ਜਿਲ੍ਹਾ ਪੁਲਿਸ ਨੇ ਨਸ਼ਿਆਂ ਖਿਲਾਫ ਵਿੱਢੀ ਸਫਲ ਮੁਹਿੰਮ, ਜਾਗਰੂਕਤਾ ਵੀ ਫੈਲਾਈ ਤੇ ਤਸਕਰ ਵੀ ਫੜੇ

ਸ੍ਰੀ ਮੁਕਤਸਰ ਸਾਹਿਬ 31 ਦਸੰਬਰ 2024 : ਸਾਲ 2024 ਦੌਰਾਨ ਜ਼ਿਲਾ ਪੁਲਿਸ ਸ੍ਰੀ ਮੁਕਤਸਰ ਸਾਹਿਬ ਨੇ ਜਿੱਥੇ ਜ਼ਿਲੇ ਦੇ ਲੋਕਾਂ ਨਾਲ ਸਾਂਝ ਪਾਈ ਉਥੇ ਹੀ ਇਸ ਵੱਲੋਂ ਨਸ਼ਿਆਂ ਖਿਲਾਫ ਵੀ ਕਾਰਗਾਰ ਮੁਹਿੰਮ ਤਹਿਤ ਅਨੇਕਾਂ ਪ੍ਰਾਪਤੀਆਂ ਕੀਤੀਆਂ ਗਈਆਂ। ਸ਼੍ਰੀ ਤੁਸ਼ਾਰ ਗੁਪਤਾ ਆਈ.ਪੀ.ਐਸ ਐਸ.ਐਸ.ਪੀ ਸ੍ਰੀ ਮੁਕਤਸਰ ਸਾਹਿਬ ਦੀ ਅਗਵਾਈ ਵਿਚ ਪੁਲਿਸ ਵੱਲੋਂ ਲੋਕਾਂ ਨਾਲ ਸਿੱਧਾ ਰਾਬਤਾ ਵਧਾਉਂਦਿਆਂ ਨਸ਼ਿਆਂ ਖਿਲਾਫ ਜਿੱਥੇ ਵੱਡੀ ਜਨ ਜਾਗ੍ਰਿਤੀ ਲਈ ਕੰਮ ਕੀਤਾ ਉਥੇ ਹੀ ਟੈ੍ਰਫਿਕ ਨਿਯਮਾਂ ਬਾਰੇ ਵੀ ਚੇਤਨਾ ਲਹਿਰ ਚਲਾਈ। ਇਸ ਕੰਮ ਲਈ ਪੁਲਿਸ ਵੱਲੋਂ ਇਕ ਵਿਸੇਸ਼ ਪੁਲਿਸ ਟੀਮ ਗਠਿਤ ਕੀਤੀ ਗਈ ਜੋ ਕਿ ਹਰ ਰੋਜ ਦਿਨ/ਰਾਤ ਸਮੇਂ ਪਿੰਡਾਂ ਅਤੇ ਸ਼ਹਿਰ ਦੇ ਵੱਖ ਵੱਖ ਵਾਰਡਾਂ ਵਿਚ ਜਾ ਕੇ ਪੋ੍ਰਜੈਕਟਰ ਰਾਹੀਂ ਜਨ ਜਾਗਰੂਕਤਾ ਦੀਆਂ ਫਿਲਮਾਂ ਵਿਖਾਉਂਦੇ ਹਨ ਅਤੇ ਲੋਕਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕਰਦੇ ਹਨ। ਸ਼੍ਰੀ ਤੁਸ਼ਾਰ ਗੁਪਤਾ  ਆਈ.ਪੀ.ਐਸ  ਨੇ ਦੱਸਿਆ ਕਿ ਇਸ ਤਰਾਂ ਲੋਕਾਂ ਨਾਲ ਪੁਲਿਸ ਦਾ ਸਿੱਧਾ ਰਾਬਤਾ ਜੁੜਦਾ ਹੈ ਅਤੇ ਲੋਕ ਪੁਲਿਸ ਨੂੰ ਆਪਣੀ ਮਦਦਗਾਰ ਸਮਝਦੇ ਹੋਏ ਪੁਲਿਸ ਨੂੰ ਨਸ਼ਾ ਤਸਕਰਾਂ ਸਬੰਧੀ ਸੂਚਨਾ ਵੀ ਦਿੰਦੇ ਹਨ ਅਤੇ ਪੁਲਿਸ ਪ੍ਰਤੀ ਲੋਕਾਂ ਦੇ ਨਜਰੀਏ ਵਿਚ ਵੀ ਬਦਲਾਅ ਆ ਰਿਹਾ ਹੈ। ਇਸੇ ਤਰਾਂ 1 ਜਨਵਰੀ 2024 ਤੋਂ ਪੂਰੇ ਸਾਲ ਤੱਕ ਪੁਲਿਸ ਦੀਆਂ ਅਲੱਗ ਅਲੱਗ ਟੀਮਾਂ ਵੱਲੋਂ 115 ਸਕੂਲ/ਕਾਲਜਾਂ, 903 ਪਿੰਡਾ/ਸ਼ਹਿਰਾਂ ਤੇ ਹੋਰ ਮਹੱਤਵਪੂਰਨ ਥਾਂਵਾਂ ਤੇ ਕੁੱਲ 1018 ਸੈਮੀਨਾਰ ਲਗਾ ਕੇ ਟੈ੍ਰਫਿਕ ਨਿਯਮਾਂ ਪ੍ਰਤੀ, ਨਸ਼ਿਆਂ ਸਬੰਧੀ ਅਤੇ ਸਾਇਬਰ ਕ੍ਰਾਈਮ ਬਾਰੇ ਜਾਗਰੂਕ ਕੀਤਾ ਗਿਆ ਇਸ ਲਹਿਰ ਵਿੱਚ ਪਿੰਡਾਂ/ਸ਼ਹਿਰਾਂ ਅਤੇ ਸਕੂਲਾਂ/ਕਾਲਜ਼ਾਂ ਦੇ ਕੁੱਲ 72260 ਲੋਕਾਂ/ਵਿਦਿਆਰਥੀਆਂ ਨੂੰ ਜਾਗਰੂਕ ਕਰ ਇਸ ਚੈਤਨਾ ਲਹਿਰ ਨਾਲ ਜੋੜਿਆ। ਦੂਜੇ ਪਾਸੇ ਪੁਲਿਸ ਵੱਲੋਂ ਨਸ਼ਿਆਂ ਦੀ ਸਪਲਾਈ ਲਾਈਨ ਤੋੜਨ ਲਈ ਵੀ ਸਾਲ 2024 ਦੌਰਾਨ ਪੂਰੀ ਚੌਕਸੀ ਰੱਖਦਿਆਂ ਐਨ.ਡੀ.ਪੀ.ਐਸ. ਐਕਟ ਤਹਿਤ ਕੁੱਲ 348 ਮਾਮਲੇ ਦਰਜ ਕੀਤੇ ਗਏ ਅਤੇ 522ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ.ਐਸ.ਪੀ. ਜੀ ਨੇ ਦੱਸਿਆ ਕਿ ਸਾਲ ਦੌਰਾਨ 19.289 ਕਿਲੋ ਅਫੀਮ, 1460.265 ਕਿਲੋ ਪੋਸਤ, 63149 ਨਸ਼ੀਲੀਆਂ ਗੋਲੀਆਂ ਅਤੇ ਕੈਪਸੂਲ, 5.861 ਕਿਲੋ ਗਾਂਜਾ, 4.317 ਕਿਲੋ ਗ੍ਰਾਮ ਹੈਰੋਇਨ, 186 ਨਸ਼ੀਲੀਆਂ ਸ਼ੀਸੀਆਂ ਬਰਾਮਦ, 14 ਗ੍ਰਾਮ ਨਸ਼ੀਲਾ ਪਾਊਡਰ, 30 ਗ੍ਰਾਮ ਸਮੈਕ ਅਤੇ 28 ਕਿਲੋ ਪੋਸਤ ਦੇ ਹਰੇ ਪੌਦੇ ਬ੍ਰਾਮਦ ਕੀਤੇ ਗਏ ਹਨ। ਇਸ ਦੇ ਨਾਲ ਹੀ ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ 2024 ਸਾਲ ਦੌਰਾਨ ਜਿਨਾਂ ਸਮਗਲਰਾਂ ਤੇ ਐਨ.ਡੀ.ਪੀ.ਐਸ ਐਕਟ ਦੇ ਕਮਰਸ਼ੀਅਲ ਕੁਆਂਟਿਟੀ ਦੇ ਮੁਕਦਮੇ ਦਰਜ ਸਨ ਅਤੇ ਉਨਾਂ 17 ਨਸ਼ਾ ਤਸਕਰਾਂ ਵੱਲੋਂ ਬਣਾਈ ਗਈ ਪ੍ਰੋਪਰਟੀ ਨੂੰ ਕੰਪਿਟੈਂਟ ਅਥਾਰਿਟੀ ਦਿੱਲੀ ਪਾਸ ਭੇਜਿਆ ਗਿਆ ਅਤੇ ਫਰੀਜ ਕਰਵਾਇਆ ਗਿਆ। ਜਿਨਾ ਦੀ ਪ੍ਰੋਪਰਟੀ ਦੀ ਕੁੱਲ 41882506 ਰੁਪਏ ਕੀਮਤ ਬਣਦੀ ਹੈ ਇਸੇ ਤਰਾਂ ਐਕਸਾਈਜ਼ ਐਕਟ ਤਹਿਤ 301 ਮਾਮਲੇ ਦਰਜ ਕਰਕੇ  306 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਇਨ੍ਹਾ ਪਾਸੋ 1769.752ਲਿਟਰ ਨਜਾਇਜ ਸ਼ਰਾਬ, 1173.750 ਲੀਟਰ ਜਾਇਜ਼ ਸ਼ਰਾਬ, 1230.88 ਕੁਇੰਟਲ ਲਾਹਣ 8 ਭੱਠੀਆ ਅਤੇ 1410.760 ਲੀਟਰ ਅੰਗਰੇਜ਼ੀ ਸ਼ਰਾਬ ਬ੍ਰਾਮਦ ਕੀਤੀ ਗਈ। ਇਸੇ ਤਰਾਂ ਟੈ੍ਰਫਿਕ ਨਿਯਮਾਂ ਦੀ ਸਖਤੀ ਨਾਲ ਪਾਲਣਾ ਯਕੀਨੀ ਬਣਾਉਣ ਲਈ ਵੀ ਪੁਲਿਸ ਨੇ ਮੁਸਤੈਦੀ ਨਾਲ ਭੁਮਿਕਾ ਨਿਭਾਈ ਕਿਉਂਕਿ ਟ੍ਰੈਫਿਕ ਨਿਯਮਾਂ ਦੀ ਅਣਦੇਖੀ ਮਨੁੱਖੀ ਜੀਵਨ ਲਈ ਵੀ ਕਈ ਵਾਰ ਵੱਡਾ ਖਤਰਾ ਬਣ ਜਾਂਦੀ ਹੈ। ਇਸ ਲਈ ਜ਼ਿਲੇ ਵਿਚ ਪੁਲਿਸ ਨੇ ਸਾਲ ਦੌਰਾਨ ਅਦਾਲਤੀ ਅਤੇ ਨਗਦ ਦੇ ਕੁੱਲ 18666 ਚਲਾਨ ਕੀਤੇ ਅਤੇ 11839850 ਰੁਪਏ ਦਾ ਜੁਰਮਾਨਾ ਕੀਤਾ ਗਿਆ। ਇਸੇ ਤਰਾਂ ਜ਼ਿਲੇ ਵਿਚ ਪੁਲਿਸ ਵਿਭਾਗ ਵੱਲੋਂ ਪਿਛਲੇ ਸਾਲ ਦੀਆਂ ਪੈਂਡਿੰਗ ਦਰਖਾਸਤਾਂ ਅਤੇ ਸਾਲ 2024 ਪੀ.ਜੀ.ਡੀ ਪੋਰਟਲ ਅਤੇ ਪੀ.ਸੀ ਦੀਆਂ ਕੁੱਲ 10241 ਸ਼ਕਾਇਤਾਂ ਤੇ ਤੁਰੰਤ ਕਾਰਵਾਈ ਕਰਦੇ ਹੋਏ 8696 ਸ਼ਿਕਾਇਤਾਂ ਦਾ ਨਿਪਟਾਰਾ ਕਰਕੇ ਲੋਕਾਂ ਨੂੰ ਇਨਸਾਫ ਦਵਾਇਆ ਗਿਆ। ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ ਮਾਨਯੋਗ ਅਦਾਲਤ ਵੱਲੋਂ ਪੀ.ਓ ਅਤੇ ਭਗੋੜੇ ਘੋਸ਼ਿਤ ਕੀਤੇ 185 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਐਸ.ਐਸ.ਪੀ  ਨੇ ਦੱਸਿਆ ਕਿ ਸਾਲ 2024 ਦੌਰਾਨ ਆਰਮਜ ਐਕਟ ਦੇ 11ਮੁਕੱਦਮੇ ਦਰਜ਼ ਕਰਕੇ 16 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾ ਪਾਸੋ 11ਪਿਸਟਲ, 2 ਰਿਵਾਲਵਰ, 01 ਰਾਈਫਲ ਅਤੇ 40 ਰੌਂਦ ਬ੍ਰਾਮਦ ਕਰਵਾਏ ਗਏ। ਇਸ ਤੋਂ ਬਿਨਾਂ  ਜੂਆ ਐਕਟ ਦੇ ਕੁੱਲ 48ਮੁੱਕਦਮੇ ਦਰਜ਼ ਕਰ ਕੇ 85 ਦੋਸ਼ੀਆਂ ਨੂੰ ਗਿਰ਼ਤਾਰ ਕੀਤਾ ਗਿਆ ਜਿਨ੍ਹਾਂ ਪਾਸੋ 838925 ਰੁਪਏ ਬ੍ਰਾਮਦ ਕੀਤੇ ਗਏ। ਇਸ ਦੇ ਨਾਲ ਹੀ ਮੋਬਾਇਲ ਗੁੰਮ ਹੋਣ ਦੀਆਂ ਪੈਂਡਿੰਗ ਦਰਖਾਸਤਾਂ ਅਤੇ ਸਾਲ 2024 ਵਿੱਚ ਨਵੀਆਂ ਆਈਆਂ ਦਰਖਾਸਤਾਂ ਤੇ ਕਾਰਵਾਈ ਕਰਦੇ ਹੋਏ ਸਾਈਬਰ ਸੈਲ ਵੱਲੋਂ 800 ਮੋਬਾਈਲ ਫੋਨ ਟਰੇਸ ਕਰਕੇ ਉਹਨਾਂ ਦੇ ਮਾਲਕਾ ਦੇ ਹਵਾਲੇ ਕੀਤੇ ਗਏ। ਇਸ ਦੇ ਨਾਲ ਹੀ ਪੁਲਿਸ ਵੱਲੋਂ ਪਿੰਡ ਮਰਾੜ ਕਲਾਂ ਨਜ਼ਦੀਕ ਹੋਏ ਅੰਨੇ ਕਤਲ ਦੀ ਲੁੱਟ ਦੀ ਵਾਰਦਾਤ ਨੂੰ 24 ਘੰਟਿਆਂ ਚ ਸੁਲਝਾਇਆ ਜਿਸ ਵਿੱਚ ਪੁੱਤਰ ਨੇ ਹੀ ਆਪਣੇ ਪਿਤਾ ਨੂੰ ਪੈਸਿਆਂ ਦੇ ਹਿਸਾਬ ਮੰਗਣ ਤੇ ਮੌਤ ਤੇ ਘਾਟ ਉਤਾਰ ਦਿੱਤਾ ਸੀ। ਪਿਸਟਲ ਦੀ ਨੋਕ ਤੇ ਲੋਕਾਂ ਨੂੰ ਡਰਾ ਧਮਕਾ ਕੇ ਖੋਹ ਕਰਨ ਵਾਲੇ ਗਰੋਹ ਦੇ 03 ਵਿਅਕਤੀਆਂ ਨੂੰ 04 ਦੇਸੀ ਪਿਸਟਲਾਂ ਅਤੇ 10 ਜਿੰਦਾ ਕਾਰਤੂਸ ਸਮੇਤ ਕਾਬੂ ਕੀਤਾ ਗਿਆ। ਕਬਾੜੀਏ ਗਰੋਹ ਦੇ 05 ਮੈਂਬਰਾਂ ਨੂੰ ਕਾਬੂ ਕੀਤਾ ਜਿਨਾਂ ਪਾਸੋਂ 07 ਮੋਬਾਈਲ ਟਾਵਰਾਂ ਦੇ ਆਰ ਆਰ ਯੂਨਿਟ, 40 ਕਿਲੋ ਮੋਬਾਇਲ ਫੋਨ ਦੀਆਂ ਸਕਰੀਨਾਂ ਤੇ ਪਾਰਟਸ ਅਤੇ ਹੁਣ ਤੱਕ 01 ਕਰੋੜ ਦੇ ਚੋਰੀ ਦਾ ਸਮਾਨ ਅੱਗੇ ਦਿੱਲੀ ਵੇਚ ਚੁੱਕੇ ਸਨ। ਪਿੰਡ ਥਾਂਦੇਵਾਲਾ ਦੇ ਮੰਗਤ ਦੀ ਕਤਲ ਦੀ ਗੁੱਥੀ 12 ਘੰਟਿਆਂ ਅੰਦਰ ਸੁਲਝਾਈ ਤੇ ਤਿੰਨ ਦੋਸ਼ੀਆਂ ਨੂੰ ਕਾਬੂ ਕੀਤਾ ਨਾਲ ਹੀ ਸੀ.ਆਈ.ਏ ਸਟਾਫ ਦੇ ਅਫਸਰ ਬਣ ਕੇ ਫਿਰੋਤੀ ਮੰਗਣ ਵਾਲੇ ਪੰਜ ਵਿਅਕਤੀਆਂ ਨੂੰ ਕਾਬੂ ਕਰਨ ਵਿੱਚ ਸਫਲਤਾ  ਕੀਤੀ ਹੈ। ਸ੍ਰੀ ਤੁਸ਼ਾਰ ਗੁਪਤਾ ਆਈ.ਪੀ.ਐਸ.ਨੇ ਜ਼ਿਲਾ ਵਾਸੀਆਂ ਨੂੰ ਨਵੇਂ ਸਾਲ ਦੀਆਂ ਸੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਪੁਲਿਸ ਹਮੇਸ਼ਾ ਲੋਕਾਂ ਦੀ ਮੱਦਦ ਲਈ ਹਾਜ਼ਰ ਰਹੇਗੀ ਅਤੇ ਨਵਾਂ ਸਾਲ ਲੋਕਾਂ ਨਾਲ ਸਿੱਧਾ ਸਾਂਝ ਪਾਉਦਿਆਂ ਉਨ੍ਹਾ ਦੇ ਹਰ ਮੁਸ਼ਕਲਾਂ ਦੇ ਸਮੇਂ ਹਮੇਸ਼ਾ ਨਾਲ ਰਹੇਗੀ।