- ਕੈਬਨਿਟ ਮੰਤਰੀ ਕਟਾਰੂਚੱਕ ਨੇ ਪਿੰਡ ਭਨਵਾਲ ਅੰਦਰ 70 ਲੱਖ ਰੁਪਏ ਦੀ ਲਾਗਤ ਨਾਲ ਬਣਾਈ ਜਾਣ ਵਾਲੀ ਵਾਟਰ ਸਪਲਾਈ ਦਾ ਰੱਖਿਆ ਨੀਹ ਪੱਥਰ
- ਪੂਰੇ ਪੰਜਾਬ ਅੰਦਰ ਜਲਦੀ ਸੁਰੂ ਕੀਤੀ ਜਾਵੇਗੀ ਰਾਸਨ ਕਾਰਡ ਬਣਾਉਂਣ ਦੀ ਪ੍ਰੀਕਿ੍ਰਆ-ਸ੍ਰੀ ਲਾਲ ਚੰਦ ਕਟਾਰੂਚੱਕ
- ਪਿੰਡਾਂ ਦੇ ਦੋਰੇ ਦੋਰਾਨ ਪਿੰਡ ਮੈਰਾ ਕਲੋਨੀ ਅੰਦਰ 5 ਲੱਖ ਰੁਪਏ ਦੀ ਰਾਸੀ ਨਾਲ ਬਣਾਈ ਜਾਵੇਗੀ ਲਾਈਬ੍ਰੇਰੀ
- ਪਿੰਡ ਝੰਡਪੁਰ ਵਿਖੇ ਲੋਕਾਂ ਦੀ ਮੰਗ ਤੇ ਬਣਾਇਆ ਜਾਵੇਗਾ ਜੰਝਘਰ ਅਤੇ ਕੀਤਾ ਜਾਵੇਗਾ ਪਾਰਕ ਦਾ ਨਿਰਮਾਣ
ਪਠਾਨਕੋਟ, 26 ਅਗਸਤ 2024 : ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜੀ ਦੀ ਯੋਗ ਅਗਵਾਈ ਹੇਠ ਪੰਜਾਬ ਦੇ ਲੋਕਾਂ ਦੇ ਵੱਖੋਂ ਵੱਖਰੇ ਸਵਾਲਾਂ ਤੇ ਵੱਡੇ ਫੈਂਸਲੇ ਲਏ ਜਾ ਰਹੇ ਹਨ ਚਾਹੇ ਪੰਜਾਬ ਅੰਦਰ ਨੋਕਰੀਆਂ ਦਾ ਸਵਾਲ ਹੋਵੇ, ਮੁਫਤ ਬਿਜਲੀ ਦਾ ਸਵਾਲ ਹੋਵੇ ਜਾਂ ਪੰਜਾਬ ਅੰਦਰ ਸੜਕ ਸੁਰੱਖਿਆ ਫੋਰਸ ਦਾ ਸਵਾਲ ਹੋਵੇ ਇਸ ਤਰ੍ਹਾਂ ਲਗਾਤਾਰ ਪਿੰਡਾਂ ਦੇ ਲੋਕਾਂ ਦੇ ਸਵਾਲ ਹੱਲ ਕੀਤੇ ਜਾ ਰਹੇ ਹਨ। ਇਹ ਪ੍ਰਗਟਾਵਾ ਸ੍ਰੀ ਲਾਲ ਚੰਦ ਕਟਾਰੂਚੱਕ ਕੈਬਨਿਟ ਮੰਤਰੀ ਪੰਜਾਬ ਜੀ ਨੇ ਅੱਜ ਪਿੰਡ ਭਨਵਾਲ ਵਿਖੇ ਵਾਟਰ ਸਪਲਾਈ ਦਾ ਨੀਹ ਪੱਧਰ ਰੱਖਣ ਮਗਰੋਂ ਕੀਤਾ। ਇਸ ਮੋਕੇ ਤੇ -ਹੋਰਨਾਂ ਤੋਂ ਇਲਾਵਾ ਸਰਵਸ੍ਰੀ ਵਰਿਸਟ ਪਾਰਟੀ ਕਾਰਜਕਰਤਾ ਭਾਣੂ ਪ੍ਰਤਾਪ, ਸਾਹਿਬ ਸਿੰਘ ਸਾਬਾ, ਬਲਾਕ ਪ੍ਰਧਾਨ ਰਜਿੰਦਰ ਸਿੰਘ ਭਿੱਲਾ, ਬਲਾਕ ਪ੍ਰਧਾਨ ਸੰਦੀਪ ਕੁਮਾਰ, ਮਹੇਸ ਕੁਮਾਰ ਐਕਸੀਅਨ ਵਾਟਰ ਸਪਲਾਈ, ਬਲਜੀਤ ਕੌਰ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਸੁਜਾਨਪੁਰ, ਅਤੇ ਹੋਰ ਪਾਰਟੀ ਕਾਰਜਕਰਤਾ ਹਾਜਰ ਸਨ। ਇਸ ਮੋਕੇ ਤੇ ਕੈਬਨਿਟ ਮੰਤਰੀ ਪੰਜਾਬ ਨੇ ਕਿਹਾ ਕਿ ਬਹੁਤ ਜਲਦੀ ਪੂਰੇ ਪੰਜਾਬ ਅੰਦਰ ਰਾਸਨ ਕਾਰਡ ਬਣਾਉਂਣ ਦੀ ਪ੍ਰੀਕਿ੍ਰਆ ਦਾ ਆਰੰਭ ਕੀਤਾ ਜਾ ਰਿਹਾ ਹੈ, ਤਾਂ ਜੋ ਕੋਈ ਵੀ ਲਾਭਪਾਤਰੀ ਕਾਰਡ ਬਣਾਉਂਣ ਤੋਂ ਬਾਂਝਿਆ ਨਾ ਰਹਿ ਸਕੇ। ਪਿੰਡ ਭਨਵਾਲ ਅੰਦਰ ਵਾਟਰ ਸਪਲਾਈ ਦਾ ਨੀਹ ਪੱਥਰ ਰੱਖਣ ਮਗਰੋਂ ਸ੍ਰੀ ਲਾਲ ਚੰਦ ਕਟਾਰੂਚੱਕ ਕੈਬਨਿਟ ਮੰਤਰੀ ਪੰਜਾਬ ਨੇ ਕਿਹਾ ਕਿ ਅੱਜ ਬਹੁਤ ਹੀ ਵੱਡਭਾਗਾਂ ਦਿਨ ਹੈ ਕਿ ਪਿੰਡ ਭਨਵਾਲ ਦੇ ਲੋਕਾਂ ਨੂੰ ਕਰੀਬ 70 ਲੱਖ ਰੁਪਏ ਦੀ ਲਾਗਤ ਨਾਲ ਵਾਟਰ ਸਪਲਾਈ ਦਾ ਨਿਰਮਾਣ ਕੀਤਾ ਜਾਵੇਗਾ ਜਿਸ ਦਾ ਲਾਭ ਘੱਟ ਤੋਂ ਘੱਟ 500 ਪਰਿਵਾਰਾਂ ਨੂੰ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਵਾਟਰ ਸਪਲਾਈ ਦੇ ਨਿਰਮਾਣ ਦਾ ਕਾਰਜ ਕਰੀਬ 6 ਮਹੀਨੇ ਦੇ ਅੰਦਰ ਅੰਦਰ ਮੁਕੰਮਲ ਕੀਤਾ ਜਾਵੇਗਾ ਅਤੇ ਇਹ ਵਾਟਰ ਸਪਲਾਈ ਲੋਕਾਂ ਨੂੰ ਸਮਰਪਿਤ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸ. ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜੀ ਦੇ ਆਦੇਸਾਂ ਅਨੁਸਾਰ ਹਰ ਪਿੰਡ ਦੀ ਪੰਚਾਇਤ ਵਿੱਚ ਬਿਨ੍ਹਾਂ ਕਿਸੇ ਪੱਖਪਾਤ ਤੋਂ ਅਤੇ ਭੇਦਭਾਵ ਤੋਂ ਲੋਕਾਂ ਦੇ ਲਈ ਨਿਰੰਤਰ ਵਿਕਾਸ ਕਾਰਜ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਅੱਜ ਉਨ੍ਹਾਂ ਵੱਲੋਂ ਵਿਧਾਨ ਸਭਾ ਹਲਕਾ ਭੋਆ ਦੇ ਵੱਖ ਵੱਖ ਪਿੰਡਾਂ ਦਾ ਦੋਰਾ ਕੀਤਾ ਗਿਆ ਹੈ ਜਿਸ ਵਿੱਚ ਸਭ ਤੋਂ ਪਹਿਲਾ ਪਿੰਡ ਮੈਰਾ ਕਲੋਨੀ ਵਿਖੇ ਪੂਰੇ ਪਿੰਡ ਦੀ ਵਿਜਟ ਕੀਤੀ ਗਈ ਅਤੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਗਈਆਂ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਦੇ ਲਈ ਸਬੰਧਤ ਅਧਿਕਾਰੀਆਂ ਨੂੰ ਦਿਸਾ ਨਿਰਦੇਸ ਦਿੱਤੇ ਗਏ, ਇਸ ਮੋਕੇ ਤੇ ਪਿੰਡ ਅੰਦਰ ਲਾਈਬ੍ਰੇਰੀ ਬਣਾਉਂਣ ਦੇ ਲਈ 5 ਲੱਖ ਰੁਪਏ ਦੀ ਰਾਸੀ ਦੇਣ ਦੀ ਘੋਸਣਾ ਵੀ ਕੀਤੀ ਗਈ। ਅੱਜ ਦੇ ਦੋਰੇ ਦੋਰਾਨ ਕੈਬਨਿਟ ਮੰਤਰੀ ਪੰਜਾਬ ਵੱਲੋਂ ਪਿੰਡ ਝੰਡਪੁਰ ਵਿਖੇ ਪਹੁੰਚੇ ਅਤੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ, ਇਸ ਮੋਕੇ ਤੇ ਉਨ੍ਹਾਂ ਪਿੰਡ ਅੰਦਰ ਜੰਝਘਰ ਬਣਾਉਂਣ ਦੀ ਘੋਸਣਾ ਕੀਤੀ ਅਤੇ ਪਿੰਡ ਵਾਸੀਆਂ ਨੂੰ ਭਰੋਸਾ ਦਿੱਤਾ ਕਿ ਜਲਦੀ ਹੀ ਪਿੰਡ ਦੇ ਅੰਦਰ ਇੱਕ ਵਧੀਆ ਪਾਰਕ ਦਾ ਨਿਰਮਾਣ ਵੀ ਕੀਤਾ ਜਾਵੇਗਾ ਜਿਸ ਦਾ ਲਾਭ ਪਿੰਡ ਦੇ ਹਰੇਕ ਵਰਗ ਦੇ ਨਾਗਰਿਕ ਨੂੰ ਹੋਵੇਗਾ, ਪਾਣੀ ਦੀ ਸਮੱਸਿਆ ਤੇ ਬੋਲਦਿਆਂ ਉਨ੍ਹਾਂ ਅਧਿਕਾਰੀਆਂ ਨੂੰ ਆਦੇਸ ਦਿੰਦਿਆਂ ਕਿਹਾ ਕਿ ਪਿੰਡ ਅੰਦਰ ਪਹਿਲਾ ਤੋਂ ਕੀਤੇ ਪਾਣੀ ਦੇ ਬੋਰ ਦੀ ਜਾਂਚ ਕੀਤੀ ਜਾਵੈ ਅਤੇ ਪਿੰਡ ਕਲੇਸਰ ਦੀ ਵਾਟਰ ਸਪਲਾਈ ਤੋਂ ਪਾਈਪ ਲਾਈਨ ਪਾ ਕੇ ਪਿੰਡ ਵਾਸੀਆਂ ਨੂੰ ਪੀਣ ਦਾ ਪਾਣੀ ਮੁਹੇਈਆਂ ਕਰਵਾਇਆ ਜਾਵੈ। ਇਸ ਤੋਂ ਬਾਅਦ ਕੈਬਨਿਟ ਮੰਤਰੀ ਪੰਜਾਬ ਵੱਲੋਂ ਪਿੰਡ ਪੰਜੋੜ ਅੰਦਰ ਕੀਤੇ ਜਾ ਰਹੇ ਮੁੱਖ ਗਲੀ ਦੇ ਨਿਰਮਾਣ ਦਾ ਨਿਰੀਖਣ ਕੀਤਾ ਅਤੇ ਸਬੰਧਤ ਵਿਭਾਗ ਨੂੰ ਦਿਸਾ ਨਿਰਦੇਸ ਦਿੱਤੇ ਕਿ ਵਿਕਾਸ ਕਾਰਜ ਵਿੱਚ ਕਵਾਲਿਟੀ ਦਾ ਪੂਰਾ ਧਿਆਨ ਰੱਖਿਆ ਜਾਵੈ, ਇਸ ਤੋਂ ਇਲਾਵਾ ਪਿੰਡ ਕਲੈਸਰ ਵਿਖੇ ਪਹੁੰਚ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ, ਪਿੰਡ ਫਿਰੋਜਪੁਰ ਕਲ੍ਹਾਂ ਅੰਦਰ ਪਹੁੰਚ ਕੇ ਛੱਪੜ ਦੀ ਸਫਾਈ ਅਤੇ ਨਿਕਾਸੀ ਪਾਣੀ ਦੀ ਸਮੱਸਿਆ ਦਾ ਜਾਇਜਾ ਲਿਆ । ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨਿਰੰਤਰ ਵਿਕਾਸ ਕਾਰਜਾਂ ਵਿੱਚ ਲੱਗੀ ਹੋਈ ਹੈ ਜਨਹਿੱਤ ਨੂੰ ਧਿਆਨ ਵਿੱਚ ਰੱਖਦਿਆਂ ਵਿਕਾਸ ਕਾਰਜ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਕਿਸੇ ਵੀ ਪਿੰਡ ਅੰਦਰ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਹੈ ਤਾਂ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਜਾਵੈ, ਪਹਿਲ ਦੇ ਅਧਾਰ ਤੇ ਲੋਕਾਂ ਦੀਆਂ ਸਮੱਸਿਆਵਾਂ ਹੱਲ ਕੀਤੀਆਂ ਜਾਣਗੀਆਂ।