ਰਾਏਕੋਟ (ਜੱਗਾ) : ਸਿੱਖ ਕੌਮ ਦੇ ਹੱਕਾਂ, ਪੰਥਕ ਮਸਲਿਆਂ ਅਤੇ ਕੇਂਦਰ ਸਰਕਾਰ ਵੱਲੋਂ ਲੰਮੇ ਸਮੇਂ ਤੋਂ ਐਸਜੀਪੀਸੀ ਚੋਣਾਂ ਨਾ ਕਰਵਾਉਣ ਨੂੰ ਲੈ ਕੇ ਆਦਿ ਮੰਗਾਂ ਸਬੰਧੀ ਪੰਥਕ ਅਕਾਲੀ ਲਹਿਰ ਦੇ ਵਰਕਿੰਗ ਕਮੇਟੀ ਮੈਂਬਰ ਰਾਜਦੀਪ ਸਿੰਘ ਆਂਡਲੂ ਦੀ ਅਗਵਾਈ ਹੇਠ ਮੀਟਿੰਗ ਕੀਤੀ ਗਈ ਅਤੇ ਪੰਥਕ ਅਕਾਲੀ ਲਹਿਰ ਨੂੰ ਪਿੰਡ ਪੱਧਰ ਤੇ ਮਜਬੂਤ ਕਰਨ ਲਈ ਵਿਚਾਰਾਂ ਕੀਤੀਆਂ ਗਈਆਂ। ਇਸ ਮੌਕੇ ਰਾਜਦੀਪ ਸਿੰਘ ਆਂਡਲੂ ਨੇ ਕਿਹਾ ਕਿ ਪੰਥਕ ਅਕਾਲੀ ਲਹਿਰ ਵੱਲੋਂ ਸ੍ਰੀ ਆਕਾਲ ਤਖਤ ਸਾਹਿਬ ਦੇ ਸਾਬਕਾ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਦੀ ਅਗਵਾਈ ਹੇਠ ਸਿੱਖਾਂ ਦੇ ਵਡੇਰੇ ਹੱਕਾਂ, ਅਹਿਮ ਪੰਥਕ ਮਸਲਿਆਂ ਅਤੇ ਕੇਂਦਰ ਸਰਕਾਰ ਵੱਲੋਂ ਲੰਮੇ ਸਮੇਂ ਤੋਂ ਸਿੱਖਾਂ ਦੀ ਮਹਾਨ ਸੰਸਥਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨਾ ਕਰਵਾਉਣ ਨੂੰ ਲੈ ਕੇ ਅਵਾਜ਼ ਬੁਲੰਦ ਕੀਤੀ ਜਾ ਰਹੀ ਹੈ, ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਅਵਾਜ਼ ਨੂੰ ਪੰਜਾਬ ਦੇ ਪਿੰਡ ਪਿੰਡ ਅਤੇ ਘਰ ਘਰ ਪਹੁੰਚਾਉਣ ਲਈ ਪੰਥਕ ਜੱਥੇਬੰਦੀ ਨੂੰ ਪਿੰਡ ਪੱਧਰ ਤੱਕ ਮਜ਼ਬੂਤ ਕਰਨਾ ਸਮੇਂ ਦੀ ਲੋੜ ਹੈ। ਨੌਜਵਾਨ ਆਗੂ ਆਂਡਲੂ ਨੇ 24 ਸਤੰਬਰ ਨੂੰ ਭਾਈ ਰਣਜੀਤ ਸਿੰਘ ਦੀ ਅਗਵਾਈ ਹੇਠ ਕੀਤੀ ਰੋਸ ਰੈਲੀ ਨੂੰ ਕਾਮਯਾਬ ਕਰਨ ਲਈ ਵੀ ਸੰਗਤ ਦਾ ਧੰਨਵਾਦ ਕੀਤਾ ਗਿਆ ।ਇਸ ਮੌਕੇ ਜਗਤਾਰ ਸਿੰਘ ਭੈਣੀ ਬੜਿੰਗਾ,ਬਲਵੀਰ ਸਿੰਘ ਅੱਚਰਵਾਲ,ਜਗਤਾਰ ਸਿੰਘ ਤਾਰਾ,ਗੁਰਪ੍ਰੀਤ ਸਿੰਘ ਤਲਵੰਡੀ ,ਜਸਵੀਰ ਸਿੰਘ ਟੂਸਾ,ਗੁਰਮੀਤ ਸਿੰਘ ਪਿੱਲਾ,ਕੁਲਦੀਪ ਸਿੰਘ ਜੌਹਲਾਂ,ਹਰਕਮਲ ਸਿੰਘ ਆਂਡਲੂ ,ਇੰਦਰਜੀਤ ਸਿੰਘ ਗੋਗੀ,ਰਮੇਸ਼ਵਰ ਸਿੰਘ ਟੂਸਾ,ਗੁਰਮਿੰਦਰ ਸਿੰਘ ਗੋਗੀ,ਜਸਵਿੰਦਰ ਸਿੰਘ ਜੱਸੀ,ਕੁਲਦੀਪ ਸਿੰਘ,ਸਵਰਨਜੀਤ ਸਿੰਘ ਬੱਬੂ,ਤੇਜਿੰਦਰ ਸਿੰਘ ਜੰਡ,ਦਰਸ਼ਨ ਸਿੰਘ ਬਰਹਮਪੁਰ,ਬਲਵੀਰ ਸਿੰਘ ਝੌਰੜਾਂ, ਖ਼ਜਗਤਾਰ ਸਿੰਘ ਆਂਡਲੂ,ਧਰਮਿੰਦਰ ਸਿੰਘ ਮੂੂਮ,ਜਸਕਰਨ ਸਿੰਘ ਬੁੱਟਰ,ਹਨੀ ਗਿੱਲ,ਹਰਜੀਤ ਸਿੰਘ ਭੈਣੀ ਅਰੋੜਾ,ਗੁਰਮੁੱਖ ਸਿੰਘ,ਭਗਵੰਤ ਸਿੰਘ ਬਸਰਾਓੁ,ਆਦਿ ਹਾਜਰ ਸਨ।