ਮਾਨਸਾ ਵਿੱਚ ਕਿਸਾਨਾਂ ਅਤੇ ਪੁਲੀਸ ਵਿਚਾਲੇ ਹੋਈ ਝੜਪ, ਕਈ ਪੁਲੀਸ ਮੁਲਾਜ਼ਮ ਅਤੇ ਕਿਸਾਨ ਹੋਏ ਜ਼ਖ਼ਮੀ

ਮਾਨਸਾ, 5 ਦਸੰਬਰ 2024 : ਗੁਜਰਾਤ ਗੈਸ ਪਾਈਪ ਲਾਈਨ ਦਾ ਵਿਰੋਧ ਕਰਨ ਲਈ ਬਠਿੰਡਾ ਜਾ ਰਹੇ ਭਾਰਤੀ ਕਿਸਾਨ ਯੂਨੀਅਨ (ਬੀਕੇਯੂ) ਉਗਰਾਹਾਂ ਦੇ ਕਿਸਾਨਾਂ ਅਤੇ ਪੁਲੀਸ ਵਿਚਾਲੇ ਝੜਪ ਹੋ ਗਈ। ਜਦੋਂ ਪ੍ਰਧਾਨ ਜਸਵਿੰਦਰ ਬਰਾਸ ਦੀ ਅਗਵਾਈ ਹੇਠ ਬੀਕੇਯੂ ਉਗਰਾਹਾਂ ਦੇ ਕਰੀਬ 300 ਮੈਂਬਰਾਂ ਨੇ 50 ਵਾਹਨਾਂ ਦੇ ਕਾਫ਼ਲੇ ਵਿੱਚ ਮਾਨਸਾ ਵਿੱਚੋਂ ਲੰਘਣ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਵੱਲੋਂ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਵਿਵਾਦ ਵਧ ਗਿਆ ਕਿ ਪੁਲੀਸ ਨੂੰ ਕਿਸਾਨਾਂ 'ਤੇ ਲਾਠੀਚਾਰਜ ਕਰਨਾ ਸ਼ੁਰੂ ਕਰ ਦਿੱਤਾ, ਜਿਸ ਤੋਂ ਬਾਅਦ ਕਿਸਾਨਾਂ ਨੇ ਵੀ ਪੁਲਿਸ ਤੇ ਹਮਲਾ ਕਰ ਦਿੱਤਾ। ਝੜਪ ਦੌਰਾਨ ਕਈ ਪੁਲੀਸ ਅਧਿਕਾਰੀ ਅਤੇ ਕਿਸਾਨ ਜ਼ਖ਼ਮੀ ਹੋਏ ਹਨ। ਪੁਲੀਸ ਅਨੁਸਾਰ ਉਨ੍ਹਾਂ ਦੀਆਂ ਕਈ ਗੱਡੀਆਂ ਦੀ ਭੰਨਤੋੜ ਕੀਤੀ ਗਈ। ਜਾਣਕਾਰੀ ਅਨੁਸਾਰ ਸੰਗਰੂਰ ਜ਼ਿਲ੍ਹੇ ਦੇ ਕਿਸਾਨ ਅੱਜ ਤੜਕੇ 3:00 ਵਜੇ ਬਠਿੰਡਾ ਦੇ ਪਿੰਡ ਲੇਲੇਆਣਾ ਵਿਖੇ ਗੁਜਰਾਤ ਗੈਸ ਪਾਈਪ ਲਾਈਨ ਦਾ ਵਿਰੋਧ ਕਰਨ ਜਾ ਰਹੇ ਸਨ। ਕਿਸਾਨਾਂ ਅਤੇ ਪੁਲੀਸ ਵਿਚਾਲੇ ਹੋਈ ਝੜਪ ਵਿੱਚ ਭੀਖੀ ਦੇ ਐਸਐਚਓ, ਥਾਣਾ ਸਿਟੀ ਤੋਂ ਮਾਨਸਾ, ਬੁਢਲਾਡਾ ਅਤੇ ਮਾਨਸਾ ਸਦਰ ਦੇ ਐਸਐਚਓ ਜ਼ਖ਼ਮੀ ਹੋ ਗਏ ਹਨ। ਉਸ ਦੇ ਨਾਲ ਕਈ ਪੁਲਿਸ ਮੁਲਾਜ਼ਮਾਂ ਨੂੰ ਵੀ ਸੱਟਾਂ ਲੱਗੀਆਂ ਹਨ। ਕੁਝ ਕਿਸਾਨਾਂ ਦੇ ਜ਼ਖਮੀ ਹੋਣ ਦੀ ਵੀ ਖਬਰ ਹੈ, ਜਿਨ੍ਹਾਂ ਨੂੰ ਮਾਨਸਾ ਦੇ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਪੁਲਿਸ ਵੱਲੋਂ ਰੋਕੇ ਜਾਣ ਅਤੇ ਲਾਠੀਚਾਰਜ ਤੋਂ ਭੜਕੇ ਕਿਸਾਨਾਂ ਨੇ ਪੁਲਿਸ ਦੀਆਂ ਗੱਡੀਆਂ ਦੀ ਭੰਨਤੋੜ ਕੀਤੀ। ਇੱਥੇ ਕਈ ਵਾਹਨਾਂ ਦੀ ਭੰਨ-ਤੋੜ ਕੀਤੀ ਗਈ ਹੈ। ਸਥਿਤੀ ਕਾਬੂ ਹੇਠ ਹੈ ਪਰ ਫਿਲਹਾਲ ਕੋਈ ਵੀ ਪੁਲੀਸ ਅਧਿਕਾਰੀ ਜਾਂ ਕਿਸਾਨ ਆਗੂ ਘਟਨਾ ਸਬੰਧੀ ਜਾਣਕਾਰੀ ਦੇਣ ਲਈ ਅੱਗੇ ਨਹੀਂ ਆਇਆ। ਐਸਐਸਪੀ ਨੇ ਅੱਗੇ ਕਿਹਾ, “ਅਸੀਂ ਮਾਮਲੇ ਦੀ ਜਾਂਚ ਕਰ ਰਹੇ ਹਾਂ ਅਤੇ ਕਾਨੂੰਨ ਅਨੁਸਾਰ ਐਫਆਈਆਰ ਦਰਜ ਕਰਾਂਗੇ। ਕਿਸਾਨਾਂ ਨੇ ਪੁਲੀਸ ’ਤੇ ਉਨ੍ਹਾਂ ਦੇ ਕਾਫ਼ਲੇ ਨੂੰ ਬਠਿੰਡਾ ਪਹੁੰਚਣ ਤੋਂ ਰੋਕਣ ਲਈ ਲਾਠੀਚਾਰਜ ਕਰਨ ਦਾ ਦੋਸ਼ ਲਾਇਆ। ਹਾਲਾਂਕਿ, ਐਸਐਸਪੀ ਮੀਨਾ ਨੇ ਦਾਅਵਿਆਂ ਦਾ ਖੰਡਨ ਕਰਦਿਆਂ ਕਿਹਾ, “ਸਾਡੇ ਅਧਿਕਾਰੀ ਸਿਰਫ ਉਨ੍ਹਾਂ ਦੀ ਮੰਜ਼ਿਲ ਬਾਰੇ ਪੁੱਛ ਰਹੇ ਸਨ। ਕਿਸਾਨ ਕੁਝ ਵਾਹਨ ਰਾਮਦਿੱਤੇਵਾਲਾ ਵਿਖੇ ਛੱਡ ਕੇ ਅੱਗੇ ਚੱਲ ਪਏ। ਕਿਸੇ ਨੂੰ ਵੀ ਹਿਰਾਸਤ ਵਿੱਚ ਨਹੀਂ ਲਿਆ ਗਿਆ ਹੈ।”