- ਕੈਂਪਾਂ ਦੌਰਾਨ ਦਿਵਿਆਂਗਜਨਾਂ ਨੂੰ ਸਹਾਇਕ ਉਪਕਰਣ ਮਹੁੱਈਆ ਕਰਵਾਉਣ ਲਈ ਕੀਤੀ ਜਾਵੇਗੀ ਅਸੈੱਸਮੈਂਟ
ਬਰਨਾਲਾ, 27 ਨਵੰਬਰ 2024 : ਡਿਪਟੀ ਕਮਿਸ਼ਨਰ ਬਰਨਾਲਾ ਮੈਡਮ ਪੂਨਮਦੀਪ ਕੌਰ ਨੇ ਦੱਸਿਆ ਕਿ ਦਿਵਿਆਂਗਜਨਾਂ ਨੂੰ ਨਕਲੀ ਅੰਗ/ਸਹਾਇਕ ਉਪਕਰਨ ਮੁਹੱਈਆ ਕਰਵਾਉਣ ਲਈ ਅਸੈੱਸਮੈਂਟ ਕੈਂਪ ਬਲਾਕ ਪੱਧਰ 'ਤੇ ਲਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ 4 ਦਸੰਬਰ ਬਲਾਕ ਬਰਨਾਲਾ ਦਾ ਕੈਂਪ ਸਮਾਜਿਕ ਸੁਰੱਖਿਆ ਅਫ਼ਸਰ ਦਫ਼ਤਰ ਤਹਿਸੀਲ ਕੰਪਲੈਕਸ ਬਰਨਾਲਾ, 5 ਦਸੰਬਰ ਨੂੰ ਮਹਿਲ ਕਲਾਂ ਬਲਾਕ ਦਾ ਕੈਂਪ ਕਮਿਊਨਿਟੀ ਹੈਲਥ ਸੈਂਟਰ (ਸੀ ਐਚ ਸੀ) ਮਹਿਲ ਕਲਾਂ, 6 ਦਸੰਬਰ ਨੂੰ ਸ਼ਹਿਣਾ ਬਲਾਕ ਦਾ ਕੈਂਪ ਸਿਵਲ ਹਸਪਤਾਲ ਤਪਾ ਵਿਖੇ ਲਾਇਆ ਜਾਵੇਗਾ। ਇਨ੍ਹਾਂ ਕੈਂਪਾਂ ਦਾ ਸਮਾਂ ਸਵੇਰੇ 9 ਵਜੇ ਤੋਂ ਸ਼ਾਮ 3 ਵਜੇ ਤੱਕ ਹੈ। ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਬਰਨਾਲਾ ਤੇਅਵਾਸਪ੍ਰੀਤ ਕੌਰ ਨੇ ਦੱਸਿਆ ਕਿ ਇਨ੍ਹਾਂ ਕੈਂਪਾਂ ਵਿੱਚ ਨਕਲੀ ਅੰਗਾਂ/ ਸਹਾਇਕ ਉਪਕਰਨਾਂ ਲਈ ਅਸੈੱਸਮੈਂਟ ਕੀਤੀ ਜਾਵੇਗੀ ਅਤੇ ਨਕਲੀ ਅੰਗ ਮੁਹੱਈਆ ਕਰਵਾਉਣ ਲਈ ਵੱਖਰੇ ਕੈਂਪ ਲਾਏ ਜਾਣਗੇ। ਉਨ੍ਹਾਂ ਦੱਸਿਆ ਕਿ ਬਰਨਾਲਾ ਕੈਂਪ ਲਈ ਉਰਵਸ਼ੀ ਸੀ ਡੀ ਪੀ ਓ ਬਰਨਾਲਾ 8528102314, ਮਹਿਲ ਕਲਾਂ ਅਤੇ ਤਪਾ ਕੈਂਪ ਲਈ ਸੀ ਡੀ ਪੀ ਓ ਹਰਮੀਤ ਕੌਰ 9464366286 ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਵਧੇਰੇ ਜਾਣਕਾਰੀ ਲਈ ਦਫ਼ਤਰ ਸਮਾਜਿਕ ਸੁਰੱਖਿਆ ਤੋਂ ਮੁਕੇਸ਼ ਬਾਂਸਲ ਨਾਲ 9780356117, 01679291100 'ਤੇ ਸੰਪਰਕ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕੈਂਪਾਂ ਵਿੱਚ ਰਜਿਸਟ੍ਰੇਸ਼ਨ ਲਈ ਲਾਭਪਾਤਰੀ ਦੀ ਪਾਸਪੋਰਟ ਸਾਇਜ਼ ਫੋਟੋ, ਆਧਾਰ ਕਾਰਡ ਦੀ ਕਾਪੀ, ਦਿਵਿਆਂਗਜਨ/ਡਿਸਬਿਲਟੀ ਸਰਟੀਫਿਕੇਟ (ਯੂਡੀਆਈਡੀ ਕਾਰਡ), ਆਮਦਨ ਸਰਟੀਫਿਕੇਟ (ਆਮਦਨ 22 ਹਜ਼ਾਰ ਤੋਂ ਘੱਟ ਪ੍ਰਤੀ ਮਹੀਨਾ ,ਸਰਪੰਚ/ਐਮ.ਸੀ/ਤਹਿਸੀਲਦਾਰ/ਪਟਵਾਰੀ ਤੋਂ ਤਸਦੀਕਸ਼ੁਦਾ) ਲੋੜੀਂਦੇ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕੈਂਪਾਂ ਲਈ ਰਜਿਸਟ੍ਰੇਸ਼ਨ ਆਪਣੇ ਨੇੜਲੇ ਸੀ.ਐਸ.ਸੀ (CSC) ਸੈਂਟਰ ਵਿੱਚ ਪਿੰਡ ਪੱਧਰ 'ਤੇ ਵੀ ਕਰਵਾਈ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਮੋਟਰਾਈਜ਼ਡ ਟਰਾਈਸਾਇਕਲ ਸਿਰਫ 80% ਤੋਂ ਵੱਧ ਦਿਵਿਆਗਤਾ ਹੋਣ ਦੀ ਸੂਰਤ ਵਿੱਚ ਹੀ ਮਹੁਈਆ ਕਰਵਾਈ ਜਾਵੇਗੀ। ਉਨ੍ਹਾਂ ਦਿਵਿਆਂਗਜਨ ਵਿਅਕਤੀਆਂ ਨੂੰ ਇਨ੍ਹਾਂ ਕੈਂਪਾਂ ਦਾ ਲਾਭ ਲੈਣ ਦਾ ਸੱਦਾ ਦਿੱਤਾ।