ਆਮ ਲੋਕਾਂ ਤੱਕ ਭਲਾਈ ਸਕੀਮਾਂ ਦਾ ਲਾਭ ਪਹੁੰਚਾਉਣ ਵਿੱਚ ਕਿਸੇ ਤਰ੍ਹਾਂ ਦੀ ਢਿੱਲ ਨਹੀਂ ਰਹਿਣ ਦਿੱਤੀ ਜਾਵੇਗੀ : ਚੇਅਰਮੈਨ ਪਨੂੰ

ਫਤਿਹਗੜ੍ਹ ਚੂੜੀਆਂ, 26 ਦਸੰਬਰ 2024 : ਵਿਧਾਨ ਸਭਾ ਹਲਕਾ ਫਤਿਹਗੜ੍ਹ ਚੂੜੀਆਂ ਵਿੱਖੇ ਪਿੰਡਾਂ ਸਮੇਤ ਸਮੁੱਚੇ ਹਲਕਾ ਦਾ ਚਹੁਮੁਖੀ ਵਿਕਾਸ ਮੇਰੀ ਮੁੱਖ ਤਰਜੀਹ ਹੈ ਅਤੇ ਹਰੇਕ ਵਰਗ ਦੀ ਭਲਾਈ ਲਈ ਉਹ ਵਚਨਬੱਧ ਹਨ। ਇਹ ਪ੍ਰਗਟਾਵਾ ਬਲਬੀਰ ਸਿੰਘ ਪਨੂੰ, ਚੇਅਰਮੈਨ ਪਨਸਪ ਪੰਜਾਬ ਨੇ ਕੀਤਾ। ਚੇਅਰਮੈਨ ਬਲਬੀਰ ਸਿੰਘ ਪਨੂੰ ਵਲੋਂ ਕ੍ਰਿਸਮਿਸ ਮੌਕੇ ਹਲਕੇ ਦੀ ਵੱਖ ਵੱਖ ਚਰਚਾਂ ਵਿੱਚ ਜਾਣ ਦਾ ਮੌਕਾ ਮਿਲਿਆ ਅਤੇ ਸਮੂਹ ਕ੍ਰਿਸਚੀਅਨ ਭਾਈਚਾਰੇ ਨਾਲ਼ ਕ੍ਰਿਸਮਿਸ ਦੇ ਪਲ ਸਾਂਝੇ ਕੀਤੇ। ਚੇਅਰਮੈਨ ਪਨੂੰ ਨੇ ਕਿਹਾ ਸਰਕਾਰ ਵੱਲੋਂ ਬਣਦੀਆਂ ਸਹੂਲਤਾਂ ਆਮ ਲੋਕਾਂ ਤੱਕ ਪਹੁੰਚਾਉਣ ਵਿੱਚ ਕਿਸੇ ਤਰ੍ਹਾਂ ਦੀ ਢਿੱਲ ਨਹੀਂ ਰਹਿਣ ਦਿੱਤੀ ਜਾਵੇਗੀ ਤਾਂ ਜੋ ਹਰ ਇੱਕ ਵਰਗ ਦੇ ਭਾਈਚਾਰੇ ਇਨ੍ਹਾਂ ਦਾ ਫਾਇਦਾ ਲੈ ਸਕਣ। ਇਸ ਮੌਕੇ ਨਵੀਸ਼ ਨੰਦਾ ਸ਼ਹਿਰੀ ਯੂਥ ਪ੍ਰਧਾਨ, ਮਾਧਵ ਬੇਦੀ, ਡਾਕਟਰ ਸੋਨੀ ਕ੍ਰਿਸਚਨ ਕਮਿਊਨਿਟੀ ਪ੍ਰਧਾਨ, ਵਿਸ਼ਾਲ ਸਹੋਤਾ, ਪਾਸਟਰ ਦਿਲਬਾਗ ਮਸੀਹ, ਜੈਕਬ ਮਸੀਹ ਪਾਸਟਰ ਸੈਮਲ, ਸੋਨੀ ਪਾਸਟਰ, ਨਿਰਮਲ ਮਾਸਟਰ ਦਾਨੀਅਲ, ਪਾਸਟਰ ਜੋਨ, ਬਲਾਕ ਪ੍ਰਧਾਨ ਸ਼ਮਸ਼ੇਰ ਸਸਿੰਘ, ਲਾਕ ਪ੍ਰਧਾਨ ਹਰਦੀਪ ਸਿੰਘ, ਸਰਪੰਚ ਹਰਦੀਪ ਸਿੰਘ ਦਮੋਦਰ, ਸਰਪੰਚ ਕਰਮਜੀਤ ਸਿੰਘ ਬਰਾੜ ਸਰਪੰਚ, ਗੁਰਬਿੰਦਰ ਸਿੰਘ ਕਾਦੀਆਂ, ਸਰਪੰਚ ਕਰਨ ਬਾਠ, ਗੁਰਦੇਵ ਸਿੰਘ ਔਜਲਾ ਸਰਪੰਚ ਕੁਲਬੀਰ ਸਿੰਘ ਅਲੀਵਾਲ, ਰਘਬੀਰ ਸਿੰਘ ਅਠਵਾਲ, ਗਗਨਦੀਪ ਸਿੰਘ ਕੋਟਲਾ ਬਾਮਾ, ਹਰਪ੍ਰੀਤ ਸਿੰਘ ਕੋਟ ਖਜ਼ਾਨਾ, ਗੁਰ ਪ੍ਰਤਾਪ ਸਿੰਘ ਤੇ ਜਗਜੀਤ ਸਿੰਘ ਆਦਿ ਹਾਜ਼ਰ ਸਨ।