ਰਾਏਕੋਟ, 16 ਅਕਤੂਬਰ (ਰਘਵੀਰ ਸਿੰਘ ਜੱਗਾ) : ਬੀਤੇ ਕੱਲ੍ਹ ਹੋਈਆਂ ਪੰਚਾਇਤੀ ਚੋਣਾਂ ਵਿੱਚ ਵਿਧਾਨ ਸਭਾ ਹਲਕਾ ਰਾਏਕੋਟ ਦੇ ਬਲਾਕ ਸੁਧਾਰ ਦੇ ਪਿੰਡ ਰੱਤੋਵਾਲ ‘ਚ ਆਮ ਆਦਮੀ ਪਾਰਟੀ ਧੜੇ ਦੇ ਸਰਪੰਚ ਅਤੇ ਪੰਚਾਂ ਦੇ ਉਮੀਦਵਾਰਾਂ ਨੇ ਕਾਂਗਰਸ ਪਾਰਟੀ ਨਾਲ ਸਬੰਧਿਤ ਉਮੀਦਵਾਰਾਂ ਨੂੰ ਵੱਡੇ ਫਰਕ ਨਾਲ ਹਰਾ ਕੇ ਜਿੱਤ ਪ੍ਰਾਪਤ ਕੀਤੀ। ਮਿਲੀ ਜਾਣਕਾਰੀ ਅਨੁਸਾਰ ਉਮੀਦਵਾਰ ਰਵਿੰਦਰ ਸਿੰਘ ਮੋਤੀ ਨੇ ਆਪਣੇ ਵਿਰੋਧੀ ਕਮਲਜੀਤ ਸਿੰਘ ਫੌਜੀ ਨੂੰ 230 ਵੋਟਾਂ ਦੇ ਵੱਡੇ ਫਰਕ ਨਾਲ ਹਰਾ ਕੇ ਸਰਪੰਚ ਚੁਣੇ ਗਏ ਹਨ। ਇਸ ਮੌਕੇ ਨਵਨਿਯੁਕਤ ਸਰਪੰਚ ਰਵਿੰਦਰ ਸਿੰਘ ਮੋਤੀ ਨੇ ਪਿੰਡ ਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਪਿੰਡ ਦਾ ਵਿਕਾਸ ਬਿਨ੍ਹਾ ਕਿਸੇ ਭੇਦਭਾਵ ਦੇ ਕਰਵਾਉਣ ਦੀ ਕੋਸ਼ਿਸ਼ ਕਰਨਗੇ ਅਤੇ ਪਿੰਡ ਦੇ ਜੋ ਵੀ ਅਧੂਰੇ ਕਾਰਜ ਹਨ, ਉਨ੍ਹਾਂ ਨੂੰ ਨੇਪਰੇ੍ਹ ਚਾੜਿਆ ਜਾਵੇਗਾ। ਪੰਚਾਂ ਦੇ ਨਤੀਜਿਆਂ ਵਿੱਚੋਂ ਵਾਰਡ ਨੰਬਰ 1 ਚੋ ਕੁਲਵੰਤ ਕੌਰ ਆਪਣੇ ਵਿਰੋਧੀ ਉਮੀਦਵਾਰ ਦਰਸ਼ਨ ਕੌਰ ਅਤੇ ਸਰਬਜੀਤ ਕੌਰ ਤਿਕੋਣੇ ਮੁਕਾਬਲੇ ਚ ਹਰਾ ਜਿੱਤ ਪ੍ਰਾਪਤ ਕੀਤੀ ਵਾਰਡ ਨੰਬਰ 2 ਚੋ ਬਲਵੀਰ ਸਿੰਘ ਨੇ ਆਪਣੇ ਵਿਰੋਧੀ ਜਸਪਾਲ ਸਿੰਘ ਨੂੰ 18ਵੋਟਾਂ ਨਾਲ ਹਰਾ ਕੇ ਜਿੱਤ ਪ੍ਰਾਪਤ ਕੀਤੀ ਵਾਰਡ ਨੰਬਰ 3ਚੋ ਹਰਮਿੰਦਰ ਸਿੰਘ ਨੇ ਕਮਲਜੀਤ ਸਿੰਘ ਨੂੰ 45 ਵੋਟਾਂ ਨਾਲ ਹਰਾ ਕੇ ਜਿੱਤ ਪ੍ਰਾਪਤ ਕੀਤੀ ਵਾਰਡ ਨੰਬਰ 9 ਚ ਕੁਲਵੰਤ ਕੌਰ ਧਾਲੀਵਾਲ ਨੇ ਪਰਮਜੀਤ ਕੌਰ ਧਾਲੀਵਾਲ ਨੂੰ 21ਵੋਟਾ ਨਾਲ ਹਰਾ ਕੇ ਜਿੱਤ ਪ੍ਰਾਪਤ ਕੀਤੀ ਵਾਰਡ ਨੰਬਰ 7 ਚੋ ਕਮਲਜੀਤ ਕੌਰ ਨੇ ਵਿਰੋਧੀ ਮਨਜੀਤ ਕੌਰ ਨੂੰ 14ਵੋਟਾਂ ਨਾਲ ਹਰਾ ਕੇ ਜਿੱਤ ਹਾਸਲ ਕੀਤੀ ਵਾਰਡ ਨੰਬਰ 6ਚੋ ਲਖਵੀਰ ਸਿੰਘ ਨੇ ਆਪਣੇ ਵਿਰੋਧੀ ਪਵਨ ਕੁਮਾਰ ਨੂੰ 86ਵੋਟਾਂ ਨਾਲ ਹਰਾ ਕੇ ਜਿੱਤ ਪ੍ਰਾਪਤ ਕੀਤੀ ਵਾਰਡ ਨੰਬਰ 5ਚੋ ਮਨਜੀਤ ਸਿੰਘ ਨੇ ਆਪਣੇ ਵਿਰੋਧੀ ਮਨਜਿੰਦਰ ਕੌਰ ਸਿੰਘ ਨੂੰ 21ਵੋਟਾਂ ਨਾਲ ਹਰਾ ਕੇ ਜਿੱਤ ਪ੍ਰਾਪਤ ਕੀਤੀ ਵਾਰਡ ਨੰਬਰ 4ਚੋ ਗੁਰਿੰਦਰਜੀਤ ਸਿੰਘ ਨੇ ਜਗਦੀਪ ਸਿੰਘ ਨੂੰ 47 ਵੋਟਾਂ ਨਾਲ ਹਰਾ ਕੇ ਜਿੱਤ ਪ੍ਰਾਪਤ ਕੀਤੀ। ਪੰਚਾਇਤੀ ਚੋਣਾਂ ਵਿੱਚ ਹੋਈ ਵੱਡੀ ਜਿੱਤ ‘ਤੇ ਪਿੰਡ ਰੱਤੋਵਾਲ ਦੇ ਵਾਸੀਆਂ ਦਾ ਧੰਨਵਾਦ ਕਰਦੇ ਹੋਏ ਆਮ ਆਦਮੀ ਪਾਰਟੀ ਦੇ ਜਿਲ੍ਹਾ ਜੁਆਇੰਟ ਸਕੱਤਰ ਪਰਮਿੰਦਰ ਸਿੰਘ ਰੱਤੋਵਾਲ ਨੇ ਸਰਪੰਚ ਰਵਿੰਦਰ ਸਿੰਘ ਮੋਤੀ ਤੇ ਸਾਰੇ ਪੰਚਾਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਹਲਕਾ ਵਿਧਾਇਕ ਹਾਕਮ ਸਿੰਘ ਠੇਕੇਦਾਰ ਦੀ ਅਗਵਾਈ ਹੇਠ ਪਿੰਡ ਰੱਤੋਵਾਲ ਨੂੰ ਵਿਕਾਸ ਪੱਖੋਂ ਕੋਈ ਕਸ਼ਰ ਬਾਕੀ ਨਹੀਂ ਛੱਡਾਂਗੇ, ਪਾਰਟੀਬਾਜੀ ਤੋਂ ਉੱਪਰ ਉੱਠ ਕੇ ਪਿੰਡ ਦੀ ਨੁਹਾਰ ਬਦਲਾਗੇ।