ਬਾਲ ਵਿਕਾਸ ਅਤੇ ਇਸਤਰੀ ਵਿਭਾਗ ਵੱਲੋਂ ਵੱਖ ਵੱਖ ਪਿੰਡਾਂ ਵਿੱਚ ਆਧਾਰ ਕਾਰਡ ਬਣਾਉਣ ਦੇ ਕੈਂਪ ਲਗਾਏ -ਸੀਡੀਪੀਓ

  
ਲੁਧਿਆਣਾ (ਜੱਗਾ ਚੋਪੜਾ ) : ਮਾਣਯੋਗ ਡਿਪਟੀ ਕਮਿਸ਼ਨਰ ਲੁਧਿਆਣਾ ਸ਼ਰੂਤੀ ਮਲਿਕ ਜੀ ਦੇ ਹੁਕਮਾਂ ਦੀ ਪਾਲਣਾ ਹਿਤ ਅਤੇ ਜਿਲਾ ਪ੍ਰੋਗਰਾਮ ਅਫਸਰ, ਲੁਧਿਆਣਾ ਸ.ਗੁਲਬਹਾਰ ਸਿੰਘ ਜੀ ਦੀ ਯੋਗ ਅਗਵਾਈ ਵਿੱਚ ਮਹੀਨਾ ਸਤੰਬਰ 2022 ਤੇ ਬਲਾਕ ਸੁਧਾਰ ਅਤੇ ਰਾਏਕੋਟ ਦੇ ਪਿੰਡਾ ਵਿਚ ਅਧਾਰ ਕਾਰਡ ਬਣਾਉਣ ਲਈ ਕੈਂਪ ਲਗਾਏ ਜਾ ਰਹੇ ਹਨ ਇਨਾਂ ਕੈਂਪਾ ਵਿਚ ਅਧਾਰ ਕਾਰਡ ਦੀ ਨਵੀਂ ਇਨਰੋਲਮੈਂਟ ਦੇ ਨਾਲ ਨਾਲ ਪਿਛਲੇ 10 ਤੋਂ ਜਿਨਾਂ ਦੇ ਅਧਾਰ ਕਾਰਡ ਬਣੇ ਹਨ ਉਨਾ ਦੀ ਅਪਡੇਸ਼ਨ ਦਾ ਕੰਮ ਵੀ ਕੀਤਾ ਜਾ ਰਿਹਾ ਹੈ । ਇਹ ਕੈਂਪ ਪਿੰਡਾਂ ਵਿਚ ਜੁਰਹੇ ਆਂਗਨਵਾੜੀ ਸੈਂਟਰਾਂ ਵਿਚ ਲਗਾਏ ਜਾ ਰਹੇ ਹਨ ਅਤੇ ਇਸ ਦੇ ਲਈ ਵਧੇਰੇ ਜਾਣਕਾਰੀ ਲਈ ਪਿੰਡਾਂ ਦੇ ਆਂਗਣਵਾੜੀ ਵਰਕਰ ਨਾਲ ਤਾਲਮੇਲ ਕੀਤਾ ਜਾ ਸਕਦਾ ਹੈ ਅਧਾਰ ਕਾਰਡ ਬਣਾਉਣ ਲਈ ਸਬੂਤ ਵਜੋਂ ਜਨਮ ਸਰਟੀਫਿਕੇਟ ਪਤੇ ਦਾ ਸਬੂਤ 0-5 ਸਾਲ ਦੇ ਬੱਚਿਆ ਦੇ ਅਧਾਰ ਕਾਰਡ ਲਈ ਮਾਂ ਬਾਪ ਦੇ ਅਧਾਰ ਕਾਰਡ ਦੀ ਕਾਪੀ ਲੈ ਕੇ ਨਿਸ਼ਚਿਤ ਮਿਤੀ ਵਾਲੇ ਦਿਨ ਕੈਂਪ ਵਿਚ ਪਹੁੰਚ ਕੇ ਅਧਾਰ ਲਈ ਇਨਲ ਹੋਣ ਲਈ ਅਪਲਾਈ ਕਰਨ ਲਈ ਪਹੁੰਚਿਆ ਜਾਵੇ, ਕਿਉਂਕਿ ਅਧਾਰ ਕਾਰਡ ਬਣਨ ਤੇ ਵੱਖ ਵੱਖ ਸਰਕਾਰੀ ਸਕੀਮਾਂ ਦਾ ਲਾਭ ਬੱਚਿਆ ਦੇ ਸਕੂਲ ਵਿਚ ਦਾਖਲਾ ਤੇ ਵਜੀਫਾ ਦਾ ਲਾਭ ਬੈਂਕ ਵਿਚ ਖਾਤਾ ਵਨ ਨੇਸ਼ਨ ਵਨ ਰਾਸ਼ਨ ਕਾਰਡ ਯੋਜਨਾ ਤਹਿਤ ਰਾਸ਼ਣ ਲੈਣ ਗੁੰਮਸ਼ੁਦਾ ਲੋਕਾਂ ਨੂੰ ਪਰਿਵਾਰਾ ਨਾਲ ਮਿਲਾਉਣਾ ਸੰਭਵ ਹੋ ਜਾਂਦਾ ਹੈ ।ਅਧਾਰ ਕਾਰਡ ਬਣਨ ਨਾਲ ਲਾਭਪਾਤਰੀਆਂ ਨੂੰ 800 ਤੋਂ ਅਧਿਕ ਸਰਕਾਰੀ ਯੋਜਨਾਵਾਂ ਦਾ ਲਾਭ ਮਿਲ ਰਿਹਾ ਹੈ । ਬੁਲਾਕ ਸੁਧਾਰ ਦੋ ਮਹੀਨਾ ਅਕਤੂਬਰ ਵਿਚ ਅਕਤੂਬਰ ਖੰਡੂਰ, 3 ਅਕਤੂਬਰ ਹਿੱਸੋਵਾਲ .4 ਅਕਤੂਬਰ ਜਗਪੁਰ 26 ਅਕਤੂਬਰ ਰੁੜਕਾ ਕਲਾਂ 7 ਅਕਤੂਬਰ ਭੂਗਲ, 8 ਅਕਤੂਬਰ ਰਕਬਾ 10 ਅਕਤੂਬਰ ਰਾਜੋਆਣਾ ਕਲਾ ਅਕਤੂਬਰ ਦੂਜਾ, 12 ਅਕਤੂਬਰ ਰੱਤੋਵਾਲ, 14 ਅਕਤੂਬਰ ਹੇਰਾ,15 ਅਕਤੂਬਰ ਐਤੀਆਣਾ ਵਿਚ ਇਹ ਕੈਂਪ ਸਵੇਰੇ 9 ਵਜੇ ਤੋਂ ਲੱਗਣਗੇ । ਇਹ ਜਾਣਕਾਰੀ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਤਹਿਤ ਬਾਲ ਵਿਕਾਸ ਪ੍ਰੋਜੈਕਟ ਅਫਸਰ ਸੁਧਾਰ ਸ੍ਰੀਮਤੀ ਰਵਿੰਦਰਪਾਲ ਕੌਰ ਵੱਲੋਂ ਸਾਂਝੀ ਕੀਤੀ ਗਈ