ਰਾਜਪੁਰਾ : ਨੇੜਲੇ ਪਿੰਡ ਪਿਲਖਣੀ ਵਿਖੇ ਓ.ਬੀ.ਸੀ ਸੰਮੇਲਨ, ਪੰਜਾਬ ਭਾਜਪਾ ਓ.ਬੀ.ਸੀ ਜ਼ਿਲ੍ਹਾ ਪ੍ਰਧਾਨ ਜਰਨੈਲ ਸਿੰਘ ਕੰਬੋਜ਼ ਦੀ ਅਗਵਾਈ ਵਿੱਚ ਸੇਵਾ ਪੰਦਰਵਾੜੇ ਦੇ ਰੂਪ `ਚ ਮਨਾਇਆ ਗਿਆ। ਜਿਸ ਵਿੱਚ ਵਿਸ਼ੇਸ਼ ਤੌਰ `ਤੇ ਭਾਜਪਾ ਦੇ ਹਲਕਾ ਕੁਰਕਸ਼ੇਤਰ ਤੋਂ ਲੋਕ ਸਭਾ ਮੈਂਬਰ ਨਾਇਬ ਸੈਣੀ, ਭਾਜਪਾ ਓ.ਬੀ.ਸੀ ਮੋਰਚਾ ਪ੍ਰਧਾਨ ਰਜਿੰਦਰ ਬਿੱਟਾ, ਭਾਜਪਾ ਹਲਕਾ ਰਾਜਪੁਰਾ ਇੰਚਾਰਜ਼ ਜਗਦੀਸ ਜੱਗਾ, ਭਾਜਪਾ ਜ਼ਿਲ੍ਹਾ ਪਟਿਆਲਾ ਦੇ ਪ੍ਰਧਾਨ ਵਿਕਾਸ ਸ਼ਰਮਾ, ਓ.ਬੀ.ਸੀ ਮੋਰਚਾ ਸ਼ੋਸ਼ਲ ਮੀਡੀਆ ਪੰਜਾਬ ਇੰਚਾਰਜ਼ ਅਵਤਾਰ ਸਿੰਘ ਸਮੇਤ ਹੋਰਨਾ ਨੇ ਸ਼ਿਰਕਤ ਕੀਤੀ ਤੇ ਉਨ੍ਹਾਂ ਵੱਲੋਂ ਰਾਸ਼ਟਰ ਪਿਤਾ ਮਹਾਤਮਾ ਗਾਧੀ ਤੇ ਦੇਸ਼ ਦੇ ਦੂਜੇ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸ਼ਤਰੀ ਦੀ ਫੋਟੋ ਅੱਗੇ ਫੁੱਲ ਅਰਪਿਤ ਕਰਕੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ।ਇਸ ਮੌਕੇ ਇਕੱਠ ਦੌਰਾਨ ਐਮ.ਪੀ ਨਾਇਬ ਸੈਣੀ ਨੇ ੳਬੀਸੀ ਸਮਾਜ ਨੂੰ ਭਾਜਪਾ ਨਾਲ ਜੁੜਨ ਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਲੋਕ ਭਲਾਈ ਸਕੀਮਾ ਬਾਰੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਪੰਜਾਬ ਸੂਬੇ ਅੰਦਰ `ਆਪ` ਸਰਕਾਰ ਲੋਕਾਂ ਨਾਲ ਝੂਠੇ ਲਾਰੇ ਲਗਾ ਕੇ ਸੱਤਾ `ਚ ਆਈ ਹੈ ਤੇ ਹੁਣ 18 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ ਨਾਲ ਪ੍ਰਤੀ ਮਹੀਨਾ 1-1 ਹਜਾਰ ਰੁਪਏ ਦੇ ਕੀਤੇ ਵਾਅਦੇ ਨੂੰ ਵੀ ਪੂਰਾ ਨਹੀ ਕਰ ਰਹੀ। ਇਸ ਤਰ੍ਹਾਂ `ਆਪ` ਸਰਕਾਰ ਨੇ ਵਿਧਾਨ ਸਭਾ ਦਾ ਨਿਰਅਧਾਰ ਸ਼ੈਸ਼ਨ ਬੁਲਾ ਕੇ ਜਿਥੇ ਪੰਜਾਬ ਦੇ ਰਾਜਪਾਲ ਦੀ ਤੋਹੀਨ ਕੀਤੀ ਹੈ ਉਥੇ ਸੰਵਿਧਾਨ ਦੇ ਨਿਰਮਾਤਾ ਡਾ: ਅੰਡੇਦਕਰ ਦੇ ਸੰਵਿਧਾਨ ਨੂੰ ਵੀ ਨਹੀ ਮੰਨ ਰਹੇ ਜਦ ਕਿ ਹਰੇਕ ਸਰਕਾਰੀ ਦਫਤਰਾਂ ਵਿੱਚ ਡਾ: ਅੰਬੇਡਕਰ ਅਤੇ ਸ਼ਹੀਦ ਭਗਤ ਸਿੰਘ ਦੀਆਂ ਫੋਟੋਆਂ ਲਗਾਈਆਂ ਹੋਈਆਂ ਹਨ।ਪ੍ਰੋਗਰਾਮ ਦੇ ਅਖੀਰ ਜ਼ਿਲ੍ਹਾ ਪ੍ਰਧਾਨ ਵਿਕਾਸ ਸ਼ਰਮਾ ਤੇ ਓ.ਬੀ.ਸੀ ਮੋਰਚਾ ਪ੍ਰਧਾਨ ਜਰਨੈਲ ਸਿੰਘ ਹੈਪੀ ਵੱਲੋਂ ਲੋਕ ਸਭਾ ਮੈਂਬਰ ਨਾਇਬ ਸੈਣੀ, ਪੰਜਾਬ ਪ੍ਰਧਾਨ ਬਿੱਟਾ ਤੇ ਉਨ੍ਹਾਂ ਦੀ ਟੀਮ ਦਾ ਸਿਰੋਪਾਓ ਪਾ ਕੇ ਸਨਮਾਨ ਕੀਤਾ ਗਿਆ। ਇਸ ਮੌਕੇ ਭਾਜਪਾ ਆਗੂ ਪ੍ਰਦੀਪ ਨੰਦਾ, ਡਾ: ਨੰਦ ਲਾਲ, ਗੋਲਡੀ ਬਠੋਣੀਆ, ਡਾ: ਸੰਜੀਵ ਚੌਧਰੀ, ਐਡਵੋਕੇਟ ਬਲਵਿੰਦਰ ਚਹਿਲ, ਰਵਿਦਰ ਵੈਸ਼ਨਵ, ਰਾਮ ਸਿੰਘ ਧੀਮਾਨ, ਮੰਡਲ ਪ੍ਰਧਾਨ ਨਰੇਸ਼ ਧੀਮਾਨ, ਵਿਸ਼ੂ ਸ਼ਰਮਾ, ਸੋਨੂ ਸੁਧੀਰ ਖੰਨਾ, ਮਨਦੀਪ ਕੌਰ ਸੈਣੀ, ਅਨਿਲ ਤਲਵਾੜ, ਆਸਾ ਸਹਿਜੜਾ, ਸੁਰਿੰਦਰ ਕੌਰ ਸਮੇਤ ਹੋਰ ਹਾਜਰ ਸਨ।