ਰਾਏਕੋਟ (ਜੱਗਾ ) : ਅੱਗਰਵਾਲ ਸਭਾ ਰਾਏਕੋਟ ਅਤੇ ਜੈ ਮਾਤਾ ਬਨਭੌਰੀ ਜਾਗਰਣ ਕਮੇਟੀ ਵੱਲੋਂ ਸੂਰਿਆਵੰਸ਼ੀ ਛਤਰਪਤੀ ਮਹਾਰਾਜ ਸ੍ਰੀ ਅਗਰਸੈਨ ਜੀ ਦੀ 5176 ਜੈਅੰਤੀ ਅਤੇ ਮਾਤਾ ਬਨਭੌਰੀ ਜੀ ਦਾ ਤੀਸਰਾ ਵਿਸ਼ਾਲ ਜਾਗਰਣ ਸਮਾਗਮ ਸਰਧਾ ਨਾਲ ਕਰਵਾਇਆ ਗਿਆ। ਇਸ ਮੌਕੇ ਹਲਕਾ ਵਿਧਾਇਕ ਹਾਕਮ ਸਿੰਘ ਠੇਕੇਦਾਰ ਅਤੇ ਹੀਰਾ ਲਾਲ ਬਾਂਸਲ ਮੁਸਕਾਨ ਫੀਡ ਵਾਲੇ ਮੁੱਖ ਮਹਿਮਾਨ ਵਜੋਂ ਪੁੱਜੇ ਅਤੇ ਸਮਾਗਮ ਦੀ ਸ਼ੁਰੂਆਤ ਕਰਵਾਈ ਗਈ। ਝੰਡਾ ਲਹਿਰਾਉਣ ਦੀ ਰਸਮ ਰੌਸ਼ਨ ਲਾਲ ਜੈਨ, ਵਿਨੋਦ ਕੁਮਾਰ ਜੈਨ, ਸੰਦੀਪ ਕੁਮਾਰ ਜੈਨ, ਵੱਲੋਂ ਸਾਂਝੇ ਤੌਰ ਤੇ ਕੀਤੀ ਗਈ। ਜਾਗਰਣ ਦੀ ਪੂਜਾ ਸਵ. ਸੰਤ ਲਾਲ ਗੋਇਲ ਦੇ ਪਰਿਵਾਰ ਵੱਲੋਂ ਕਰਵਾਈ ਗਈ। ਜੋਤੀ ਪ੍ਰਚੰਡ ਬੀਰਭਾਨ ਸੇਠ ਅਤੇ ਪਰਿਵਾਰ ਵੱਲੋਂ ਕੀਤੀ ਗਈ। ਪ੍ਰਸ਼ਾਦ ਦੀ ਸੇਵਾ ਸੱਤਿਆ ਨਰਾਇਣ, ਬਲਵੰਤ ਰਾਏ, ਪਵਨ ਕੁਮਾਰ, ਕੁਲਦੀਪ ਕੁਮਾਰ ਵਲੋਂ ਕੀਤੀ ਗਈ। ਭਵਨ ਦੀ ਸੇਵਾ ਰਾਜੂ ਲਕਸ਼ਮੀ ਫਲੋਰ ਮਿੱਲ ਵਾਲਿਆਂ ਵੱਲੋਂ ਕੀਤੀ ਗਈ। ਇਸ ਮੌਕੇ ਸੋਨੂੰ ਸਿੰਗਲਾ ਭੂਨਾ ਵਾਲਿਆਂ ਅਤੇ ਭਜਨ ਗਾਇਕ ਹੇਮੰਤ ਅੱਗਰਵਾਲ ਲੁਧਿਆਣਾ ਵੱਲੋਂ ਮਹਾਰਾਜਾ ਅਗਰਸੈਨ ਅਤੇ ਮਾਤਾ ਬਨਭੌਰੀ ਜੀ ਦਾ ਗੁਣਗਾਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਇਸ ਮੌਕੇ ਸਭਾ ਦੇ ਪ੍ਰਧਾਨ ਪ੍ਰਵੀਨ ਅੱਗਰਵਾਲ, ਖਜਾਨਚੀ ਪ੍ਰਦੀਪ ਜਿੰਦਲ, ਚੇਅਰਮੈਨ ਰਾਕੇਸ਼ ਅੱਗਰਵਾਲ, ਮੀਤ ਪ੍ਰਧਾਨ ਸਤਪਾਲ ਗੋਇਲ, ਰਾਜੇਸ਼ ਜਿੰਦਲ, ਜਾਗਰਣ ਕਮੇਟੀ ਦੇ ਪ੍ਰਧਾਨ ਹੁਕਮ ਚੰਦ ਗੋਇਲ, ਮੀਤ ਪ੍ਰਧਾਨ ਰਾਜ ਕੁਮਾਰ, ਰਾਜ ਨਰਿੰਦਰ, ਗੋਬਿੰਦ ਬੋਪਾਰਾਏ, ਮਨੋਜ ਕੁਮਾਰ ਮੌਜੀ, ਸਲਾਹਕਾਰ ਸ਼ਾਮ ਲਾਲ ਅਤੇ ਬੀਰਭਾਨ ਵੱਲੋਂ ਵਿਧਾਇਕ ਹਾਕਮ ਸਿੰਘ ਠੇਕੇਦਾਰ, ਹੀਰਾ ਲਾਲ ਬਾਂਸਲ ਅਤੇ ਆਏ ਮਹਿਮਾਨਾਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਸਤੀਸ਼ ਬਾਂਸਲ, ਮੁਕੰਦ ਲਾਲ, ਬ੍ਰਿਜ ਲਾਲ, ਲਕਸਮੀ ਨਰਾਇਣ, ਰਾਧੇ ਕ੍ਰਿਸ਼ਨ, ਰਾਜਿੰਦਰ ਜੈਨ, ਸੋਹਣ ਲਾਲ, ਰਾਮ ਕੁਮਾਰ, ਮਦਨ ਲਾਲ, ਲਕਸ਼ਮਣ ਦਾਸ, ਸੁਰਿੰਦਰ ਗਰਗ, ਗੁਲਸ਼ਨ ਕੁਮਾਰ, ਮਦਨ ਲਾਲ ਅੱਗਰਵਾਲ, ਅਨਿਲ ਅੱਗਰਵਾਲ, ਵਿਜੈ ਕੁਮਾਰ ਗਰਗ, ਸੁਸ਼ੀਲ ਕੁਮਾਰ ਗੋਇਲ, ਅਨਿਲ ਅੱਗਰਵਾਲ, ਪਿੱਲਾ ਬਾਬਾ, ਰਮੇਸ਼ ਜੈਨ, ਸੋਹਣ ਲਾਲ ਗੋਇਲ, ਪ੍ਰਧਾਨ ਰਾਜੇਸ਼ ਕੁਮਾਰ, ਵਰੁਣ ਗਰਗ, ਵਿਪਨ ਗਰਗ ਤੋਂ ਇਲਾਵਾ ਰਾਧੇ ਕ੍ਰਿਸ਼ਨਾ ਪ੍ਰਭਾਤ ਫੇਰੀ ਮੰਡਲ, ਰਾਧੇ ਕ੍ਰਿਸ਼ਨ ਸੇਵਾ ਸੰਮਤੀ, ਸੰਜੀਵਨੀ ਟਰੱਸਟ, ਸ੍ਰੀ ਰਾਧੇ ਰਾਣੀ ਸੇਵਾ ਸੰਮਤੀ, ਮਾਂ ਬਨਭੌਰੀ ਸੇਵਾ ਮੰਡਲ ਮੁੱਲਾਂਪੁਰ, ਮਾਂ ਬਰੋਵਰੀ ਸੇਵਾ ਮੰਡਲ ਜਗਰਾਓਂ, ਮਾਂ ਬਨਭੌਰੀ ਸੇਵਾ ਮੰਡਲ ਲੁਧਿਆਣਾ ਦੇ ਵੱਡੀ ਗਿਣਤੀ ਵਿੱਚ ਮੈੰਬਰ ਹਾਜਰ ਸਨ।