ਪਠਾਨਕੋਟ 13 ਸਤੰਬਰ : ਜਿਲ੍ਹਾ ਰੋਜਗਾਰ ਦਫਤਰ, ਪਠਾਨਕੋਟ ਵਲੋਂ ਮਿਤੀ 14.09.2023 ਨੂੰ ਡੀ.ਬੀ.ਈ.ਈ ਪਠਾਨਕੋਟ ਵਿਖੇ ਪਲੇਸਮੈਂਟ ਕੈਂਪ ਲਗਾਇਆ ਜਾ ਰਿਹਾ ਹੈ । ਜਿਲ੍ਹਾ ਰੋਜਗਾਰ ਅਫਸਰ ਸ਼੍ਰੀ ਰਮਨ ਵਲੋ ਦੱਸਿਆ ਗਿਆ ਕਿ ਮਿਤੀ 14.09.2023 ਨੂੰ Airtel Payment Bank ਕੰਪਨੀ ਵਲੋਂ ਸੇਲਜ ਐਗਜੀਕਿਊਟਿਵ ਦੀ ਅਸਾਮੀ ਲਈ ਇੰਟਰਵਿਊ ਕੀਤੀ ਜਾਣੀ ਹੈ । ਇਹਨਾਂ ਅਸਾਮੀਆ ਲਈ ਘੱਟ ਤੋਂ ਘੱਟ ਯੋਗਤਾ ਬਾਰਵੀ ਪਾਸ ਹੈ, ਅਤੇ ਉਮਰ 18 ਤੋਂ 40 ਸਾਲ ਹੈ। ਪ੍ਰਾਰਥੀ ਕੋਲ ਆਪਣਾ ਵਾਈਕਲ (ਮੋਟਰ ਸਾਈਕਲ ) ਹੋਣਾ ਲਾਜਮੀ ਹੈ । ਇੰਟਰਵਿਊ ਉਪਰੰਤ ਚੁਣੇ ਗਏ ਪ੍ਰਾਰਥੀਆ ਨੂੰ 15000/- ਰੁਪਏ ਪ੍ਰਤੀ ਮਹੀਨਾ ਸੈਲਰੀ ਮਿਲਣ ਯੋਗ ਹੋਵੇਗੀ । ਇੰਟਰਵਿਊ ਦੇਣ ਦੇ ਚਾਹਵਾਨ ਪ੍ਰਾਰਥੀ ਮਿਤੀ 14.09.2023 ਨੂੰ ਜਿਲ੍ਹਾ ਰੋਜਾਗਰ ਦਫਤਰ(ਡੀ.ਬੀ.ਈ.ਈ)ਪਠਾਨਕੋਟ, ਕਮਰਾ ਨੰ:352, ਜਿਲ੍ਹਾ ਪ੍ਰਬੰਧਕੀ ਕੰਪਲੈਕਸ, ਮਲਿਕਪੁਰ ਪਠਾਨਕੋਟ ਵਿਖੇ ਆਪਣੇ ਯੋਗਤਾ ਦੇ ਸਰਟੀਫਿਕੇਟ, Resume, ਪੈਨ ਕਾਰਡ, ਆਧਾਰ ਕਾਰਡ, ਬੈਕ ਦੀ ਕਾਪੀ ਅਤੇ 2 ਪਾਸ ਪੋਰਟ ਸਾਈਜ ਫੋਟੋਆ ਨਾਲ ਲੈ ਕੇ ਸਵੇਰੇ 10:00 ਵਜੇ ਪਹੁੰਚ ਕੇ ਇੰਟਰਵਿਊ ਦੇ ਸਕਦੇ ਹਨ । ਵਧੇਰੇ ਜਾਣਕਾਰੀ ਲਈ ਪ੍ਰਾਰਥੀ ਦਫਤਰ ਦੇ ਹੈਲਪਲਾਈਨ ਨੰਬਰ : 7657825214 ਤੇ ਸੰਪਰਕ ਕਰ ਸਕਦੇ ਹਨ ।