ਗਿੱਦੜਬਾਹਾ, 10 ਨਵੰਬਰ 2024 : ਬੀਤੇ ਦਿਨ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਵੱਲੋਂ ਕਿਸਾਨਾਂ ਨੂੰ ਤਾਲਿਬਾਨ ਕਹਿਣਾ ਤੇ ਉਨ੍ਹਾਂ ਦੀ ਜਾਂਚ ਕਰਵਾਉਣਾ ਲਈ ਕਹਿ ਕੇ ਡਰਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕੀਤਾ ਹੈ, ਉਨ੍ਹਾਂ ਸ਼ੋਸ਼ਲ ਮੀਡੀਆ ਤੇ ਪੋਸਟ ਸ਼ੇਅਰ ਕਰਦਿਆਂ ਲਿਖਿਆ ਕਿ ਰਵਨੀਤ ਬਿੱਟੂ ਨੇ ਆਪਣੀਆਂ ਰਾਜਨੀਤਕ ਵਫਾਦਾਰੀਆਂ ਬਦਲਣ ਤੋਂ ਬਾਅਦ ਜੋ ਰੁਖ ਅਪਣਾਇਆ ਹੈ, ਉਹ ਦੇਖ ਕੇ ਹੈਰਾਨੀ ਹੁੰਦੀ ਹੈ। ਪਹਿਲਾਂ ਉਹ ਭਾਜਪਾ ਦੇ ਖਿਲਾਫ਼ ਆਵਾਜ਼ ਬੁਲੰਦ ਕਰਦੇ ਸਨ, ਪਰ ਹੁਣ ਕਿਸਾਨਾਂ ਨੂੰ “ਤਾਲਿਬਾਨ” ਕਹਿ ਕੇ ਤੇ ਉਨ੍ਹਾਂ ਨੂੰ ਜਾਂਚ ਨਾਲ ਡਰਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਇਹ ਸਭ ਕੁਝ ਕਿਸ ਲਈ? ਉੱਚ ਅਹੁਦਿਆਂ ਦੀ ਚਾਹਤ ਵਿੱਚ ਹਾਈਕਮਾਂਡ ਨੂੰ ਖੁਸ਼ ਕਰਨ ਲਈ? ਇਹ ਪੰਜਾਬ ਦੇ ਕਿਸਾਨਾਂ ਨਾਲ ਸਰਾਸਰ ਧੋਖਾ ਹੈ। ਕਿਸਾਨ ਸਨਮਾਨ ਅਤੇ ਸਹਿਯੋਗ ਦੇ ਹੱਕਦਾਰ ਹਨ, ਡਰਾਬਿਆਂ ਦੇ ਨਹੀਂ। ਇਕ ਸੱਚੇ ਲੋਕਤੰਤਰ ਵਿੱਚ ਨੇਤਾ ਆਵਾਜ਼ਾਂ ਨੂੰ ਉਠਾ ਕੇ ਹੱਕ ਦਿਵਾਉਂਦੇ ਹਨ, ਨਾ ਕਿ ਉਨ੍ਹਾਂ ਨੂੰ ਚੁੱਪ ਕਰਾਉਂਦੇ ਹਨ। ਰਵਨੀਤ ਬਿੱਟੂ ਜੀ, ਆਪਣੀ ਇਮਾਨਦਾਰੀ ਨੂੰ ਨਿੱਜੀ ਫਾਇਦੇ ਲਈ ਦਾਅ ’ਤੇ ਲਗਾਉਣ ਲਈ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ!