
- ਚੇਅਰਮੈਨ ਪਨੂੰ ਵਲੋਂ ਸਰਕਾਰੀ ਪ੍ਰਾਇਮਰੀ ਸਕੂਲ ਕੋਟਲਾ ਸਰਫ, ਸਰੂਪਵਾਲੀ ਕਲਾਂ, ਚਿੱਥ ਅਤੇ ਬੱਜੂਮਾਨ ਵਿਖੇ ਵਿਕਾਸ ਕਾਰਜਾਂ ਦੇ ਕੀਤੇ ਉਦਘਾਟਨ
ਫਤਿਹਗੜ੍ਹ ਚੂੜੀਆਂ, 16 ਅਪ੍ਰੈਲ 2025 : ਸ. ਭਗਵੰਤ ਸਿੰਘ ਮਾਨ, ਮੁੱਖ ਮੰਤਰੀ ਪੰਜਾਬ ਦੀ ਅਹਵਾਈ ਹੇਠ ਪੰਜਾਬ ਸਰਕਾਰ ਵਲੋਂ ਸਰਕਾਰੀ ਸਕੂਲਾਂ ਦੀ ਵਿਕਾਸ ਪੱਖੋ ਕਾਇਆ ਕਲਪ ਕੀਤੀ ਗਈ ਹੈ ਅਤੇ ਵਿਦਿਆਰਥੀਆਂ ਨੂੰ ਸਕੂਲਾਂ ਵਿੱਚ ਪੜ੍ਹਨ ਸਾਰੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ ਹਨ। ਇਹ ਪ੍ਰਗਟਾਵਾ ਸ. ਬਲਬੀਰ ਸਿੰਘ ਪਨੂੰ, ਚੇਅਰਮੈਨ ਪਨਸਪ ਪੰਜਾਬ ਨੇ ਕੀਤਾ। ਚੇਅਰਮੈਨ ਬਲਬੀਰ ਸਿੰਘ ਪਨੂੰ ਵਲੋਂ ‘ਪੰਜਾਬ ਸਿੱਖਿਆ ਕ੍ਰਾਂਤੀ’ ਤਹਿਤ ਫਤਿਹਗੜ੍ਹ ਚੂੜੀਆਂ ਹਲਕੇ ਦੇ ਸਰਕਾਰੀ ਪ੍ਰਾਇਮਰੀ ਸਕੂਲ ਕੋਟਲਾ ਸਰਫ ਵਿਕੇ 12 ਲੱਖ 75 ਹਜ਼ਾਰ ਰੁਪਏ, , ਸਰੂਪਵਾਲੀ ਕਲਾਂ ਵਿਖੇ 7 ਲੱਖ 51 ਹਜ਼ਾਰ ਰੁਪਏ, ਚਿੱਥ ਵਿਖੇ 3 ਲੱਖ 75 ਹਜ਼ਾਰ ਰੁਪਏ ਅਤੇ ਬੱਜੂਮਾਨ ਵਿਖੇ 10 ਲੱਖ 31 ਹਜ਼ਾਰ ਰੁਪਏ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਕੀਤੇ ਗਏ। ਇਸ ਮੌਕੇ ਸੰਬੋਧਨ ਕਰਦਿਆਂ ਚੇਅਰਮੈਨ ਪਨੂੰ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਸਹੂਲਤ ਸ਼ਾਨਦਾਰ ਕਮਰੇ, ਫਰਨੀਚਰ, ਵਾਈ-ਫਾਈ ਕੁਨੈਕਸ਼ਨ ਅਤੇ ਪੀਣ ਲਈ ਸਾਫ਼-ਸ਼ੁੱਧ ਪਾਣੀ ਅਤੇ ਸਕੂਲਾਂ ਦੀ ਚਾਰ ਦੀਵਾਰੀ ਆਦਿ ਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ ਹਨ ਅਤੇ ਵਿਦਿਆਰਥੀਆਂ ਨੂੰ ਸੂਕਲਾਂ ਵਿੱਚ ਪੜ੍ਹਨ ਦਾ ਵਧੀਆ ਮਾਹੋਲ ਪ੍ਰਦਾਨ ਕੀਤਾ ਗਿਆ ਹੈ। ਇਸ ਮੌਕੇ ਬੀ.ਪੀ.ਈ.ਓ ਜਸਵਿੰਦਰ ਸਿੰਘ, ਜਤਿੰਦਰ ਪਾਲ ਸਿੰਘ, ਗੁਰਪ੍ਰੀਤ ਸਿੰਘ ਦੀਪਕ, ਮੈਡਮ ਜੋਤੀਕਾ, ਮੈਡਮ ਰਮਨ ਬਾਲਾ, ਹਰਪਿੰਦਰ ਕੌਰ, ਲਖਬੀਰ ਸਿੰਘ, ਮੈਡਮ ਅਮਰਜੀਤ ਕੌਰ, ਮੈਡਮ ਸ਼ਰਨਜੀਤ ਕੌਰ, ਰਾਜਵੰਤ ਕੌਰ, ਬਲਵਿੰਦਰ ਕੌਰ, ਇੰਦਰਜੀਤ ਕੌਰ, ਹਰਪ੍ਰੀਤ ਕੌਰ, ਰਾਜਵਿੰਦਰ ਕੌਰ, ਬੀ.ਆਰ.ਪੀ ਰਾਮ ਸਿੰਘ ਸੀ.ਐਚ.ਟੀ ਵਿਨੋਦ ਸ਼ਰਮਾ , ਸਰਪੰਚ ਕੁਲਦੀਪ ਸਿੰਘ, ਮੈਂਬਰ ਸੁਲੱਖਣ ਸਿੰਘ, ਰਾਜੂ ਕੋਟਲਾ ਸਰਫ, ਸ਼ਾਮ ਸਿੰਘ, ਮਨਦੀਪ ਸਿੰਘ, ਸਰਵਣ ਸਿੰਘ, ਦਵਿੰਦਰ ਸਿੰਘ, ਮੇਜਰ ਸਿੰਘ, ਸਰਪੰਚ ਪ੍ਰੇਮ ਸਿੰਘ ਲੱਡੂ , ਸਤਪਾਲ ਸਿੰਘ ਫੌਜੀ ,ਪ੍ਰਧਾਨ ਹਰਕੀਤ ਸਿੰਘ, ਰਣਜੀਤ ਸਿੰਘ ਰਾਣਾ, ਸਰਪੰਚ ਮਨਪ੍ਰੀਤ ਕੌਰ, ਦਲਜੀਤ ਸਿੰਘ, ਹਰਦੇਵ ਸਿੰਘ, ਸਰਪੰਚ ਦਿਲਬਾਗ ਸਿੰਘ, ਬਲਾਕ ਪ੍ਰਧਾਨ ਸ਼ਮਸ਼ੇਰ ਸਿੰਘ, ਬਲਾਕ ਪ੍ਰਧਾਨ ਹਰਦੀਪ ਸਿੰਘ, ਹਲਕਾ ਕੋਡੀਨੇਟਰ ਐਜੂਕੇਸ਼ਨ ਰਘਬੀਰ ਸਿੰਘ ਅਠਵਾਲ, ਬਲਾਕ ਪ੍ਰਧਾਨ ਜਗਜੀਤ ਸਿੰਘ, ਬਲਾਕ ਪ੍ਰਧਾਨ ਹਰਪ੍ਰੀਤ ਸਿੰਘ ਗਗਨਦੀਪ ਸਿੰਘ ਕੋਟਲਾ ਬਾਮਾ ,ਕਰਨ ਬਾਠ, ਗੁਰ ਪ੍ਰਤਾਪ ਸਿੰਘ ਅਤੇ ਗੁਰਦੇਵ ਸਿੰਘ ਔਜਲਾ ਆਦਿ ਹਾਜ਼ਰ ਸਨ।