ਆਜ਼ਾਦ ਸਪੋਰਟਸ ਕਲੱਬ ਨੇ ਅੱਖਾਂ ਦਾ 28ਵਾਂ ਮੁਫਤ ਆਪਰੇਸ਼ਨ ਕੈਂਪ ਲਗਾਇਆ 

ਬਰਨਾਲਾ, 10 ਮਾਰਚ 2025 : ਆਜ਼ਾਦ ਸਪੋਰਟਸ ਕਲੱਬ ਚੀਮਾ ਵੱਲੋਂ ਅੱਖਾਂ ਦਾ 28ਵਾਂ ਮੁਫਤ ਆਪਰੇਸ਼ਨ ਕੈਂਪ ਪਿੰਡ ਦੇ ਵੱਡਾ ਗੁਰਦੁਆਰਾ ਸਾਹਿਬ ਵਿਖੇ ਪ੍ਰਿੰਸੀਪਲ ਜਨਕ ਰਾਜ ਸ਼ਰਮਾ ਦੀ ਸਰਪ੍ਰਸਤੀ ਵਿੱਚ ਲਗਾਇਆ ਗਿਆ। ਇਸ ਕੈਂਪ ਦਾ ਉਦਘਾਟਨ ਬਰਨਾਲਾ ਦੇ ਹਲਕਾ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਵੱਲੋਂ ਰਿਬਨ ਕੱਟ ਕੇ ਕੀਤਾ ਗਿਆ। ਇਸ ਮੌਕੇ ਆਦੇਸ਼ ਹਸਪਤਾਲ ਬਠਿੰਡਾ ਤੋਂ ਡਾਕਟਰ ਰਾਜਵਿੰਦਰ ਕੌਰ ਭੱਠਲ ਦੀ ਅਗਵਾਈ ਵਿੱਚ ਪਹੁੰਚੀ ਟੀਮ ਨੇ ਮਰੀਜ਼ਾਂ ਦੀਆਂ ਅੱਖਾਂ ਦਾ ਚੈੱਕਅੱਪ ਕੀਤਾ। ਇਸ ਮੌਕੇ ਕਲੱਬ ਦੇ ਪ੍ਰਧਾਨ ਜੀਵਨ ਸਿੰਘ ਧਾਲੀਵਾਲ, ਵਿੱਤ ਸਕੱਤਰ ਲਖਵਿੰਦਰ ਸਿੰਘ ਸੀਰਾ, ਗੁਰਮੇਲ ਸਿੰਘ ਗੇਲਾ, ਡਾਕਟਰ ਕਰਮਜੀਤ ਸਿੰਘ ਬੱਬੂ ਵੜੈਚ ਅਤੇ ਕਰਮਜੀਤ ਸਿੰਘ ਜੀਤਾ ਗਾਂਧੀਕਾ ਨੇ ਦੱਸਿਆ ਕਿ ਕੈਂਪ ਦੌਰਾਨ 625 ਦੇ ਕਰੀਬ ਮਰੀਜ਼ਾਂ ਦਾ ਚੈਕਅਪ ਕੀਤਾ ਗਿਆ, ਜਿਨਾਂ ਵਿੱਚੋਂ 125 ਕਰੀਬ ਮਰੀਜ਼ ਲੈਂਜ ਲਈ ਚੁਣੇ ਗਏ। ਉਹਨਾਂ ਦੱਸਿਆ ਕਿ ਇਸ ਕੈਂਪ ਦੌਰਾਨ ਕੁਲਦੀਪ ਸਿੰਘ ਕਾਕਾ ਕੈਨੇਡੀਅਨ, ਗੁਰਪ੍ਰੀਤ ਸਿੰਘ ਹੰਡਿਆਇਆ, ਜਸਵਿੰਦਰ ਸਿੰਘ ਨੱਥੂਵਾਲਾ, ਹਰਵਿੰਦਰ ਸਿੰਘ ਕੈਨੇਡਾ ਬੁਰਜ ਹਮੀਰਾ, ਜਗਤਾਰ ਸਿੰਘ ਕੈਨੇਡਾ ਭਾਗੀ ਕੇ, ਸੁਖਦੀਪ ਕੌਰ ਕੈਨੇਡਾ ਹਿੰਮਤਪੁਰਾ, ਦਲਜੀਤ ਸਿੰਘ ਕੈਨੇਡਾ ਸਾਬਕਾ ਪ੍ਰਧਾਨ, ਦਿਲਪ੍ਰੀਤ ਸਿੰਘ ਵੜੈਚ ਅਤੇ ਪ੍ਰਭਜੋਤ ਕੌਰ ਵੜੈਚ ਕੈਨੇਡਾ, ਹਰਦੀਪ ਕੌਰ ਨਿਊਜ਼ੀਲੈਂਡ, ਅਮਨਦੀਪ ਕੌਰ ਸੇਖੋਂ ਨਿਊਜ਼ੀਲੈਂਡ, ਹਰਵਿੰਦਰ ਸਿੰਘ ਕੈਨੇਡਾ, ਰਾਜਵਿੰਦਰ ਸਿੰਘ ਮਿੱਠੂ ਗਾਂਧੀ ਕਾ, ਬਲਜਿੰਦਰ ਸਿੰਘ ਕੈਨੇਡਾ, ਭੋਲਾ ਸਿੰਘ ਮਣਕੂ, ਸਿੰਘ ਮਣਕੂ, ਭੁਪਿੰਦਰ ਸਿੰਘ ਮਾਣਕੂ, ਗਗਨਦੀਪ ਸਿੰਘ ਕੈਨੇਡਾ, ਪੱਪਾ ਸਿੰਘ ਕੈਨੇਡਾ, ਮਾਤਾ ਸੁਖਦੀਪ ਕੌਰ ਕੈਨੇਡਾ, ਕਲੇਰ ਪਰਿਵਾਰ ਚੀਮਾ, ਜਗਦੇਵ ਸਿੰਘ ਥਿੰਦ ਕੈਨੇਡਾ, ਅਵਤਾਰ ਸਿੰਘ ਕੈਨੇਡਾ, ਪਵਨ ਕੁਮਾਰ ਸ਼ਰਮਾ, ਹਰਪ੍ਰੀਤ ਸਿੰਘ ਕੈਨੇਡਾ, ਜਗਰਾਜ ਸਿੰਘ ਪੇਸ਼ੀ, ਅਮਰਿੰਦਰ ਸਿੰਘ ਕੈਨੇਡਾ, ਸਿਮਰਨ ਕੌਰ ਅਮਰੀਕਾ, ਜਗਸੀਰ ਸਿੰਘ ਮੋਨਾ ਕੈਨੇਡਾ, ਭਾਗ ਪੈਲਸ ਚੀਮਾ, ਕਾਲਾ ਵੜੈਚ ਕੈਨੇਡਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਐਨਆਰਆਈ ਅਤੇ ਪਿੰਡ ਵਾਸੀਆਂ ਵੱਲੋਂ ਇਸ ਕੈਂਪ ਲਈ ਸਹਿਯੋਗ ਕੀਤਾ ਗਿਆ ਹੈ। ਇਸ ਮੌਕੇ ਕੈਂਪ ਦੌਰਾਨ ਅੰਤਰਰਾਸ਼ਟਰੀ ਕਬੱਡੀ ਖੇਡ ਪ੍ਰਮੋਟਰ ਲੱਭੀ ਨੰਗਲ ਕੈਨੇਡਾ, ਸਮਾਜ ਸੇਵੀ ਚਰਨਜੀਤ ਸਿੰਘ ਨੰਬਰਦਾਰ, ਸੁਖਦੇਵ ਸਿੰਘ ਵੜੈਚ ਬਾਸੇਕਾ, ਰਮਨ ਜਵੰਧਾ, ਸੁਆਮੀ ਡਾ. ਰਾਮ ਤੀਰਥ, ਬੱਬੂ ਸੇਠ, ਸਰਪੰਚ ਮਲੂਕ ਸਿੰਘ ਧਾਲੀਵਾਲ, ਚੌਂਕੀ ਇੰਚਾਰਜ ਮਲਕੀਤ ਸਿੰਘ, ਗੁਰਸੇਵਕ ਸਿੰਘ ਗੰਗੋਹਰ ਕਨੇਡਾ ਦਾ ਪਰਿਵਾਰ, ਹਣੀ ਵੜੈਚ, ਮਿੰਦੂ ਵੜੈਚ ਆਸਟ੍ਰੇਲੀਆ, ਜਗਜੀਵਨ ਸਿੰਘ ਤਪਾ ਨੇ ਵਿਸ਼ੇਸ਼ ਤੌਰ ਤੇ ਕੈਂਪ ਵਿੱਚ ਹਾਜ਼ਰੀ ਲਵਾਈ। ਕੈਂਪ ਦੌਰਾਨ ਪਹੁੰਚੇ ਮਹਿਮਾਨਾਂ ਦਾ ਕਲੱਬ ਵੱਲੋਂ ਧੰਨਵਾਦ ਅਤੇ ਸਨਮਾਨ ਕੀਤਾ ਗਿਆ। ਇਸ ਮੌਕੇ ਡਾ.ਗੁਰਪ੍ਰੀਤ ਸਿੰਘ ਚੀਮਾ, ਕਰਮਜੀਤ ਸਿੰਘ ਸੈਕਟਰੀ, ਲਖਵੀਰ ਸਿੰਘ ਚੀਮਾ, ਮਲਕੀਤ ਸਿੰਘ, ਨਵਜੀਤ ਸਿੰਘ ਨਵੀ, ਅਵਤਾਰ ਸਿੰਘ ਬਬਲੀ, ਗੁਰਦਾਸ ਸਿੰਘ ਪੇਸ਼ੀ , ਕੇਵਲ ਸਿੰਘ, ਕੁਲਦੀਪ ਸਿੰਘ ਪੇਸ਼ੀ, ਸਵਰਨਜੀਤ ਸਿੰਘ, ਬੱਬੂ ਧਾਲੀਵਾਲ, ਸੂਰਜ ਸਿੰਘ ਗਾਂਧੀ ਕਾ, ਅਮਨਦੀਪ ਸਿੰਘ, ਹਰਪ੍ਰੀਤ ਸਿੰਘ ਧਾਲੀਵਾਲ, ਵਿਸ਼ਵਜੀਤ ਸਿੰਘ ਚੇਤੂਕਾ, ਮਿ.ਕੁਲਦੀਪ ਸਿੰਘ, ਗ੍ਰੰਥੀ ਬਾਬਾ ਹਰਦੀਪ ਸਿੰਘ, ਨਵੀ ਸਿੰਘ, ਡਾ.ਬੌਬੀ, ਜਸਪਾਲ ਸਿੰਘ, ਜਸਮੇਲ ਸਿੰਘ ਜੱਸੀ, ਸਨੀ ਪੇਸ਼ੀ, ਡਾ.ਪ੍ਰਭ ਲੈਬ, ਜਗਪਾਲ ਸਿੰਘ ਧਾਲੀਵਾਲ ਅਵੀ ਸਿੰਘ ਪੇਸ਼ੀ ਵੀ ਹਾਜ਼ਰ ਸਨ।