ਮਾਝਾ

ਪਠਾਨਕੋਟ ਪੁਲਿਸ ਦਾ ਨਜਾਇਜ਼ ਸ਼ਰਾਬ ਮਾਫੀਆ ਨੂੰ  ਪੰਜਵਾ ਝਟਕਾ : ਦੇਸੀ ਸ਼ਰਾਬ ਦੀਆਂ 938 ਬੋਤਲਾਂ ਬਰਾਮਦ
ਫਲਾਈਓਵਰ, ਨੰਗਲ ਤੰਬੂਆ ਪੁਲ ਦੇ ਹੇਠਾਂ ਨਾਕੇ 'ਤੇ ਇੱਕ ਵੱਡੇ ਰਿਕਵਰੀ ਆਪਰੇਸ਼ਨ ਦੌਰਾਨ ਦੋ ਕਾਬੂ ਪਠਾਨਕੋਟ 04 ਜੂਨ : ਇੱਕ ਮਹੱਤਵਪੂਰਨ ਕਾਰਵਾਈ ਵਿੱਚ, ਪਠਾਨਕੋਟ ਪੁਲਿਸ ਨੇ ਖੇਤਰ ਵਿੱਚ ਚੱਲ ਰਹੇ ਨਾਜਾਇਜ਼ ਸ਼ਰਾਬ ਮਾਫੀਆ ਨੂੰ ਇੱਕ ਹੋਰ ਜ਼ਬਰਦਸਤ ਝਟਕਾ ਦਿੱਤਾ ਹੈ। ਭਰੋਸੇਯੋਗ ਸੂਚਨਾ 'ਤੇ ਕਾਰਵਾਈ ਕਰਦੇ ਹੋਏ, ਪੁਲਿਸ ਨੇ ਸਫਲਤਾਪੂਰਵਕ 938 ਬੋਤਲਾਂ (7,03,500 ਮਿਲੀਲੀਟਰ ਦੇ ਬਰਾਬਰ) ਨਾਜਾਇਜ਼ ਸ਼ਰਾਬ, ਜਿਸ ਨੂੰ ਹੋਮ ਮੇਡ ਬਾਥੀ ਵਨ ਵਜੋਂ ਜਾਣਿਆ ਜਾਂਦਾ ਹੈ, ਜ਼ਬਤ ਕੀਤਾ ਹੈ। ਸਿਲਵਰ ਰੰਗ ਦਾ....
ਪੰਜਾਬ ਸਰਕਾਰ ਨੇ 14 ਮਹੀਨਿਆਂ ਦੇ ਕਾਰਜਕਾਲ ਦੌਰਾਨ ਇਤਿਹਾਸਕ ਫੈਸਲੇ ਲਏ : ਈਟੀਓ
ਬੰਡਾਲਾ, ਠੱਠੀਆਂ ਅਤੇ ਨੰਦ ਸਿੰਘ ਵਾਲਾ ਤੋਂ ਸੈਂਕੜੇ ਲੋਕ ਆਪ ਵਿੱਚ ਹੋਏ ਸ਼ਾਮਿਲ ਜੰਡਿਆਲਾ ਗੁਰੂ, 05 ਜੂਨ : ਸ੍ਰੀ ਹਰਭਜਨ ਸਿੰਘ ਈਟੀਓ ਪੀਡਬਲਿਊਡੀ ਮੰਤਰੀ ਪੰਜਾਬ ਸਰਕਾਰ ਨੇ ਹਲਕੇ ਦੇ ਵੱਡੇ ਪਿੰਡ ਬੰਡਾਲਾ ਵਿੱਚ ਵੱਡੀ ਗਿਣਤੀ ਲੋਕਾਂ ਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਕਰਦੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ੍ਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿਚ ਪੰਜਾਬ ਸਰਕਾਰ ਨੇ ਮਹਿਜ਼ 14 ਦੇ ਮਹੀਨਿਆਂ ਕਾਰਜਕਾਲ ਦੌਰਾਨ ਲੋਕ ਹਿੱਤ ਵਿੱਚ ਵੱਡੇ ਇਤਿਹਾਸਕ ਫ਼ੈਸਲੇ ਲਏ ਹਨ। ਉਨ੍ਹਾਂ ਨੇ ਦੱਸਿਆ ਕਿ ਸੂਬੇ ਅੰਦਰ....
ਭਗਤ ਪੂਰਨ ਸਿੰਘ ਜੀ ਨੋਬਲ ਪੁਰਸਕਾਰ ਦੇ ਅਸਲੀ ਹੱਕਦਾਰ : ਸੰਧਵਾ
ਭਗਤ ਪੂਰਨ ਸਿੰਘ ਜੀ ਦੀ ਜੀਵਨੀ ਨੂੰ ਸਿਲੇਬਸ ਵਿਚ ਕੀਤਾ ਜਾਵੇਗਾ ਸ਼ਾਮਲ ਹਾਜ਼ਰ ਵਿਦਵਾਨਾਂ ਵਲੋਂ ਮਿੱਟੀ, ਪਾਣੀ ਅਤੇ ਹਵਾ ਬਚਾਉਣ ਦਾ ਸੱਦਾ ਅੰਮ੍ਰਿਤਸਰ, 05 ਜੂਨ : ਪਿੰਗਲਵਾੜਾ ਦੇ ਬਾਣੀ ਭਗਤ ਪੂਰਨ ਸਿੰਘ ਦੇ 119ਵਾਂ ਜਨਮ ਦਿਹਾੜੇ ਸਬੰਧੀ ਕਰਵਾਏ ਸਮਾਗਮ ਮੌਕੇ ਬੋਲਦੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ: ਕੁਲਤਾਰ ਸਿੰਘ ਸੰਧਵਾ ਨੇ ਕਿਹਾ ਕਿ ਭਗਤ ਪੂਰਨ ਸਿੰਘ ਜੀ ਨੋਬਲ ਪੁਰਸਕਾਰ ਦੇ ਅਸਲੀ ਹੱਕਦਾਰ ਹਨ ਅਤੇ ਕੇਦਰ ਸਰਕਾਰ ਨੂੰ ਗੁਜਾਜਿਸ਼ ਕਰਾਂਗੇ ਕਿ ਉਹ ਭਗਤ ਜੀ ਦਾ ਨਾਮ ਨੋਬਲ ਪੁਰਸਕਾਰ ਲਈ ਭੇਜੇ। ਉਨਾਂ....
ਹਲਕਾ ਜੰਡਿਆਲਾ ਗੁਰੂ ਦੀਆਂ ਕਈ ਪੰਚਾਇਤਾਂ ਆਮ ਆਦਮੀ ਪਾਰਟੀ ਵਿਚ ਸ਼ਾਮਿਲ
ਰੰਗਲਾ ਪੰਜਾਬ ਬਨਾਉਣ ਲਈ ਲੋਕਾਂ ਦਾ ਮਿਲ ਰਿਹਾ ਸਾਥ : ਈ ਟੀ ਓ ਅੰਮ੍ਰਿਤਸਰ, 5 ਜੂਨ : ਕੈਬਨਿਟ ਮੰਤਰੀ ਸ ਹਰਭਜਨ ਸਿੰਘ ਈ ਟੀ ਓ ਨੇ ਪੰਜਾਬ ਸਰਕਾਰ ਵੱਲੋਂ ਸਿੱਖਿਆ ਤੇ ਸਿਹਤ ਖੇਤਰ ਵਿਚ ਕੀਤੀਆਂ ਇਨਕਲਾਬੀ ਤਬਦੀਲੀਆਂ ਦਾ ਹਵਾਲਾ ਦਿੰਦੇ ਕਿਹਾ ਕਿ ਉਕਤ ਦੋਵੇਂ ਮਹੱਤਵਪੂਰਨ ਖੇਤਰ ਲੰਮੇ ਸਮੇਂ ਤੋਂ ਜਾਣਬੁੱਝ ਕੇ ਸਮੇਂ ਦੀਆਂ ਸਰਕਾਰਾਂ ਵੱਲੋਂ ਅਣਗੌਲੇ ਕੀਤੇ ਹੋਏ ਸਨ, ਜਿੰਨਾ ਨੂੰ ਤਰਜੀਹ ਦੇਣ ਨਾਲ ਪੰਜਾਬੀਆਂ ਵਿਚ ਮੁੜ ਆਸ ਦੀ ਕਿਰਨ ਜਾਗੀ ਹੈ। ਉਨਾਂ ਕਿਹਾ ਕਿ ਸਿੱਖਿਆ ਖੇਤਰ ਵਿਚ ਭਰਤੀਆਂ, ਸਕੂਲਾਂ ਦੀ....
1 ਜੁਲਾਈ ਤੋਂ ਅਜਨਾਲਾ ਹਲਕੇ ਵਿੱਚ 1 ਲੱਖ ਬੂਟੇ ਲਗਾਏ ਜਾਣਗੇ : ਧਾਲੀਵਾਲ
ਮਿੱਟੀ, ਪਾਣੀ ਅਤੇ ਹਵਾ ਨੂੰ ਬਚਾਉਣ ਦਾ ਦਿੱਤਾ ਸੱਦਾ ਵਾਤਾਵਰਣ ਹਰਿਆਵਲ ਭਰਪੂਰ ਬਣਾਉਣ ਲਈ ਹਰ ਮਨੁੱਖ ਲਗਾਵੇ 5 ਪੌਦੇ ਅੰਮ੍ਰਿਤਸਰ, 5 ਜੂਨ : ਅੱਜ ਵਿਸ਼ਵ ਵਾਤਾਪਰਣ ਦਿਵਸ ਮੌਕੇ ਕੈਬਨਿਟ ਮੰਤਰੀ ਸ੍ਰ ਕੁਲਦੀਪ ਸਿੰਘ ਧਾਲੀਵਾਲ ਨੇ ਐਸ:ਡੀ:ਐਮ ਅਜਨਾਲਾ ਕੰਪਲੈਕਸ ਵਿਖੇ ਕਰਵਾਏ ਗਏ ਸਮਾਗਮ ਵਿੱਚ ਬੋਲਦਿਆਂ ਕਿਹਾ ਕਿ ਅਜਨਾਲਾ ਹਲਕੇ ਦੀ ਆਬੋਹਵਾ ਨੂੰ ਬਦਲਣ ਲਈ 1 ਜੁਲਾਈ ਤੋਂ 1 ਲੱਖ ਬੂਟੇ ਲਗਾਏ ਜਾਣਗੇ। ਸ੍ਰ ਧਾਲੀਵਾਲ ਨੇ ਦੱਸਿਆ ਕਿ ਇਹ ਪੌਦੇ ਅਜਨਾਲਾ ਹਲਕੇ ਦੇ ਸਾਰੇ ਸਕੂਲਾਂ, ਹਸਪਤਾਲਾਂ, ਖੇਡ ਸਟੇਡੀਅਮਾਂ....
ਵਿਧਾਇਕ ਕੁੰਵਰ ਨੇ ਲੋਕਾਂ ਨੂੰ ਵੱਧ ਰਹੇ ਪ੍ਰਦੂਸ਼ਣ ਤੋਂ ਧਰਤੀ ਨੂੰ ਬਚਾਉਣ ਲਈ ਅੱਗੇ ਆਉਣ ਦਾ ਦਿੱਤਾ ਸੱਦਾ
ਪਲਾਸਟਿਕ ਦੀ ਵਰਤੋਂ ਨੂੰ ਕਰੋ ਨਾਂਹ-ਡਿਪਟੀ ਕਮਿਸ਼ਨਰ ਅੰਮ੍ਰਿਤਸਰ, 5 ਮਈ : ਅੱਜ ਵਿਸ਼ਵ ਵਾਤਾਵਰਣ ਦਿਵਸ ਮੌਕੇ ਜਿਲ੍ਹਾ ਪ੍ਰਸਾਸ਼ਨ ਵੱਲੋਂ ਕੰਪਨੀ ਬਾਗ ਵਿਖੇ ਪੌਦੇ ਲਗਾਏ ਗਏ। ਇਸ ਦੌਰਾਨ ਵਿਧਾਇਕ ਡਾ: ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਲੋਕਾਂ ਨੂੰ ਵੱਧ ਰਹੇ ਪ੍ਰਦੂਸ਼ਣ ਤੋਂ ਧਰਤੀ ਨੂੰ ਬਚਾਉਣ ਲਈ ਅੱਗੇ ਆਉਣ ਦਾ ਸੱਦਾ ਦਿੰਦਿਆਂ ਕਿਹਾ ਕਿ ਤੁਹਾਡੇ ਸਹਿਯੋਗ ਨਾਲ ਹੀ ਅਸੀਂ ਆਪਣੇ ਵਾਤਾਵਰਣ ਨੂੰ ਬਚਾ ਸਕਦੇ ਹਾਂ। ਉਨ੍ਹਾਂ ਕਿਹਾ ਕਿ ਜੇਕਰ ਮਨੁੱਖ ਆਪਣੀ ਜਿੰਦਗੀ ਵਿੱਚ 5 ਪੌਦੇ ਲਗਾਵੇ ਤਾਂ ਉਹ ਆਪਣੀਆਂ ਆਉਣ....
ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਬਣ ਕੇ ਕਮੇਟੀ ਫੌਜੀ ਹਮਲੇ ਦੀ ਕਰੇ ਪੜਤਾਲ, ਦਿੱਲੀ ਨਾਗਪੁਰ ਵਾਲੇ ਹੋਣ ਨੰਗੇ, ਨਾਲ ਨੰਗੇ ਹੋਣ ਉਨ੍ਹਾਂ ਦੇ ਦਲਾਲ : ਖਾਲੜਾ ਮਿਸ਼ਨ 
ਫੌਜੀ ਹਮਲੇ, ਝੂਠੇ ਮੁਕਾਬਲੇ, ਨਸ਼ਿਆਂ ਦੇ ਦੋਸ਼ੀਆਂ ਦਾ ਹੋਵੇ ਸਮਾਜਿਕ ਬਾਈਕਾਟ – ਖਾਲੜਾ ਮਿਸ਼ਨ ਅੰਮ੍ਰਿਤਸਰ, 4 ਜੂਨ : ਸ਼੍ਰੀ ਅਕਾਲ ਤਖ਼ਤ ਸਾਹਿਬ 'ਤੇ ਜੂਨ-84 ਵਿੱਚ ਹੋਏ ਫੋਜੀ ਹਮਲੇ ਦਾ ਸੱਚ ਸਾਹਮਣੇ ਲਿਆਉਣ ਲਈ ਸ਼੍ਰੀ ਅਕਾਲ ਤਖ਼ਤ ਸਾਹਿਬ ਵਲੋਂ ਇੱਕ ਪੜ੍ਹਤਾਲੀਆ ਕਮੇਟੀ ਵੀ ਬਣਨੀ ਚਾਹੀਦੀ ਹੈ। ਅੱਜ ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਤੇ ਮਨੁੱਖੀ ਅਧਿਕਾਰ ਇੰਨਸਾਫ ਸੰਘਰਸ਼ ਕਮੇਟੀ ਨੇ ਜਾਰੀ ਬਿਆਨ ਵਿਚ ਆਖਿਆ ਹੈ ਕਿ ਸ਼੍ਰੀ ਦਰਬਾਰ ਸਾਹਿਬ ਤੇ ਤੋਪਾਂ ਟੈਂਕਾਂ ਨਾਲ ਹੋਏ ਫੌਜੀ ਹਮਲੇ ਸਮੇਂ ਹਜ਼ਾਰਾਂ ਨਿਰਦੋਸ਼ ਸਿੱਖਾਂ....
ਰੇਲ ਹਾਦਸਿਆਂ ਦੀ ਉਚ ਪੱਧਰੀ ਜਾਂਚ ਹੋਣੀ ਚਾਹੀਦੀ : ਬਾਬਾ ਬਲਬੀਰ ਸਿੰਘ
ਹਾਦਸਾ ਮ੍ਰਸਤ ਲੋਕਾਂ ਨਾਲ ਪੂਰਨ ਹਮਦਰਦੀ ਪ੍ਰਗਟਾਈ ਅੰਮ੍ਰਿਤਸਰ, 03 ਜੂਨ : ਓਡੀਸ਼ਾ ਦੇ ਜ਼ਿਲਾ ਬਾਲਾਸੋਰ ਦੇ ਮਹਾਨਗਰ ‘ਚ ਬੈਂਗਲੁਰੂ ਹਾਵੜਾ ਸੁਪਰਫਾਸਟ ਐਕਸਪ੍ਰੈਸ, ਤੇ ਕੋਰੋਮੰਡਲ ਐਕਸਪ੍ਰੈਸ ਅਤੇ ਇਕ ਮਾਲ ਗੱਡੀ ਦਰਮਿਆਨ ਵੱਖ-ਵੱਖ ਪਟੜੀਆਂ ਤੇ ਵਾਪਰੀ ਤ੍ਰੈਮਾਰਗੀ ਰੇਲ ਹਾਦਸੇ ਵਿੱਚ ਸੈਂਕੜੇ ਤੋਂ ਵੱਧ ਲੋਕਾਂ ਦੀ ਮੌਤ ਅਤੇ ਕਈ ਸੈਂਕੜੇ ਲੋਕ ਜਖ਼ਮੀ ਹੋ ਗਏ ਹਨ ਇਸ ਸਬੰਧੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਗਹਿਰੇ ਦੁਖ ਦਾ ਪ੍ਰਗਟਾਵਾ ਕੀਤਾ ਹੈ ਅਤੇ ਜਖਮੀਆਂ ਨਾਲ ਹਮਦਰਦੀ....
ਘੱਲੂਘਾਰਾ ਦਿਵਸ ਦੇ ਮੱਦੇਨਜ਼ਰ ਸ੍ਰੀ ਹਰਿਮੰਦਰ ਸਾਹਿਬ ਦੇ ਆਲੇ-ਦੁਆਲੇ ਵਧਾਏ ਸਖ਼ਤ ਸੁਰੱਖਿਆ ਪ੍ਰਬੰਧ
ਵਿਰਾਸਤੀ ਮਾਰਗ ਤੇ ਸਖ਼ਤ ਪ੍ਰਬੰਧਾਂ ਦਾ ਜਾਇਜ਼ਾ ਲੈਣ ਪਹੁੰਚੇ ਪੰਜਾਬ ਦੇ ਏਡੀਜੀਪੀ ਲਾਅ ਐਂਡ ਆਰਡਰ ਅੰਮ੍ਰਿਤਸਰ, 4 ਜੂਨ : 6 ਜੂਨ ਨੂੰ ਗਰਮ ਖਿਆਲੀ ਸਿੱਖ ਸੰਗਤ ਵਲੋਂ ਮਨਾਏ ਜਾ ਰਹੇ ਘੱਲੂਘਾਰਾ ਦਿਵਸ ਨੂੰ ਲੈ ਕੇ ਜਿੱਥੇ ਪੂਰੇ ਜ਼ੋਰਾਂ-ਸ਼ੋਰਾਂ ਨਾਲ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ, ਉਥੇ ਹੀ ਕਮਿਸ਼ਨ੍ਰੇਟ ਪੁਲਸ ਨੇ ਵੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਆਲੇ-ਦੁਆਲੇ (ਚਾਰੇ ਪਾਸਿਓਂ) ਸਖ਼ਤ ਸੁਰੱਖਿਆ ਪ੍ਰਬੰਧ ਕਰ ਦਿੱਤੇ ਹਨ। ਇਕ ਪਾਸੇ ਸ਼ਹਿਰ ਦੀ ਕਾਨੂੰਨ ਵਿਵਸਥਾ ਬਣਾਏ ਰੱਖਣ ਲਈ ਪੁਲਸ ਵਲੋਂ ਪੁਖ਼ਤਾ....
ਘੱਲੂਘਾਰੇ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ
ਅੰਮ੍ਰਿਤਸਰ, 4 ਜੂਨ : ਜੂਨ 1984 ’ਚ ਭਾਰਤ ਦੀ ਕਾਂਗਰਸ ਸਰਕਾਰ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਕੀਤੇ ਗਏ ਫ਼ੌਜੀ ਹਮਲੇ ਦੌਰਾਨ ਸ਼ਹੀਦ ਹੋਏ ਸਿੰਘ, ਸਿੰਘਣੀਆਂ ਤੇ ਬੱਚਿਆਂ ਨੂੰ ਸ਼ਰਧਾ ਤੇ ਸਤਿਕਾਰ ਭੇਟ ਕਰਨ ਲਈ 6 ਜੂਨ ਨੂੰ ਹੋਣ ਵਾਲੇ ਸਾਲਾਨਾ ਸ਼ਹੀਦੀ ਸਮਾਗਮ ਦੇ ਸਬੰਧ ਵਿਚ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤਾ ਗਿਆ। ਅਰਦਾਸ ਉਪਰੰਤ ਸੰਗਤ ਨੂੰ ਪਾਵਨ ਹੁਕਮਨਾਮਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਮਲਕੀਤ ਸਿੰਘ....
ਘਲੂਘਾਰਾ ਹਫਤੇ ਨੂੰ ਲੈਕੇ ਗੁਰਦਾਸਪੁਰ ਪੁਲਿਸ ਵਲੋਂ ਸ਼ਹਿਰ ਵਿੱਚ ਫਲੈਗ ਮਾਰਚ
ਗੁਰਦਾਸਪੁਰ , 4 ਜੂਨ : ਘਲੂਘਾਰਾ ਹਫਤੇ ਨੂੰ ਲੈਕੇ ਪਹਿਲੀ ਜੂਨ ਤੋਂ ਲੈਕੇ 7 ਜੂਨ ਤਕ ਪੰਜਾਬ ਸੂਬੇ ਭਰ ਅਮਨ ਕਾਨੂੰਨ ਦੀ ਸਥਿਤ ਕਾਇਮ ਰਹੇ ਇਸ ਨੂੰ ਧਿਆਨ ਚ ਰੱਖਦੇ ਹੋਏ ਪੰਜਾਬ ਭਰ ਚ ਪੰਜਾਬ ਪੁਲਿਸ ਹਾਈ ਅਲਰਟ ਤੇ ਹੈ ਅਤੇ ਇਸੇ ਦੇ ਚਲਦੇ ਵੱਖ ਵੱਖ ਪੁਲਿਸ ਜਿਲਿਆਂ ਵਿੱਚ ਪੰਜਾਬ ਪੁਲਿਸ ਅਤੇ ਬੀਐਸਐਫ ਵਲੋਂ ਇਕੱਠੇ ਤੌਰ ਤੇ ਫਲੈਗ ਮਾਰਚ ਦੇ ਨਾਲ ਹੀ ਰਾਤ ਦੀ ਨਾਕਾਬੰਦੀ ਅਤੇ ਸ਼ਹਿਰਾਂ ਅਤੇ ਕਸਬਿਆਂ ਵਿੱਚ ਵਿਸ਼ੇਸ ਨਾਕਾਬੰਦੀ ਕਰ ਹਰ ਤਰ੍ਹਾਂ ਦੀ ਗਾਠੀਵਿਧੀਆਂ ਤੇ ਨਜ਼ਰ ਰੱਖੀ ਜਾ ਰਹੀ ਹੈ।ਇਹ ਕਹਿਣਾ ਸੀ....
ਅੰਮ੍ਰਿਤਸਰ 'ਚ ਨਿਹੰਗਾਂ ਅਤੇ ਪੁਲਿਸ ਵਿਚਾਲੇ ਝੜਪ, ਅਣਪਛਾਤੇ ਨੌਜਵਾਨਾਂ ਖਿਲਾਫ ਮਾਮਲਾ ਦਰਜ
ਅੰਮ੍ਰਿਤਸਰ ,4 ਜੂਨ : ਅੰਮ੍ਰਿਤਸਰ ' ਚ ਦੇਰ ਰਾਤ ਨਿਹੰਗਾਂ ਅਤੇ ਪੁਲਿਸ ਵਿਚਾਲੇ ਝੜਪ ਹੋ ਗਈ । ਮਾਮਲਾ ਵਧਦਾ ਦੇਖ ਜਦੋਂ ਵਾਧੂ ਪੁਲੀਸ ਫੋਰਸ ਮੌਕੇ ’ ਤੇ ਪੁੱਜੀ ਤਾਂ ਨਿਹੰਗ ਵਾਹਨਾਂ ’ ਚ ਬੈਠ ਕੇ ਫ਼ਰਾਰ ਹੋ ਗਏ । ਪੁਲਿਸ ਨੇ ਨਿਹੰਗ ਪੰਡੋਰੀ ਵੜੈਚ ਵਾਸੀ ਤੇਜਵੀਰ ਸਿੰਘ ਦੀ ਪਹਿਚਾਣ ਕਰਕੇ 20 ਦੇ ਕਰੀਬ ਅਣਪਛਾਤੇ ਨੌਜਵਾਨਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ । ਡੀਸੀਪੀ ਪਰਮਿੰਦਰ ਸਿੰਘ ਭੰਡਾਲ ਨੇ ਦੱਸਿਆ ਕਿ ਘਟਨਾ ਸੁਲਤਾਨਵਿੰਡ ਰੋਡ ਦੀ ਹੈ । ਸਾਕਾ ਨੀਲਾ ਤਾਰਾ ਦੀ ਬਰਸੀ ਮੌਕੇ ਅੰਮ੍ਰਿਤਸਰ ਵਿੱਚ....
ਸ਼੍ਰੋਮਣੀ ਕਮੇਟੀ ਦੇ ਸਹਿਯੋਗ ਨਾਲ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਪੱਛਮੀ ਬੰਗਾਲ ’ਚ ਪੰਜ ਦਿਨਾਂ ਗੁਰਮਤਿ ਕੈਂਪ 
ਸ਼੍ਰੋਮਣੀ ਕਮੇਟੀ ਸਿੱਖੀ ਪ੍ਰਚਾਰ ਲਈ ਕਾਰਜਸ਼ੀਲ ਸੰਸਥਾਵਾਂ ਦੇ ਸਹਿਯੋਗ ਲਈ ਵਚਨਬੱਧ-ਭਾਈ ਗਰੇਵਾਲ ਅੰਮ੍ਰਿਤਸਰ, 3 ਜੂਨ : ਸ਼੍ਰੋ ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਪੱਛਮੀ ਬੰਗਾਲ ਦੇ ਆਸਨਸੋਲ ਵਿਖੇ ਲਗਾਏ ਗਏ ਪੰਜ ਰੋਜ਼ਾ ਗੁਰਮਤਿ ਸਮਰ ਕੈਂਪ ਦੇ ਸਮਾਪਤੀ ਸਮਾਗਮ ਮੌਕੇ ਬੱਚਿਆਂ ਨੇ ਧਾਰਮਿਕ ਮੁਕਾਬਲਿਆਂ ਵਿਚ ਉਤਸ਼ਾਹ ਨਾਲ ਹਿੱਸਾ ਲਿਆ। ਇਸ ਗੁਰਮਤਿ ਕੈਂਪ ਵਿਚ 350 ਬੱਚਿਆਂ ਨੇ ਸ਼ਮੂਲੀਅਤ ਕਰਕੇ ਸਿੱਖ ਇਤਿਹਾਸ, ਰਹਿਤ ਮਰਯਾਦਾ, ਗੁਰਬਾਣੀ ਨਿਤਨੇਮ ਦੀ....
ਹੋਟਲ ਰੈਸਟੋਰੈਂਟ ਵਿਚ ਨਾਬਾਲਗ ਬੱਚਿਆਂ ਨੂੰ ਪਲਾਈ ਜਾ ਰਹੀ ਸ਼ਰਾਬ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਨੇ ਕੀਤਾ ਪਰਚਾ ਦਰਜ
ਪੁਲਸ ਨੇ ਰੈਸਟੋਰੈਂਟ ਦੇ ਮਾਲਕ ਨੂੰ ਇਨਕੁਆਰੀ ਵਿੱਚ ਸ਼ਾਮਲ ਹੋਣ ਲਈ ਦਿਤੀ ਚੇਤਾਵਨੀ ਅੰਮ੍ਰਿਤਸਰ, 3 ਜੂਨ : ਪਿਛਲੇ ਕਈ ਦਿਨਾਂ ਤੋਂ ਰੰਜੀਤ ਐਵੇਨਿਊ ਇਲਾਕੇ ਦੇ ਵਿੱਚ ਪੁਲਿਸ ਵੱਲੋ ਰੈਸਟੋਰੈਂਟ ਨਜ਼ਾਇਜ਼ ਚੱਲ ਰਹੇ ਹੁੱਕਾ ਬਾਰਾਂ ਦੇ ਉਪਰ ਸ਼ਿਕੰਜਾ ਕੱਸਿਆ ਜਾ ਰਿਹਾ ਹੈ ਇਸ ਦੇ ਚੱਲਦੇ ਪੁਲਸ ਵੱਲੋਂ ਅੰਮ੍ਰਿਤਸਰ ਰਣਜੀਤ ਐਵੇਨਿਊ ਦੇ Hoppers ਰੈਸਟੋਰੈਂਟ ਵਿੱਚ ਰੇਡ ਕੀਤਾ ਤਾਂ ਪੁਲਿਸ ਨੇ ਦੇਖਿਆ ਕਿ ਉਥੇ ਘੱਟ ਉਮਰ ਦੇ ਬੱਚੇ ਬੈਠ ਕੇ ਸ਼ਰਾਬ ਦਾ ਸੇਵਨ ਕਰ ਰਹੇ ਸਨ ਘੱਟ ਉਮਰ ਦੇ ਕੰਮ ਕਰਨ ਵਾਲੇ ਰੱਖਣ....
ਬੀਐਸਐਫ ਦੇ ਜਵਾਨਾਂ ਵੱਲੋਂ 5 ਪੈਕੇਟ ਹੈਰੋਇਨ ਦੇ ਬਹਾਮਦ 
ਅੰਮ੍ਰਿਤਸਰ, 03 ਜੂਨ : ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ ਹੈ। ਜਿਸ ਦੇ ਚੱਲਦੇ ਆਏ ਦਿਨ ਭਾਰਤ ਪਾਕਿਸਤਾਨ ਸਰਹੱਦ ‘ਤੇ ਡਰੋਨ ਦੀ ਹਲਚਲ ਦੇਖਣ ਨੂੰ ਮਿਲ ਰਹੀ ਹੈ। ਪਰ ਸਰਹੱਦ ‘ਤੇ ਤੈਨਾਤ ਬੀਐਸਐਫ ਦੇ ਜਵਾਨ ਪਾਕਿਸਤਾਨ ਦੀਆਂ ਨਾਪਾਕ ਕੋਸ਼ਿਸ਼ਾਂ ਨੂੰ ਕਾਮਯਾਬ ਨਹੀਂ ਹੋਣ ਦਿੰਦੇ ਹਨ। ਇਸੇ ਤਰ੍ਹਾਂ ਦਾ ਤਾਜ਼ਾ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਹੈ ਜਿੱਥੇ ਥਾਣਾ ਲੋਪੋਕੇ ਦੇ ਅਧਿਨ ਪੈਂਦੀ ਬੀਐਸਐਫ ਦੀ 22 ਬਟਾਲੀਅਨ ਬੀਓਪੀ ਰਾਮਕੋਟ ਵਿਖੇ ਪਾਕਿਸਤਾਨੀ ਡਰੋਨ ਦਿਖਾਈ ਦਿੱਤਾ।....