- ਕੋਈ ਵੀ ਵਿਅਕਤੀ ਪ੍ਰਤੀ ਸੈਂਪਲ ਪੰਜਾਹ ਰੂਪਏ ਦੇ ਕੇ ਚੈੱਕ ਕਰਵਾ ਸਕਦਾ ਹੈ ਖਾਧ ਪਦਾਰਥ
ਤਰਨ ਤਾਰਨ, 18 ਜੁਨ : ਜ਼ਿਲ੍ਹਾ ਪ੍ਰਬੰਧਕੀ ਕੈਪਲੈਕਸ ਤਰਨ ਤਾਰਨ ਵਿਖੇ ਫੂਡ ਸੇਫ਼ਟੀ ਦੀ ਜ਼ਿਲ੍ਹਾ ਪੱਧਰੀ ਅਡਵਾਇਜ਼ਰੀ ਕਮੇਟੀ ਦੀ ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਸ਼੍ਰੀ ਸੰਦੀਪ ਕੁਮਾਰ ਨੇ ਦੱਸਿਆ ਕਿ ਫੂਡ ਸੇਫ਼ਟੀ ਆੱਨ ਵੀਲਜ਼ ਵੈਨ ਜਨਵਰੀ, 2024 ਤੋਂ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਵਿੱਚ ਚੱਲ ਰਹੀ ਹੈ। ਉਹਨਾਂ ਦੱਸਿਆ ਕਿ ਇਹ ਸਰਕਾਰ ਦਾ ਇੱਕ ਬੁਹਤ ਵਧੀਆ ਉਪਰਾਲਾ ਹੈ।ਉਹਨਾਂ ਕਿਹਾ ਕਿ ਇਹ ਵੈਨ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਵਿੱਚ ਅਤੇ ਸਕੂਲਾਂ ਵਿੱਚ ਫੂਡ ਸੇਫ਼ਟੀ ਸਬੰਧੀ ਜਾਗਰੂਕਤਾ ਦੇ ਨਾਲ-ਨਾਲ ਟੈਸਟਿੰਗ ਅਤੇ ਟਰੇਨਿੰਗ ਦਾ ਕੰਮ ਕਰ ਰਹੀ ਹੈ। ਇਸ ਮੌਕੇ ਉਹਨਾਂ ਸਮੂਹ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਵੈਨ ਇਸ ਦਾ ਵੱਧ ਤੋਂ ਵੱਧ ਲਾਭ ਲੈਣ। ਉਹਨਾਂ ਦੱਸਿਆ ਕਿ ਕੋਈ ਵੀ ਵਿਅਕਤੀ ਖਾਧ ਪਦਾਰਥਾਂ ਦੀ ਜਾਂਚ ਕਰਵਾਉਣ ਸਬੰਧੀ ਮੋਬਾਇਲ ਨੰਬਰ 8360237546 ‘ਤੇ ਰਾਬਤਾ ਕੀਤਾ ਜਾ ਸਕਦਾ ਹੈ।ਉਹਨਾਂ ਕਿਹਾ ਕਿ ਇਸ ਵੈਨ ਵਿੱਚ ਕੋਈ ਵੀ ਵਿਅਕਤੀ ਪ੍ਰਤੀ ਸੈਂਪਲ ਪੰਜਾਹ ਰੂਪਏ ਦੇ ਕੇ ਖਾਧ ਪਦਾਰਥ ਚੈੱਕ ਕਰਵਾ ਸਕਦਾ ਹੈ। ਉਹਨਾਂ ਦੱਸਿਆ ਕਿ 19 ਜੂਨ ਤੋਂ 30 ਜੂਨ 2024 ਤੱਕ ਇਹ ਜਾਗਰੂਕਤਾ ਵੈਨ ਪਿੰਡ ਕਰਮੂਵਾਲਾ, ਸ਼ੇਖ ਫੱਤਾ, ਠਰੂ, ਨੂਰਦੀ, ਪਲਾਸੋਰ, ਮਾਣੋਚਾਹਲ, ਚੋਹਲਾ ਸਾਹਿਬ, ਬਾਬਾ ਬੱਢਾ ਸਾਹਿਬ, ਵਲਟੋਹਾ, ਅਮਰਕੋਟ, ਖਡੂਰ ਸਾਹਿਬ, ਦਿਆਲਪੁਰ, ਬੰਗਲਾ ਰਾਏ, ਨੋਰੰਗਾਬਾਦ ਅਤੇ ਸੰਘਾ ਪਿੰਡ ਟੂਰ ਕਰੇਗੀ।ਡਿਪਟੀ ਕਮਿਸ਼ਨਰ ਨੇ ਕਿਹਾ ਕਿ ਫੂਡ ਸੇਫਟੀ ਆੱਨ ਵੀਲ੍ਹ ਵੈਨ ਦਾ ਤਰਨ ਤਾਰਨ ਵਾਸੀ ਵੱਧ ਤੋਂ ਵੱਧ ਲਾਭ ਉਠਾਉਣ।