ਰਾਏਕੋਟ, 10 ਸਤੰਬਰ (ਰਘਵੀਰ ਸਿੰਘ ਜੱਗਾ) : ਭਾਰਤੀ ਕਿਸਾਨ ਯੂਨੀਅਨ (ਦੋਆਬਾ) ਵੱਲੋਂ ਅੱਜ ਰਾਏਕੋਟ ਵਿਖੇ ਮੀਟਿੰਗ ਕੀਤੀ ਗਈ, ਇਸ ਮੌਕੇ ਮੀਟਿੰਗ ਵਿੱਚ ਬੀਕੇਯੂ ਦੋਆਬਾ ਦੇ ਮਾਲਵਾ ਜੋਨ ਪ੍ਰਧਾਨ ਇੰਦਰਵੀਰ ਸਿੰਘ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਮੀਟਿੰਗ ਵਿੱਚ ਕਿਸਾਨਾਂ ਦੀ ਮੰਗਾਂ ਅਤੇ ਸਮੱਸਿਆਵਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੌਕੇ ਮਾਲਵਾ ਜੋਨ ਪ੍ਰਧਾਨ ਇੰਦਰਵੀਰ ਸਿੰਘ ਵੱਲੋੋਂ ਭਾਰਤੀ ਕਿਸਾਨ ਯੂਨੀਅਨ (ਦੋਆਬਾ) ਬਲਾਕ ਰਾਏਕੋਟ ਦੇ ਪ੍ਰਧਾਨ ਗੁਰਮਿੰਦਰ ਸਿੰਘ ਗੋਗੀ ਭੁੱਲਰ ਨੂੰ ਮਾਲਵਾ ਜੋਨ ਦਾ ਖਜਾਨਚੀ ਨਿਯੁਕਤ ਕੀਤਾ ਗਿਆ ਅਤੇ ਅਮਨਦੀਪ ਸ਼ਰਮਾਂ ਨੂੰ ਮਾਲਵਾ ਜੋਨ ਦਾ ਪ੍ਰੈਸ ਸਕੱਤਰ ਲਗਾਇਆ ਗਿਆ। ਇਸ ਮੌਕੇ ਪ੍ਰਧਾਨ ਇੰਦਰਵੀਰ ਸਿੰਘ ਨੇ ਕਿਹਾ ਕਿ ਭਾਰਤੀ ਕਿਸਾਨ ਯੂਨੀਅਨ (ਦੋਆਬਾ) ਪ੍ਰਧਾਨ ਮਨਜੀਤ ਸਿੰਘ ਦੀ ਅਗਵਾਈ ਹੇਠ ਕਿਸਾਨੀ ਮੰਗਾਂ ਨੂੰ ਲੈ ਕੇ ਮੋਹਰੀ ਰੋਲ ਅਦਾ ਕਰਦੀ ਆ ਰਹੀ ਹੈ। ਉਨ੍ਹਾਂ ਕਿਹਾ ਕਿ ਸੂਬੇ ਦੀ ਕਿਸਾਨੀ ਨੂੰ ਬਚਾਉਣ ਲਈ ਸਰਕਾਰ ਠੋਸ ਕਦਮ ਉਠਾਉਣੇ ਚਾਹੀਦੇ ਹਨ। ਇਸ ਮੌਕੇ ਨਵਨਿਯੁਕਤ ਮਾਲਵਾ ਜੋਨ ਦੇ ਖਜਾਨਚੀ ਗੁਰਮਿੰਦਰ ਸਿੰਘ ਗੋਗੀ ਭੁੱਲਰ ਅਤੇ ਮਾਲਵਾ ਜੋਨ ਦੇ ਪ੍ਰੈਸ ਸਕੱਤਰ ਅਮਨਦੀ ਸ਼ਰਮਾਂ ਨੇ ਕਿਹਾ ਕਿ ਜੱਥੇਬੰਦੀ ਵੱਲੋਂ ਸੌਂਪੀ ਜਿੰਮੇਵਾਰੀ ਨੂੰ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣਗੇ। ਇਸ ਮੌਕੇ ਭੁਪਿੰਦਰ ਸਿੰਘ ਗਰੇਵਾਲ, ਰਾਜਵੀਰ ਸਿੰਘ ਸਰਪੰਚ ਮੀਤ ਪ੍ਰਧਾਨ ਬਲਾਕ ਰਾਏਕੋਟ, ਲੱਖਾ ਧਾਲੀਵਾਲ ਸੀਨੀਅਰ ਮੀਤ ਪ੍ਰਧਾਨ ਬਲਾਕ ਰਾਏਕੋਟ, ਗੁਰਪ੍ਰੀਤ ਸਿੰਘ ਇਕਾਈ ਪ੍ਰਧਾਨ ਸੀਲੋਆਣੀ, ਗੁਰਲਾਲ ਸਿੰਘ ਇਕਾਈ ਪ੍ਰਧਾਨ ਪਿੰਡ ਸਲਤਾਨ ਖਾ, ਅਮਨਦੀਪ ਸਿੰਘ ਇਕਾਈ ਪ੍ਰਧਾਨ ਝੋਰੜਾ, ਦਰਸ਼ਨ ਸਿੰਘ ਇਕਾਈ ਪ੍ਰਧਾਨ ਬੱਸੀਆ, ਅਮਿੰਰਤ ਸਿੰਘ ਇਕਾਈ ਪ੍ਰਧਾਨ ਤਾਜਪੁਰ, ਗੁਰਜੀਤ ਸਿੰਘ ਇਕਾਈ ਪ੍ਰਧਾਨ ਭੈਣੀ, ਸਰਪੰਚ ਰਛਪਾਲ ਸਿੰਘ, ਜਸਵੰਤ ਸਿੰਘ ਧਾਲੀਆਂ, ਦਲਜੀਤ ਝੱਜ, ਗੁਰਸੇਵਕ ਸਿੰਘ, ਜੱਗਾ ਗਿੱਲ ਰਾਏਕੋਟ, ਸੇਵਕ ਰਾਏਕੋਟ, ਡੀਸੀ ਗਿੱਲ, ਰਾਜਦੀਪ ਸਿੰਘ ਵਿਰਕ, ਜੱਗੀ ਸੀਲੋਆਣੀ, ਪਿਰਤਾਂ ਬੱਸੀਆ, ਅਵਤਾਰ ਸਿੰਘ ਧਾਲੀਵਾਲ ,ਹਰਦੀਪ ਸਿੰਘ ਝੱਜ, ਅਮਰੀਕ ਸਿੰਘ ਭੈਣੀ ਬੜਿੰਗਾ, ਬੱਬੂ ਰਾਜੋਆਣਾ, ਕਾਲਾ ਰਾਏਕੋਟ, ਜਗਦੀਪ ਸਿੰਘ ਤਾਜਪੁਰ, ਅਮਰੀਕ ਭੈਣੀ ,ਪਿੰਦਰ ਰਾਏਕੋਟ, ਪੀਤਾ ਢੈਪਈ , ਜੋਗਾ ਬੁਰਜ ਨਕਲੀਆ ,ਜੋਗਾ ਬੁਰਜ ਆਦਿ ਵੀਰ ਹਾਜਿਰ ਸਨ।