ਬਰਨਾਲਾ : ਮਾਲਵਾ ਸਾਹਿਤ ਸਭਾ ਰਜਿ: ਬਰਨਾਲਾ ਵੱਲੋਂ ਮਹੀਨਾਵਾਰ ਸਾਹਿਤਕ ਸਮਾਗਮ ਪੰਜਾਬ ਆਈ ਟੀ ਆਈ ਵਿਖੇ ਕਰਵਾਇਆ ਗਿਆ । ਇਸ ਸਮਾਗਮ ਵਿੱਚ ਜਸਬੀਰ ਕੌਰ ਪੱਖੋਕੇ ਦੇ ਕਾਵਿ ਸੰਗ੍ਰਹਿ ਚਾਰ ਕਦਮ ਜ਼ਿੰਦਗੀ ,ਜਸਪਾਲ ਜਸ ਦੇ ਕਾਵਿ ਸੰਗ੍ਰਹਿ ਸੱਚ ਦੀ ਆਰਤੀ ਅਤੇ ਸੁਖਚੈਨ ਸਿੰਘ ਕੁਰੜ ਤੇ ਗਗਨਦੀਪ ਕੌਰ ਧਾਲੀਵਾਲ ਦੁਆਰਾ ਸੰਪਾਦਿਤ ਕਾਵਿ ਸੰਗ੍ਰਹਿ ਮਾਂ ਦੇ ਸੁਪਨਿਆਂ ਦੀ ਪਰਵਾਜ਼ ਦਾ ਲੋਕ ਅਰਪਣ ਕੀਤਾ।ਪੁਸਤਕ ਚਾਰ ਕਦਮ ਜ਼ਿੰਦਗੀ ਬਾਰੇ ਬੋਲਦਿਆਂ ਤੇਜਿੰਦਰ ਚੰਡਿਹੋਕ ਨੇ ਕਿਹਾ ਕਿ ਜਸਬੀਰ ਕੌਰ ਪੱਖੋਕੇ ਦੀ ਕਵਿਤਾ ਪੇਂਡੂ ਧਰਾਤਲ ਨਾਲ ਜੁੜੀ ਹੋਣ ਕਰਕੇ ਜਿੱਥੇ ਖੇਤੀ ਸਬੰਧੀ ਸਮੱਸਿਆਵਾਂ ਨੂੰ ਪੇਸ਼ ਕਰਦੀ ਹੈ ਉਥੇ ਲੋਕ ਮਨਾਂ ਦੀ ਤਰਜਮਾਨੀ ਵੀ ਕਰਦੀ ਹੈ। ਜਸਪਾਲ ਜਸ ਦੇ ਕਾਵਿ ਸੰਗ੍ਰਹਿ ਸੱਚ ਦੀ ਆਰਤੀ ਬਾਰੇ ਵਿਚਾਰ ਪੇਸ਼ ਕਰਦਿਆਂ ਮਾਲਵਾ ਸਾਹਿਤ ਸਭਾ ਦੇ ਪ੍ਰਧਾਨ ਡਾ ਸੰਪੂਰਨ ਸਿੰਘ ਟੱਲੇਵਾਲੀਆ ਨੇ ਕਿਹਾ ਜਸਪਾਲ ਜਸ ਦੀਆਂ ਕਵਿਤਾਵਾਂ ਨਾਰੀ ਮਨ ਦੇ ਅਵਚੇਤਨ ਨੂੰ ਪਰਗਟ ਕਰਦੀਆਂ ਵਿਦਰੋਹ ਦੀ ਵਿਆਖਿਆ ਕਰਨ ਵਾਲੀਆਂ ਜੁਝਾਰੂ ਕਵਿਤਾਵਾਂ ਹਨ ।ਪੁਸਤਕ ਮਾਂ ਦੇ ਸੁਪਨਿਆਂ ਦੀ ਪਰਵਾਜ਼ ਬਾਰੇ ਬੋਲਦਿਆਂ ਡਾ ਭੁਪਿੰਦਰ ਸਿੰਘ ਬੇਦੀ ਨੇ ਕਿਹਾ ਕਿ ਜਿੰਨਾ ਨਿੱਘ ਅਤੇ ਮਿਠਾਸ ਮਾਂ ਸ਼ਬਦ ਵਿਚ ਭਰੀ ਹੋਈ ਹੈ ਸ਼ਾਇਦ ਦੁਨੀਆਂ ਦੀ ਹੋਰ ਕਿਸੇ ਵੀ ਚੀਜ਼ ਵਿੱਚ ਇਹ ਮਿਠਾਸ ਨਹੀਂ ਮਿਲਦੀ ਮਾਂ ਦਾ ਪਿਆਰ ਕਦੇ ਮਾਪਿਆ ਨਹੀਂ ਜਾ ਸਕਦਾ ਮਾਂ ਬਾਰੇ ਪੁਸਤਕ ਸੰਪਾਦਿਤ ਕਰਕੇ ਸੁਖਚੈਨ ਸਿੰਘ ਕੁਰੜ ਅਤੇ ਗਗਨਦੀਪ ਕੌਰ ਧਾਲੀਵਾਲ ਨੇ ਬਹੁਤ ਵੱਡਾ ਉੱਦਮ ਕੀਤਾ ਹੈ । ਇਨ੍ਹਾਂ ਤੋਂ ਇਲਾਵਾ ਨਾਵਲਕਾਰ ਓਮ ਪ੍ਰਕਾਸ਼ ਗਾਸੋ ਡਾ ਰਾਮਪਾਲ ਸਿੰਘ ਡਾ ਅਮਨਦੀਪ ਸਿੰਘ ਟੱਲੇਵਾਲੀਆ ਮਲਕੀਤ ਸਿੰਘ ਸੰਧੂ ਅਲਕੜਾ ਦਰਸ਼ਨ ਸਿੰਘ ਗੁਰੂ ਜਗਤਾਰ ਜਜ਼ੀਰਾ ਸਾਗਰ ਸਿੰਘ ਸਾਗਰ ਕੰਵਰਜੀਤ ਭੱਠਲ ਅਤੇ ਚਤਿੰਦਰ ਸਿੰਘ ਰੁਪਾਲ ਨੇ ਆਪਣੇ ਵਿਚਾਰ ਪੇਸ਼ ਕੀਤੇ । ਉਪਰੰਤ ਕਵੀ ਦਰਬਾਰ ਵਿੱਚ ਡਾ ਸੁਰਿੰਦਰ ਭੱਠਲ ਸੁਖਵਿੰਦਰ ਸਿੰਘ ਸਨੇਹ ਜਗਤਾਰ ਬੈਂਸ ਹਾਕਮ ਸਿੰਘ ਰੂੜੇਕੇ ਬੂਟਾ ਖਾਨ ਸੁੱਖੀ ਨਿਰਮਲ ਸਿੰਘ ਕਾਹਲੋਂ ਸੰਧੂ ਗਗਨ ਇਕ ਉਂਕਾਰ ਸਿੰਘ ਰਜਨੀਸ਼ ਕੌਰ ਬਬਲੀ ਮਮਤਾ ਸੇਤੀਆ ਸੇਖਾ ਮਾਲਵਿੰਦਰ ਸ਼ਾਇਰ ਡਾ ਟਿੱਕਾ ਜੇ ਐਸ ਸਿੱਧੂ ਮਹਿੰਦਰ ਸਿੰਘ ਰਾਹੀ ਪਿਰਤੀ ਸ਼ੇਰੋਂ ਰਘਵੀਰ ਸਿੰਘ ਗਿੱਲ ਕੱਟੂ ਚਰਨੀ ਬੇਦਿਲ ਦਲਵਾਰ ਸਿੰਘ ਧਨੌਲਾ ਲਖਵਿੰਦਰ ਸਿੰਘ ਠੀਕਰੀਵਾਲਾ ਜਸਮੇਲ ਸਿੰਘ ਕਾਲੇਕੇ ਰਾਮ ਸਰੂਪ ਸ਼ਰਮਾ ਲਖਵਿੰਦਰ ਮੁਖ਼ਾਤਿਬ ਰਮਨ ਕੁਮਾਰ ਭਦੌੜ ਮਨਦੀਪ ਕੌਰ ਤੰਬੂਵਾਲਾ ਜੁਗਰਾਜ ਚੰਦ ਰਾਏਸਰ ਨੇ ਆਪਣੇ ਗੀਤ ਅਤੇ ਕਵਿਤਾਵਾਂ ਪੇਸ਼ ਕੀਤੀਆਂ ।ਸਭਾ ਦੀ ਰਵਾਇਤ ਮੁਤਾਬਕ ਲੇਖਕਾਂ ਦਾ ਸਨਮਾਨ ਵੀ ਕੀਤਾ ਗਿਆ ।ਇਸ ਸਮੇਂ ਡਾ ਹਰਭਗਵਾਨ ਸ਼ਰਮਾ ਚਰਨ ਸਿੰਘ ਭੋਲਾ ਜਾਗਲ ਬ੍ਰਿਜ ਲਾਲ ਗੋਇਲ ਦਰਸ਼ਨ ਸਿੰਘ ਚਹਿਲ ਅਤੇ ਲੇਖਕਾਂ ਦੇ ਪਰਿਵਾਰਕ ਮੈਂਬਰ ਅਤੇ ਹੋਰ ਪਤਵੰਤੇ ਹਾਜ਼ਰ ਸਨ ।