ਭਾਈ ਨੂਰਾ ਮਾਹੀ ਸੇਵਾ ਸੁਸਾਇਟੀ ਰਾਏਕੋਟ ਵਲੋਂ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ  ਗੁਰਮਤਿ ਸਾਹਿਤ ਦਾ ਮੁਫ਼ਤ ਲੰਗਰ ਲਗਾਇਆ ਗਿਆ 

ਸ੍ਰੀ ਫ਼ਤਹਿਗੜ੍ਹ ਸਾਹਿਬ, 30 ਦਸੰਬਰ 2024, (ਹਰਪ੍ਰੀਤ ਸਿੰਘ ਗੁੱਜਰਵਾਲ) : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼ਹੀਦਾਂ ਦੀ ਧਰਤੀ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਹਿਬਜ਼ਾਦਿਆਂ ,ਬਾਬਾ ਜੋਰਾਵਰ ਸਿੰਘ ਜੀ, ਬਾਬਾ  ਫ਼ਤਹਿ ਸਿੰਘ ਜੀ, ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਸਲਾਨਾ ਸ਼ਹੀਦੀ ਸਭਾ ਤੋਂ ਬਾਅਦ ਵਿੱਚ ਭਾਈ ਨੂਰਾ ਮਾਹੀ ਸੇਵਾ ਸੁਸਾਇਟੀ ਰਾਏਕੋਟ ਵਲੋਂ ਗੁਰਦੁਆਰਾ ਸ਼੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਸਵਾ ਦੋ ਲੱਖ ਦਾ ਗੁਰਮਤਿ ਸਾਹਿਤ ਦਾ ਮੁਫ਼ਤ ਲੰਗਰ ਲਗਾਇਆ ਗਿਆ। ਜਿਸ ਵਿੱਚ ਸੰਗਤਾਂ ਵੱਲੋਂ ਭਰਪੂਰ ਹੁੰਗਾਰਾ ਮਿਲਿਆ। ਇਸ ਵਿੱਚ ਸਰਪ੍ਰਸਤ ਕਰਵਿੰਦਰ ਸਿੰਘ,ਪ੍ਰਧਾਨ ਉਲਵਿੰਦੇਰ ਸਿੰਘ, ਮੀਤ ਪ੍ਰਧਾਨ ਇਸ਼ੂ ਪਾਸੀ, ਮੀਡੀਆ ਸਕੱਤਰ ਐਡਵੋਕੇਟ ਨਵੀਨ ਗੋਇਲ, ਮੈਂਬਰ ਹਰਜੀਤ ਸਿੰਘ ਸਰਾਂ, ਮੈਂਬਰ ਰਾਜਪਾਲ ਸਿੰਘ ਬਰਮੀ, ਟੈਕਸੀ ਯੂਨੀਅਨ ਦੇ ਪ੍ਰਧਾਨ ਹਰਵਿੰਦਰ ਸਿੰਘ ਬਿੱਟੂ ਜੀ ਸ਼ਾਮਲ ਸਨ। ਇਸ ਮੌਕੇ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਦੇ ਮੈਨੇਜਰ ਗੁਰਦੀਪ ਸਿੰਘ ਕੰਗ ਵੱਲੋਂ ਨੂਰਾਂ ਮਾਹੀ ਸੇਵਾ ਸੁਸਾਇਟੀ ਰਾਏਕੋਟ ਦੇ ਸਮੂਹ ਮੈਂਬਰਾਂ ਦਾ ਧੰਨਵਾਦ ਕੀਤਾ ਉਨ੍ਹਾਂ ਕਿਹਾ ਕਿ ਇਹ ਸੰਸਥਾ ਦਾ ਚੰਗਾ ਉਪਰਾਲਾ ਹੈ ਸਹਿਤ ਵੰਡਣਾ ਚਾਹੀਦਾ ਹੈ ਬੱਚਿਆਂ ਨੂੰ ਜੁੜਨਾ ਚਾਹੀਦਾ ਹੈ। ਨੌਜਵਾਨ ਪੀੜੀ ਨੂੰ ਕਿਤਾਬਾਂ ਵੱਲ ਆਪਣਾ ਰੁਝਾਨ ਲੈ ਕੇ ਜਾਣਾ ਚਾਹੀਦਾ l ਮੈਨੇਜਰ ਗੁਰਦੀਪ ਸਿੰਘ ਕੰਗ ਵੱਲੋਂ ਕਿਹਾ ਕਿ ਅੱਜ ਦੇ ਯੁੱਗ ਵਿਚ ਨੌਜਵਾਨਾਂ ਦਾ ਰੁਝਾਨ ਪੜਨ ਦੀ ਬਜਾਏ ਮੌਬਾਇਲ ਫੋਨਾਂ ਵਿੱਚ ਜ਼ਿਆਦਾ ਰਹਿੰਦਾ ਹੈ ਜੋਂ ਕਿ ਸ਼ਰੀਰ ਦੇ ਨਾਲ ਨਾਲ ਦਿਮਾਗ ਤੇ ਵੀ ਅਸਰ ਪਾਉਂਦਾ ਹੈ ਤੇ ਸਮਾਂ ਵੀ ਖਰਾਬ ਕਰਦਾ ਹੈ l