਗਿਆ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਬਰਨਾਲਾ ਸ਼੍ਰੀਮਤੀ ਪੂਨਮਦੀਪ ਕੌਰ ਨੇ ਦੱਸਿਆ ਕਿ ਡੇਰਾ ਬਾਬਾ ਥੰਮਣ ਪਿੰਡ ਫਰਵਾਹੀ ਵਿਖੇ ਕੈਂਪ ਲਗਾਇਆ ਗਿਆ ਜਿੱਥੇ ਪਿੰਡ ਰਾਜਗੜ੍ਹ, ਧਨੌਲਾ (ਦਿਹਾਤੀ), ਕੋਠੇ ਰਜਿੰਦਰਪੁਰਾ, ਹੰਡਿਆਇਆ (ਦਿਹਾਤੀ) ਦੇ ਲੋਕਾਂ ਨੂੰ ਕੈਂਪ ਵਿੱਚ ਸਰਕਾਰੀ ਸਕੀਮਾਂ ਦਾ ਲਾਭ ਦਿੱਤਾ ਗਿਆ । ਉੱਪ ਮੰਡਲ ਮੈਜਿਸਟਰੇਟ ਸਤਵੰਤ ਸਿੰਘ ਨੇ ਦੱਸਿਆ ਕਿ ਕੈਂਪ ਦੌਰਾਨ ਵੱਖ ਵੱਖ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਦੇ ਵਿਭਾਗਾਂ/ ਸ਼ਾਖਾਵਾਂ ਵੱਲੋਂ ਸਰਕਾਰੀ ਸਕੀਮਾਂ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਮੌਕੇ ਉੱਤੇ ਵੱਖ ਵੱਖ ਸਰਕਾਰੀ ਸੇਵਾਵਾਂ ਦਾ ਲਾਹਾ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਪਿੰਡਾਂ ਤੋਂ ਆਏ ਲੋਕਾਂ ਨੂੰ ਮੌਕੇ ਉੱਤੇ ਹੀ ਆਧਾਰ ਕਾਰਡ ‘ਚ ਸੋਧ, ਨਰੇਗਾ ਜੌਬ ਕਾਰਡ ਅਤੇ ਹੋਰ ਸੇਵਾਵਾਂ ਦਿੱਤੀਆਂ ਗਈਆਂ। ਪਿੰਡ ਫਰਵਾਹੀ ਦੀ ਸਵਰਣ ਕੌਰ ਨੇ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਉਨ੍ਹਾਂ ਨਰੇਗਾ ਮਜ਼ਦੂਰ ਤਹਿਤ ਜੌਬ ਕਾਰਡ ਲੈ ਬੇਨਤੀ ਪੱਤਰ ਕੈਂਪ ‘ਚ ਦਿੱਤਾ ਸੀ ਅਤੇ ਉਸ ਨੂੰ ਮੌਕੇ ਉੱਤੇ ਜਿਸ ਕਾਰਡ ਤਿਆਰ ਕਰਕੇ ਦਿੱਤਾ ਗਿਆ।