ਲੁਧਿਆਣਾ ਪੁਲਿਸ ਨੇ ਇੱਕ ਨਸਾ ਤਸਕਰ ਨੂੰ ਕਾਬੂ ਕਰਕੇ 5 ਕਿਲੋ ਹੈਰੋਇਨ ਕੀਤੀ ਬਰਾਮਦ

ਲੁਧਿਆਣਾ, 28 ਦਸੰਬਰ 2024 : ਕ੍ਰਾਈਮ ਬਰਾਂਚ 1 ਦੀ ਟੀਮ ਨੇ ਤਸਕਰ ਨੂੰ ਗ੍ਰਿਫਤਾਰ ਕਰਕੇ ਉਸ ਦੇ ਕਬਜ਼ੇ ਚੋਂ 5 ਕਿਲੋ 10 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਇਸ ਮਾਮਲੇ ਵਿੱਚ ਪੁਲਿਸ ਨੇ ਅਸ਼ੋਕ ਨਗਰ ਖਜੂਰ ਚੌਂਕ ਸਲੇਮ ਟਾਬਰੀ ਦੇ ਵਾਸੀ ਕੰਵਰਪਾਲ ਸਿੰਘ ਦੇ ਖਿਲਾਫ ਐਨਡੀਪੀਐਸ ਐਕਟ ਦੀਆਂ ਧਾਰਾਵਾਂ ਤਹਿਤ ਮੁਕਦਮਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।  ਲੁਧਿਆਣਾ ਦੇ ਸੀਨੀਅਰ ਪੁਲਿਸ ਅਫਸਰ ਸ਼ੁਭਮ ਅਗਰਵਾਲ ਵੱਲੋਂ ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਸ਼ੁਭਮ ਅਗਰਵਾਲ ਨੇ ਦੱਸਿਆ ਕਿ ਲੁਧਿਆਣਾ ਦੇ ਸਲੇਮ ਟਾਬਰੀ ਇਲਾਕੇ ਦੇ ਵਿੱਚੋਂ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਉਸ ਵੇਲੇ ਉਸ ਕੋਲੋਂ 255 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਜਿਸ ਤੋਂ ਬਾਅਦ ਉਸ 'ਤੇ ਮਾਮਲਾ ਦਰਜ ਕੀਤਾ ਗਿਆ। ਪੁਲਸਿ ਮੁਤਾਬਿਕ ਦੌਰਾਨ-ਏ ਤਫਤੀਸ਼ ਡੁੰਗਾਈ ਨਾਲ ਜਦੋਂ ਮੁਲਜ਼ਮ ਕੋਲੋਂ ਪੁੱਛਗਿਛ ਕੀਤੀ ਗਈ ਤਾਂ ਉਸ ਨੇ ਹੋਰ ਵੀ ਹੈਰੋਇਨ ਹੋਣ ਦੀ ਗੱਲ ਕਬੂਲੀ ਅਤੇ ਉਸ ਨੇ ਆਪਣੇ ਘਰ ਦੇ ਵਿੱਚ ਇਹ ਲਕੋ ਕੇ ਰੱਖੀ ਹੋਈ ਸੀ। ਜਿਸ ਤੋਂ ਬਾਅਦ ਜਦੋਂ ਪੁਲਿਸ ਉਸਦੇ ਘਰ ਛਾਪੇਮਾਰੀ ਕਰਨ ਲਈ ਪਹੁੰਚੀ ਤਾਂ ਘਰ ਦੇ ਵਿੱਚੋਂ 4 ਕਿਲੋ 755 ਗ੍ਰਾਮ ਹੈਰੋਇਨ ਬਰਾਮਦ ਹੋਈ। ਜਿਸ ਦੀ ਮਾਰਕੀਟ ਦੇ ਵਿੱਚ ਕਰੋੜਾਂ ਰੁਪਏ ਕੀਮਤ ਬਣਦੀ ਹੈ। ਪੁਲਿਸ ਨੇ ਦੱਸਿਆ ਕਿ ਮੁਲਜ਼ਮ ਪਿਛਲੇ ਚਾਰ ਪੰਜ ਸਾਲ ਤੋਂ ਹੈਰੋਇਨ ਦੀ ਤਸਕਰੀ ਕਰਨ ਦਾ ਕੰਮ ਕਰਦਾ ਸੀ। ਮੁਲਜ਼ਮ ਪੀਰੂ ਬੰਦਾ ਮੁਹੱਲਾ ਸਲੇਮ ਟਾਬਰੀ ਦਾ ਰਹਿਣ ਵਾਲਾ ਹੈ। ਪਾਕਿਸਤਾਨ ਦੇ ਤਸਕਰਾਂ ਨਾਲ ਗੱਲਬਾਤ ਕਰਨ ਉਪਰੰਤ ਉਹ ਬਾਘਾ ਬਾਰਡਰ ਤੋਂ ਅੱਗੇ ਕਿਸੇ ਹੋਰ ਬੰਦੇ ਨੂੰ ਹਾਇਰ ਕਰਕੇ ਉਸ ਤੋਂ ਇਹ ਹੈਰੋਇਨ ਮੰਗਵਾਉਂਦਾ ਸੀ ਅਤੇ ਉਹ ਅੰਮ੍ਰਿਤਸਰ ਤੋਂ ਲੁਧਿਆਣਾ ਲਿਆ ਕੇ ਅੱਗੇ ਇਸ ਨੂੰ ਵੇਚਦਾ ਸੀ।