ਰਾਏਕੋਟ (ਚਰਨਜੀਤ ਸਿੰਘ) : ਬਦੀ ’ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਤਿਉਹਾਰ ਦੁਸਹਿਰਾ 5 ਅਕਤੂਬਰ ਦਿਨ ਬੁੱਧਵਾਰ ਨੂੰ ਸਥਾਨਕ ਸ੍ਰੀ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿਖੇ ਹਰ ਸਾਲ ਦੀ ਤਰਾਂ ਧੂਮਧਾਮ ਅਤੇ ਸ਼ਰਧਾ ਨਾਲ ਮਨਾਇਆ ਜਾਵੇਗਾ। ਇਹ ਪ੍ਰਗਟਾਵਾ ਦੁਸਹਿਰਾ ਕਮੇਟੀ ਦੇ ਪ੍ਰਧਾਨ ਇੰਦਰਪਾਲ ਗੋਲਡੀ ਨੇ ਹੋਰ ਕਈ ਕਮੇਟੀ ਮੈਂਬਰਾਂ ਦੀ ਮੌਜ਼ੂਦਗੀ ’ਚ ਅੱਜ ਸਥਾਨਕ ਸਟੇਡੀਅਮ ਵਿੱਚ ਦੁਸਹਿਰਾ ਮੇਲੇ ਦੀਆਂ ਚੱਲ ਰਹੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਅੰ ਕੀਤਾ। ਪ੍ਰਧਾਨ ਗੋਲਡੀ ਅਤੇ ਸਕੱਤਰ ਮਨੋਹਰ ਲਾਲ ਲਾਡੀ ਨੇ ਦੱਸਿਆ ਕਿ ਦੁਸਹਿਰੇ ਮੇਲੇ ਸਬੰਧੀ ਤਿਆਰੀਆਂ ਲਗਪਗ ਮੁਕੰਮਲ ਹੋ ਚੁੱਕੀਆਂ ਹਨ ਅਤੇ ਰਾਵਣ , ਕੁੰਭਕਰਨ ਅਤੇ ਮੇਘਨਾਦ ਦੇ ਪੁਤਲਿਆਂ ਨੂੰ ਕਾਰੀਗਰਾਂ ਵਲੋਂ ਅੰਿਤਮ ਛੋਹਾਂ ਦਿੱਤੀਆਂ ਜਾ ਰਹੀਆਂ ਹਨ। ਉਨਾਂ ਦੱਸਿਆ ਕਿ ਇਸ ਮੌਕੇ ਕਰਵਾਏ ਜਾਣ ਵਾਸੇ ਸਮਾਗਮ ’ਚ ਹਲਕਾ ਵਿਧਾਇਕ ਹਾਕਮ ਸਿੰਘ ਠੇਕੇਦਾਰ, ਪੰਡਿਤ ਕਿ੍ਸ਼ਨ ਕੁਮਾਰ ਜੋਸ਼ੀ, ਸਮਾਜਸੇਵੀ ਹੀਰਾ ਲਾਲ ਬਾਂਸਲ, ਉੱਘੇ ਗਾਇਕ ਅਤੇ ਗੀਤਕਾਰ ਹੈਪੀ ਰਾਏਕੋਟ ਆਦਿ ਮੁੱਖ ਮਹਿਮਾਨ ਵਜ਼ੋਂ ਸ਼ਿਰਕਤ ਕਰਨਗੇ। ਇਸ ਮੌਕੇ ਮੇਲੇ ਦਾ ਉਦਘਾਟਨ ਗੁਰਦੇਵ ਸਿੰਘ ਬਾਵਾ ਅਤੇ ਵਿੱਕੀ ਡਾਲਰ ਕਰਨਗੇ। ਸਨਾਤਨ ਝੰਡੇ ਦੀ ਰਸਮ ਵਿਨੋਦ ਕੁਮਾਰ ਖੁਰਮੀ ਕਰਨਗੇ । ਉਨਾਂ ਦੱਸਿਆ ਕਿ ਸਮਾਗਮ ਦੌਰਾਨ ਵੇਟ ਲਿਫਟਰ ਸਾਗਰ ਗੁਲਾਟੀ, ਉਲੰਪਿਕ ਸ਼ਾਮਲੀ ਸ਼ਰਮਾ ਤੇ ਪ੍ਸਿੱਧ ਗਾਇਕ ਹੈਪੀ ਰਾਏਕੋਟੀ ਦਾ ਵਿਸ਼ੇਸ ਤੌਰ ਤੇ ਸਨਮਾਨ ਕੀਤਾ ਜਾਵੇਗਾ। ਇਸ ਮੌਕੇ ਕਰਵਾਏ ਜਾ ਰਹੇ ਸੱਭਿਆਚਾਰਕ ਸਮਾਗਮ ’ਚ ਪੰਜਾਬ ਦੇ ਪ੍ਰਸਿੱਧ ਗਾਇਕ ਅਤੇ ਦੋਗਾਣਾ ਜੋੜੀਆਂ ਆਪਣੀ ਆਵਾਜ਼ ਰਾਹੀਂ ਸਰੋਤਿਆਂ ਦਾ ਭਰਪੂਰ ਮਨੋਰੰਜਨ ਕਰਨਗੇ। ਜਾਇਜ਼ਾ ਲੈਣ ਮੌਕੇ ਹੋਰਨਾਂ ਤੋਂ ਇਲਾਵਾ ਸਰਪ੍ਰਸਤ ਬਲਵੰਤ ਸਿੰਘ ਜੰਟਾ, ਬਿੰਦਰਜੀਤ ਸਿੰਘ ਗਿੱਲ ਪ੍ਧਾਨ ਟਰੱਕ ਯੂਨੀਅਨ, ਚੇਅਰਮੈਨ ਗੁਰਵਿੰਦਰ ਸਿੰਘ ਤੂਰ, ਸੁਸ਼ੀਲ ਕੁਮਾਰ ਨਾਰੰਗ, ਸਰਪੰਚ ਚਰਨਜੀਤ ਸਿੰਘ ਪੱਖੋਵਾਲ, ਸੰਤੋਸ਼ ਕੁਮਾਰ ਕਾਕਾ, ਇਸ਼ੂ ਪਾਸੀ, ਗੁਰਪ੍ਰੀਤ ਸਿੰਘ ਬੱਬੀ, ਸੁਰਜੀਤ ਸਿੰਘ ਪੀ.ਏ, ਰਾਮ ਕੁਮਾਰ ਛਾਪਾ, ਪ੍ਧਾਨ ਵਰੁਣ ਗਰਗ ਗੋਪੀ, ਪ੍ਰਦੀਪ ਗੋਇਲ, ਮਾਸਟਰ ਪ੍ਰੀਤਮ ਸਿੰਘ, ਸਤੀਸ਼ ਪਰੂਥੀ, ਡਾ. ਕਮਲ ਕੌੜਾ, ਅਸ਼ੋੋਕ ਕੁਮਾਰ ਨਿਹਾਲਾ, ਪਧਾਨ ਨਰਿੰਦਰ ਕੁਮਾਰ ਡਾਵਰ, ਜਗਦੇਵ ਸਿੰਘ ਜੈਲਾ, ਸਤੀਸ ਪਰੁਥੀ, ਸਤਪਾਲ ਗੋਇਲ, ਪ੍ਰੀਤ ਰਾਏਕੋਟੀ ਆਦਿ ਹਾਜ਼ਰ ਸਨ।