
ਸ੍ਰੀ ਫ਼ਤਹਿਗੜ੍ਹ ਸਾਹਿਬ, 05 ਜਨਵਰੀ (ਹਰਪ੍ਰੀਤ ਸਿੰਘ ਗੁੱਜਰਵਾਲ) : ਸ੍ਰੀ ਹਨੂੰਮਾਨ ਸੇਵਾ ਦਲ, ਸਰਹਿੰਦ ਵਲੋਂ ਅੱਜ ਸਰਵਹਿੱਤਕਾਰੀ ਵਿਦਿਆ ਮੰਦਿਰ, ਸਰਹਿੰਦ ਮੰਡੀ ਵਿਖੇ ਤੇਹਰਵੀਂ ਸ੍ਰੀ ਹਨੂੰਮਾਨ ਚਾਲੀਸਾ ਲੇਖਣ ਪ੍ਰਤੀਯੋਗਿਤਾ ਤਹਿਤ 8 ਤੋਂ 16 ਸਾਲ ਤੱਕ ਦੇ ਬੱਚਿਆਂ ਦਾ ਲਿਖਤੀ ਟੈਸਟ ਲਿਆ ਗਿਆ। ਜਿਸ ਵਿਚ ਭਾਰੀ ਗਿਣਤੀ ਵਿਚ ਬੱਚਿਆਂ ਤੇ ਉਹਨਾਂ ਦੇ ਮਾਪਿਆਂ ਨੇ ਭਾਗ ਲਿਆ। ਇਸ ਮੋਕੇ ਤੇ ਬੱਚਿਆਂ ਨੇ ਜਬਾਨੀ ਸੁੰਦਰ ਲਿਖਾਈ ਵਿਚ ਸ੍ਰੀ ਹਨੂੰਮਾਨ ਚਾਲੀਸਾ ਲਿਖਿਆ ਅਤੇ ਸ੍ਰੀ ਹਨੂੰਮਾਨ ਜੀ ਅਤੇ ਭਗਵਾਨ ਸ੍ਰੀ ਰਾਮ ਜੀ ਦੇ ਜੀਵਨ ਨਾਲ ਸਬੰਧਤ ਪ੍ਰਸ਼ਨਾਂ ਦੇ ਉੱਤਰ ਵੀ ਲਿਖੇ। ਇਸ ਮੌਕੇ ਤੇ ਬੱਚਿਆਂ ਤੇ ਉਹਨਾਂ ਦੇ ਮਾਪਿਆਂ ਵਿਚ ਭਾਰੀ ਉਤਸ਼ਾਹ ਦੇਖਿਆ ਗਿਆ। ਸ੍ਰੀ ਹਨੂੰਮਾਨ ਸੇਵਾ ਦਲ ਦੇ ਪ੍ਰਧਾਨ ਸ਼ਸ਼ੀ ਭੂਸ਼ਨ ਉੱਪਲ ਨੇ ਦੱਸਿਆ ਕਿ ਸ੍ਰੀ ਹਨੂੰਮਾਨ ਸੇਵਾ ਦਲ ਦੁਆਰਾ ਹਰ ਸਾਲ ਭਾਰਤੀ ਅਤੇ ਸਨਾਤਨੀ ਸੱਭਿਆਚਾਰ ਨਾਲ ਸਬੰਧਤ ਵਿਸ਼ਿਆਂ ਤੇ ਅਧਾਰਤ ਇਹ ਪ੍ਰੀਖਿਆ ਕਰਵਾਈ ਜਾਂਦੀ ਹੈ। ਇਸਦਾ ਉਦੇਸ਼ ਸਮਾਜ ਦੀ ਨਵੀਂ ਪੀੜ੍ਹੀ ਨੂੰ ਆਪਣੇ ਦੇਸ਼ ਦੀ ਸਭਿਅਤਾ ਅਤੇ ਸੰਸਕ੍ਰਿਤੀ ਅਤੇ ਭਗਵਾਨ ਦੇ ਨਾਮ ਨਾਲ ਜੋੜਨਾ, ਉਹਨਾਂ ਵਿਚ ਦੇਸ਼ ਭਗਤੀ ਦਾ ਸੰਚਾਰ ਕਰਨਾ ਅਤੇ ਉਹਨਾਂ ਦਾ ਚਰਿੱਤਰ ਨਿਰਮਾਣ ਕਰਨਾ ਹੈ ਤਾਂ ਜੋ ਬੱਚੇ ਭਵਿੱਖ ਵਿਚ ਜਾ ਕੇ ਦੇਸ਼ ਦੇ ਚੰਗੇ ਨਾਗਰਿਕ ਬਣ ਸਕਣ ਅਤੇ ਦੇਸ਼ ਦੀ ਸੇਵਾ ਵਿਚ ਮਹੱਤਵਪੂਰਣ ਯੋਗਦਾਨ ਪਾਉਣ। ਉਹਨਾਂ ਦੱਸਿਆ ਕਿ ਇਸ ਪ੍ਰੀਖਿਆ ਵਿਚ ਲਗਭਗ 100 ਬੱਚਿਆਂ ਨੇ ਹਿੱਸਾ ਲਿਆ ਅਤੇ ਜੋ ਵੀ ਬੱਚਾ 40 ਅੰਕ ਲੈ ਕੇ ਪ੍ਰੀਖਿਆ ਪਾਸ ਕਰੇਗਾ ਉਸਨੂੰ ਮਿਤੀ 11 ਅਤੇ 12 ਅਪ੍ਰੈਲ, 2025 ਨੂੰ ਵਿਸ਼ਵਕਰਮਾ ਹਾਲ, ਸਰਹਿੰਦ ਵਿਖੇ ਕਰਵਾਏ ਜਾ ਰਹੇ ਵਿਸ਼ਾਲ ਸ੍ਰੀ ਹਨੂੰਮਾਨ ਜਯੰਤੀ ਸਮਾਗਮ ਵਿਚ ਸਨਮਾਨਿਤ ਕੀਤਾ ਜਾਵੇਗਾ ਅਤੇ ਪਹਿਲੇ ਤਿੰਨ ਸਥਾਨ ਪ੍ਰਾਪਤ ਕਰਨ ਵਾਲੇ ਬੱਚਿਆਂ ਨੂੰ ਵਿਸ਼ੇਸ਼ ਨਗਦ ਇਨਾਮ ਵੀ ਦਿੱਤੇ ਜਾਣਗੇ। ਉਹਨਾਂ ਇਲਾਕਾ ਨਿਵਾਸੀਆਂ ਨੂੰ ਬੇਨਤੀ ਕੀਤੀ ਕਿ ਦਲ ਵਲੋਂ ਹਰ ਸਾਲ ਕਰਵਾਈ ਜਾ ਰਹੀ ਇਸ ਪ੍ਰੀਖਿਆ ਵਿਚ ਆਪਣੇ ਬੱਚਿਆਂ ਨੂੰ ਹਿੱਸਾ ਲੈਣ ਲਈ ਪ੍ਰੇਰਿਤ ਕਰਿਆ ਕਰਨ ਤਾਂ ਜੋ ਉਹਨਾਂ ਨੂੰ ਚੰਗੇ ਰਸਤੇ ਤੇ ਚੱਲਣ ਦੀ ਪ੍ਰੇਰਣਾ ਮਿਲਦੀ ਰਹੀ। ਇਸ ਮੋਕੇ ਤੇ ਸ੍ਰੀ ਹਨੂੰਮਾਨ ਸੇਵਾ ਦਲ ਦੇ ਮੈਂਬਰ ਸ੍ਰੀ ਰਣਜੀਤ ਸ਼ਰਮਾ, ਗੌਰਵ ਨਾਗਰ, ਕਮਲੇਸ਼ ਵਰਮਾ, ਪਰਦੀਪ ਸੂਦ, ਰਾਮ ਬਿਲਾਸ,ਰਾਕੇਸ਼ ਗੁਪਤਾ ਐਲ.ਆਈ.ਸੀ., ਰਿਧਮ ਸੂਦ,ਵਿਕਾਸ ਕੁਮਾਰ, ਰੋਹਿਤ ਸਰਮਾ,ਵਿਨੇ ਗੁਪਤਾ,ਕਰਣ ਉੱਪਲ,ਸਤਿੰਦਰ ਨਾਥ ਸ਼ਰਮਾ, ਦੀਪਕ ਸੂਦ, ਰਾਜੇਸ਼ ਕੋੜਾ, ਸ਼ਿਵ ਕੁਮਾਰ ਧੀਮਾਨ, ਵਿਨੀਤ ਸੂਦ,ਡਿਪਟੀ ਅਗਰਵਾਲ,ਅਰੁਣ ਜੈਨ, ਸੁਮੀਤ ਅਰੋੜਾ, ਰਾਜੀਵ ਚੁੱਘ, ਰਾਜੀਵ ਭਾਰਦਵਾਜ, ਮਹੇਸ਼ ਪੁਰੀ, ਸੰਜੀਵ ਉੱਪਲ,ਕਾਜਲ ਸੂਦ, ਸੁਚੇਤਾ ਸੂਦ,ਨਿਧੀ ਉੱਪਲ ਆਦਿ ਹਾਜਰ ਸਨ।